ਫੋਨ ਨਾ ਚੁੱਕਣ 'ਤੇ ਨੌਜਵਾਨ ਦੀ ਭਾਲ 'ਚ ਦੁਕਾਨ 'ਤੇ ਪੁੱਜੇ ਪਰਿਵਾਰ ਵਾਲੇ, ਦੇਖ ਉੱਡੇ ਹੋਸ਼

01/02/2023 10:56:57 PM

ਲੁਧਿਆਣਾ (ਰਾਜ) : ਇਸਲਾਮਗੰਜ ਦੇ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਪਰਿਵਾਰ ਵਾਲੇ ਲੱਭਦੇ ਹੋਏ ਦੁਕਾਨ ਪੁੱਜੇ ਤਾਂ ਅੰਦਰ ਨੌਜਵਾਨ ਫਾਹੇ ਨਾਲ ਝੂਲ ਰਿਹਾ ਸੀ। ਮ੍ਰਿਤਕ ਦੀ ਪਛਾਣ ਗੋਬਿੰਦ ਖਤਰੀ (26) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਡੇਢ ਮਹੀਨੇ ਬਾਅਦ ਨੌਜਵਾਨ ਦਾ ਵਿਆਹ ਸੀ। ਸੂਚਨਾ ਦੇ ਬਾਅਦ ਪੁੱਜੀ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਜਿਥੇ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ।

ਇਹ ਵੀ ਪੜ੍ਹੋ : ਫਿਲੀਪੀਨਸ ’ਚ ਹੜ੍ਹ ਨਾਲ ਤਬਾਹੀ, 51 ਲੋਕਾਂ ਦੀ ਮੌਤ, ਕਈ ਲਾਪਤਾ

ਜਾਣਕਾਰੀ ਦਿੰਦੇ ਏ.ਐੱਸ.ਆਈ ਜਗਤਾਰ ਸਿੰਘ ਨੇ ਦੱਸਿਆ ਕਿ ਗੋਬਿੰਦ ਇਸਲਾਮਗੰਜ ਰਹਿੰਦਾ ਸੀ। ਹਾਥੀ ਮੰਦਰ ਦੇ ਕੋਲ ਉਸਦੀ ਜੁੱਤਿਆਂ ਦੀ ਦੁਕਾਨ ਸੀ। ਉਹ ਘਰੋਂ ਖਾਣਾ ਖਾਣ ਦੇ ਬਾਅਦ ਦੁਕਾਨ ’ਤੇ ਚਲਾ ਗਿਆ ਸੀ ਪਰ ਦੁਪਹਿਰ ਨੂੰ ਜਦ ਘਰ ਨਹੀਂ ਪੁੱਜਾ ਤਾਂ ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਕਾਲ ਕੀਤੀ ਪਰ ਉਸਨੇ ਫੋਨ ਨਹੀਂ ਚੁਕਿਆ। ਇਸਦੇ ਬਾਅਦ ਜਦ ਪਰਿਵਾਰ ਵਾਲ ਲੱਭਦੇ ਹੋਏ ਦੁਕਾਨ ’ਚ ਪੁੱਜੇ ਤਾਂ ਦੁਕਾਨ ਦਾ ਸ਼ਟਰ ਵੀ ਬੰਦ ਸੀ। ਜਦ ਉਨਾਂ ਨੇ ਸ਼ਟਰ ਚੁੱਕਿਆ ਤਾਂ ਅੰਦਰ ਗੋਬਿੰਦ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ।

ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਵੱਲੋਂ ਫਾਜ਼ਿਲਕਾ ਸ਼ੂਗਰ ਮਿੱਲ ਲਈ 10 ਕਰੋੜ ਜਾਰੀ ਕਰਨ ਦੇ ਨਿਰਦੇਸ਼

ਪੁਲਸ ਨੂੰ ਪਤਾ ਲੱਗਾ ਹੈ ਕਿ ਹੁਣ ਗੋਬਿੰਦ ਦਾ ਵਿਆਹ ਪੱਕਾ ਹੋਇਆ ਸੀ ਡੇਢ ਮਹੀਨੇ ਬਾਅਦ ਉਸਦਾ ਵਿਆਹ ਸੀ। ਉਸਨੇ ਖੁਦਕੁਸ਼ੀ ਕਿਉਂ ਕੀਤੀ ਇਹ ਸਪੱਸ਼ਟ ਨਹੀਂ ਹੋਇਆ ਹੈ। ਉਸਦੀ ਦੁਕਾਨ ਵਿਚ ਜਾਂ ਘਰ ਕਿਸੇ ਤਰਾਂ ਦਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।


Mandeep Singh

Content Editor

Related News