ਘਰੋਂ ਅੰਬ ਲੈਣ ਗਈ ਔਰਤ ਨਾਲ ਨੌਸਰਬਾਜ਼ ਨੇ ਨਾਟਕੀ ਢੰਗ ਨਾਲ ਮਾਰੀ ਠੱਗੀ, ਘਟਨਾ CCTV ''ਚ ਕੈਦ

Sunday, Jul 14, 2024 - 06:35 PM (IST)

ਘਰੋਂ ਅੰਬ ਲੈਣ ਗਈ ਔਰਤ ਨਾਲ ਨੌਸਰਬਾਜ਼ ਨੇ ਨਾਟਕੀ ਢੰਗ ਨਾਲ ਮਾਰੀ ਠੱਗੀ, ਘਟਨਾ CCTV ''ਚ ਕੈਦ

ਗੁਰਦਾਸਪੁਰ (ਹਰਮਨ,ਵਿਨੋਦ)-ਗੁਰਦਾਸਪੁਰ ਸ਼ਹਿਰ ਅਤੇ ਆਸ-ਪਾਸ ਇਲਾਕੇ ਵਿਚ ਜਿਥੇ ਕਈ ਲੋਕ ਆਨਲਾਈਨ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ ਉਸ ਦੇ ਨਾਲ ਹੀ ਅੱਜ ਗੁਰਦਾਸਪੁਰ ਸ਼ਹਿਰ ਦੇ ਵਿਚਕਾਰ ਇਕ ਨੌਸਰਬਾਜ਼ ਨੇ ਆਪਣੇ ਘਰ ਦੇ ਬਾਹਰ ਅਚਾਰ ਲਈ ਅੰਬ ਲੈਣ ਗਈ ਇਕ ਮਹਿਲਾ ਨੂੰ ਬੇਹੱਦ ਨਾਟਕੀ ਢੰਗ ਨਾਲ ਲੁੱਟ ਜਾ ਸ਼ਿਕਾਰ ਬਣਾਇਆ ਹੈ।

ਇਹ ਵੀ ਪੜ੍ਹੋ-  ਭਾਈ ਗਜਿੰਦਰ ਸਿੰਘ ਦੀ ਅੰਤਿਮ ਅਰਦਾਸ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਉਕਤ ਪੀੜਤ ਮਹਿਲਾ ਦਾ ਨਾਮ ਲਲਿਤਾ ਹੈ ਜੋ ਗੁਰਦਾਸਪੁਰ ਦੀ ਜੀ.ਟੀ. ਰੋਡ ਪੁਰਾਣੀ ਸਬਜ਼ੀ ਮੰਡੀ ਦੀ ਵਸਨੀਕ ਹੈ। ਲਲਿਤਾ ਨੇ ਦੱਸਿਆ ਕਿ ਉਹ ਆਪਣੀ ਪੋਤਰੀ ਦੇ ਨਾਲ ਘਰ ਦੇ ਬਾਹਰ ਅਚਾਰ ਲੈਣ ਲਈ ਗਈ ਸੀ। ਇਸ ਦੌਰਾਨ ਉਸ ਨੂੰ ਇਕ ਵਿਅਕਤੀ ਮਿਲਿਆ ਜਿਸ ਨੇ ਕਿਹਾ ਕਿ ਉਹ ਹਰਿਦੁਆਰ ਤੋਂ ਆਇਆ ਹੈ ਅਤੇ ਉਸਨੂੰ ਬਵਾਸੀਰ ਦੀ ਸਮੱਸਿਆ ਹੈ। ਉਕਤ ਵਿਅਕਤੀ ਨੇ ਆਪਣੇ ਇਲਾਜ ਲਈ ਕਿਸੇ ਡਾਕਟਰ ਦਾ ਪਤਾ ਪੁੱਛਿਆ ਅਤੇ ਉਸਨੂੰ ਗੱਲਾਂ ਵਿਚ ਉਲਝਾ ਲਿਆ। ਇਸ ਦੌਰਾਨ ਉਹ ਵਿਅਕਤੀ ਅਤੇ ਉਸ ਦੇ ਨਾਲ ਆਈ ਇਕ ਔਰਤ ਨੇ ਉਸ ਨੂੰ ਨੇੜਲੇ ਇਕ ਬੈਂਕ ਦੀਆਂ ਪੌੜੀਆਂ ਵਿਚ ਬਿਠਾ ਲਿਆ ਅਤੇ ਉਥੇ ਗੱਲਾਂ ਕਰਨ ਲੱਗ ਪਏ।

PunjabKesari

ਇਹ ਵੀ ਪੜ੍ਹੋ-ਇੰਗਲੈਂਡ ਦੇ ਗੁਰਦੁਆਰਾ ਸਾਹਿਬ 'ਚ ਹਮਲਾ ਕਰਨ ਦੀ ਘਟਨਾ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਨਿੰਦਾ

ਗੱਲਾਂ ਹੀ ਗੱਲਾਂ ਵਿਚ ਉਕਤ ਵਿਅਕਤੀ ਨੇ ਉਸਦੇ ਸਿਰ ਉਪਰ ਹੱਥ ਰੱਖਿਆ ਅਤੇ ਗੱਲਾਂ ਵਿਚ ਭਰਮਾ ਕੇ ਉਸ ਦੇ ਹੱਥ ਵਿਚ ਪਈਆਂ 12-12 ਗ੍ਰਾਮ ਸੋਨੇ ਦੀਆਂ ਚੂੜੀਆਂ ਅਤੇ ਸੋਨੇ ਦੀ ਮੁੰਦਰੀ ਉਤਰਵਾ ਲਈ। ਇਸ ਦੇ ਨਾਲ ਹੀ ਉਸਨੇ ਪੈਸਿਆਂ ਦੀ ਮੰਗ ਵੀ ਕੀਤੀ ਪਰ ਉਸ ਕੋਲ ਸਿਰਫ ਅੰਬ ਲੈਣ ਲਈ ਰੱਖੇ 20 ਰੁਪਏ ਸਨ, ਜਿਸ ਕਾਰਨ ਉਹ ਵੀ ਨੌਸਰਬਾਜ਼ ਨੂੰ ਦੇ ਦਿੱਤੇ। ਉਪਰੰਤ ਉਕਤ ਵਿਅਕਤੀ ਅਤੇ ਮਹਿਲਾ ਉਥੋਂ ਚਲੇ ਗਏ ਅਤੇ ਜਦੋਂ ਉਹ ਘਰ ਆਈ ਤਾਂ ਉਸ ਨੂੰ ਸਮਝ ਆਈ ਕਿ ਉਸ ਦੇ ਨਾਲ ਇਕ ਵੱਡੀ ਠੱਗੀ ਹੋਈ ਹੈ। ਇਸ ਸਬੰਧ ਵਿਚ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਾਰੀ ਘਟਨਾ ਦੀ ਵਾਰਦਾਤ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋਈ ਹੈ।

ਇਹ ਵੀ ਪੜ੍ਹੋ- ਉਤਰਾਖੰਡ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨਿੰਦਣਯੋਗ : ਐਡਵੋਕੇਟ ਧਾਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News