ਆਸ਼ਕ ਨਾਲ ਡੇਢ ਸਾਲ ਬਿਤਾ ਕੇ ਆਈ ਪਤਨੀ ਨੇ ਅੱਧੀ ਰਾਤ ਨੂੰ ਕੀਤਾ ਖੂਨੀ ਕਾਂਡ, ਵੱਢ ਸੁੱਟੀ ਪਤੀ ਦੀ ਧੌਣ

Monday, Oct 30, 2023 - 06:37 PM (IST)

ਆਸ਼ਕ ਨਾਲ ਡੇਢ ਸਾਲ ਬਿਤਾ ਕੇ ਆਈ ਪਤਨੀ ਨੇ ਅੱਧੀ ਰਾਤ ਨੂੰ ਕੀਤਾ ਖੂਨੀ ਕਾਂਡ, ਵੱਢ ਸੁੱਟੀ ਪਤੀ ਦੀ ਧੌਣ

ਪਟਿਆਲਾ/ਘਨੌਰ (ਅਲੀ) : ਨੇੜਲੇ ਪਿੰਡ ਸਲੇਮਪੁਰ ਸ਼ੇਖਾਂ ’ਚ ਲੰਘੀ ਰਾਤ ਪਤਨੀ ਵਲੋਂ ਆਪਣੇ ਆਸ਼ਕ ਨਾਲ ਮਿਲ ਕੇ ਪਤੀ ਲਛਮਣ ਸਿੰਘ (40) ਦੀ ਧੌਣ ਵੱਢ ਕੇ ਕਤਲ ਕੀਤੇ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਸਲੇਮਪੁਰ ਸ਼ੇਖਾਂ ਵਾਸੀ ਲਛਮਣ ਸਿੰਘ ਅਤੇ ਉਸ ਦੀ ਪਤਨੀ ਪਿਛਲੇ 20 ਸਾਲਾਂ ਤੋਂ ਆਪਣੀ ਜ਼ਿੰਦਗੀ ਬਸਰ ਕਰ ਰਹੇ ਸਨ। ਲਛਮਣ ਸਿੰਘ ਦਰਜੀ ਕੱਪੜੇ ਸਿਉਂ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਦੱਸਣਯੋਗ ਹੈ ਕਿ ਪਿਛਲੇ ਡੇਢ ਸਾਲ ਤੋਂ ਮ੍ਰਿਤਕ ਦੀ ਪਤਨੀ ਘਰ ਛੱਡ ਕੇ ਆਪਣੇ ਆਸ਼ਕ ਨਾਲ ਚਲੀ ਗਈ ਸੀ। ਜਦਕਿ ਮ੍ਰਿਤਕ ਦੀ ਪਤਨੀ ਡੇਢ ਸਾਲ ’ਚ ਪਹਿਲਾਂ ਵੀ 2 ਵਾਰ ਘਰ ਆਈ ਅਤੇ ਕੁਝ ਦਿਨ ਰਹਿ ਕੇ ਫਿਰ ਚਲੀ ਜਾਂਦੀ। 

ਇਹ ਵੀ ਪੜ੍ਹੋ : ਸਟੰਟ ਕਰਦਿਆਂ ਆਪਣੇ ਹੀ ਟਰੈਕਟਰ ਹੇਠ ਆਇਆ ਸਟੰਟਮੈਨ ਸੁਖਮਨਦੀਪ ਠੱਠਾ, ਦੇਖੋ ਰੌਂਗਟੇ ਖੜ੍ਹੇ ਕਰਦੀ ਵੀਡੀਓ

ਇਸ ਕਰਕੇ ਘਰ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਇਸ ਦੌਰਾਨ ਜਦੋਂ ਤੀਜੀ ਵਾਰ ਉਕਤ ਪਤਨੀ ਆਸ਼ਕ ਨਾਲ ਡੇਢ ਸਾਲ ਬਿਤਾ ਕੇ ਘਰ ਆਈ ਤਾਂ ਲਛਮਣ ਸਿੰਘ ਅਤੇ ਬੱਚਿਆਂ ਨਾਲ ਘਰ ’ਚ ਰਹਿੰਦੀ ਰਹੀ। ਉਸ ਨੂੰ ਘਰ ’ਚ ਰਹਿੰਦਿਆਂ ਲਗਭਗ ਲੰਘੀ ਰਾਤ ਇਕ ਮਹੀਨੇ ਦੇ ਕਰੀਬ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਪਤੀ-ਪਤਨੀ ਦੀ ਦਰਦਨਾਕ ਮੌਤ, ਮੁਸ਼ੱਕਤ ਨਾਲ ਬਾਹਰ ਕੱਢੀਆਂ ਲਾਸ਼ਾਂ

ਸੂਤਰਾਂ ਮੁਤਾਬਕ ਲੰਘੀ ਰਾਤ 1 ਵਜੇ ਦੇ ਕਰੀਬ ਉਸ ਦੇ ਪਤੀ ਲਛਮਣ ਸਿੰਘ ਦੀ ਧੌਣ ਵੱਢ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ, ਉਸ ਦਾ ਆਸ਼ਕ ਅਤੇ ਸਬੰਧਤ ਪਰਿਵਾਰਕ ਮੈਂਬਰ ਫਰਾਰ ਦੱਸੇ ਜਾ ਰਹੇ ਹਨ। ਥਾਣਾ ਸ਼ੰਭੂ ਦੇ ਇੰਸਪੈਕਟਰ ਰਾਹੁਲ ਕੌਂਸਲ ਨੇ ਗੱਲਬਾਤ ਕਰਨ ’ਤੇ ਦੱਸਿਆ ਕਿ ਪੁਲਸ ਵੱਲੋਂ ਤਫਤੀਸ਼ ਜਾਰੀ ਹੈ। ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਬਠਿੰਡਾ ’ਚ ਢਾਬਾ ਮਾਲਕ ਦੇ ਕਾਤਲਾਂ ਦੀਆਂ ਤਸਵੀਰਾਂ ਜਾਰੀ, ਸੂਹ ਦੇਣ ਵਾਲੇ ਨੂੰ ਮਿਲੇਗਾ ਇਨਾਮ

ਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News