ਪਿਆਰ ''ਚ ਪਾਗਲ ਹੋਇਆ ਨੌਜਵਾਨ ਟੈਂਕੀ ''ਤੇ ਚੜ੍ਹਿਆ, ਦਿੱਤੀ ਛਾਲ ਮਾਰਨ ਦੀ ਧਮਕੀ, ਪੁਲਸ ਨੂੰ ਪਾਈਆਂ ਭਾਜੜਾਂ
Sunday, Aug 27, 2023 - 05:51 PM (IST)
ਕਪੂਰਥਲਾ (ਓਬਰਾਏ)- ਕਪੂਰਥਲਾ ਵਿਚ ਇਕ ਆਸ਼ਿਕ ਦੀ ਆਸ਼ਿਕੀ ਕੁਝ ਇਸ ਤਰ੍ਹਾਂ ਸਾਹਮਣੇ ਆਈ ਕਿ ਪੁਰਾਣੀ ਅਤੇ ਸੁਪਰਹਿੱਟ ਫ਼ਿਲਮ 'ਸ਼ੋਲ' ਦਾ ਸੀਨ ਲੋਕਾਂ ਨੂੰ ਯਾਦ ਆ ਗਿਆ। ਇਸ ਫ਼ਿਲਮ ਵਿਚ ਅਦਾਕਾਰ ਧਰਮਿੰਦਰ ਆਪਣੇ ਵਿਆਹ ਦੀ ਜ਼ਿੱਦ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਦੇ ਮੁਹੱਲਾ ਬੱਕਰਖਾਨਾ ਵਿਚ ਵਾਪਰਿਆ ਜਿੱਥੇ ਕੁੜੀ ਦੇ ਪਿਆਰ ਵਿਚ ਪਾਗਲ ਹੋਇਆ ਸ਼ਖ਼ਸ ਟੈਂਕੀ 'ਤੇ ਚੜ੍ਹ ਗਿਆ। ਵਿਆਹ ਨਾ ਹੋਣ ਨੂੰ ਲੈ ਕੇ ਉਕਤ ਸ਼ਖ਼ਸ ਟੈਂਕੀ ਤੋਂ ਛਾਲ ਮਾਰਨ ਦੀ ਚਿਤਾਵਨੀ ਦੇਣ ਲੱਗਾ।
ਉਸ ਨੇ ਆਪਣੀ ਇਸ ਹਰਕਤ ਦੀ ਵੀਡੀਓ ਬਣਾ ਕੇ ਵੱਖ-ਵੱਖ ਸੋਸ਼ਲ ਸਾਈਟਸ 'ਤੇ ਅਪਲੋਡ ਕਰ ਦਿੱਤੀ। ਇਸ ਦੌਰਾਨ ਉਹ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਮੈਂ ਮੇਰੀ ਗੱਲ ਸੁਣੋ ਮੇਰੇ ਭਰਾਵੋਂ, ਮੈਂ ਅੱਜ ਇਕ ਕੁੜੀ ਕਰਕੇ ਮਰਨ ਲੱਗਾ ਹਾਂ ਅਤੇ ਤੁਸੀਂ ਜ਼ਿੰਦਗੀ ਵਿਚ ਕਦੇ ਕਿਸੇ ਨਾਲ ਪਿਆਰ ਨਾ ਕਰੀਓ।
ਇਹ ਵੀ ਪੜ੍ਹੋ- ਫਿਲੌਰ 'ਚ ਪੈਟਰੋਲ ਪੰਪ 'ਤੇ ਵੱਡਾ ਹਾਦਸਾ, ਪੁਰਾਣੀ ਇਮਾਰਤ ਢਾਹੁੰਦੇ ਸਮੇਂ ਡਿੱਗਿਆ ਮਲਬਾ, 2 ਮਜ਼ਦੂਰਾਂ ਦੀ ਮੌਤ
ਇਸ ਦੌਰਾਨ ਕਿਸੇ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਸਮਝਾ ਕੇ ਟੈਂਕੀ ਤੋਂ ਹੇਠਾਂ ਉਤਾਰਿਆ। ਹੁਣ ਉਕਤ ਸ਼ਖ਼ਸ ਪੁਲਸ ਦੀ ਹਿਰਾਸਤ ਵਿਚ ਹੈ ਅਤੇ ਪੁਲਸ ਮੁਤਾਬਕ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ