ਔਰਤ ਦੀ ਲਾਸ਼ ਮਿਲੀ
Monday, May 07, 2018 - 11:47 PM (IST)
ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਸ੍ਰੀ ਅਨੰਦਪੁਰ ਸਾਹਿਬ-ਮੰਦਰ ਸ੍ਰੀ ਨੈਣਾ ਦੇਵੀ ਸੜਕ 'ਤੇ ਸਥਿਤ ਪਿੰਡ ਰਾਮਪੁਰ ਜੱਜਰ ਨੇੜੇ ਸੰਤ ਭੂਰੀਵਾਲਿਆਂ ਦੀ ਕੁਟੀਆ ਦੇ ਪਿੱਛੇ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਏ.ਐੱਸ.ਆਈ. ਦਰਸ਼ਨ ਸਿੰਘ ਸੈਣੀ ਨੇ ਦੱਸਿਆ ਕਿ ਕੁਟੀਆ ਪਿੱਛੇ ਲੱਗਭਗ 40 ਸਾਲਾ, ਹਰੀ ਸਾੜ੍ਹੀ ਪਾਏ, ਹੱਥਾਂ ਵਿਚ ਚੂੜਾ ਪਾਏ ਹੋਏ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ, ਜਿਸ ਦੀ ਲੱਗਭਗ 15 ਦਿਨ ਪਹਿਲਾਂ ਮੌਤ ਹੋਈ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਬਾਂਸ ਦੇ ਦਰੱਖਤ ਹੇਠਾਂ ਉਸ ਦੇ ਕੱਪੜਿਆਂ ਵਾਲਾ ਬੈਗ ਵੀ ਬਰਾਮਦ ਹੋਇਆ ਹੈ ਅਤੇ ਇਹ ਮਾਤਾ ਨੈਣਾ ਦੇਵੀ ਨੂੰ ਜਾਣ ਵਾਲੀ ਸ਼ਰਧਾਲੂ ਹੋ ਸਕਦੀ ਹੈ। ਲਾਸ਼ ਨੂੰ ਸ਼ਨਾਖਤ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਗਿਆ ਹੈ।
