ਪਤਨੀ ਨੇ ਮਾਂ ਨਾਲ ਮਿਲ ਪਤੀ ਨੂੰ ਨਹਿਰ ’ਚ ਦਿੱਤਾ ਧੱਕਾ, ਮਾਮਲਾ ਦਰਜ

Saturday, Jul 23, 2022 - 07:07 PM (IST)

ਪਤਨੀ ਨੇ ਮਾਂ ਨਾਲ ਮਿਲ ਪਤੀ ਨੂੰ ਨਹਿਰ ’ਚ ਦਿੱਤਾ ਧੱਕਾ, ਮਾਮਲਾ ਦਰਜ

ਡੇਰਾਬੱਸੀ (ਜ. ਬ.)-ਨਜ਼ਦੀਕੀ ਪਿੰਡ ਰਾਮਪੁਰ ਸੈਣੀਆਂ ਦੇ ਇਕ ਨੌਜਵਾਨ ਨੂੰ ਉਸ ਦੀ ਪਤਨੀ ਅਤੇ ਸੱਸ ਨੇ ਮਿਲ ਕੇ ਖੇੜੀ ਗੰਡਿਆਂ ਨੇੜੇ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਨਹਿਰ ਵਿਚ ਉਸ ਸਮੇਂ ਧੱਕਾ ਦੇ ਦਿੱਤਾ, ਜਦੋਂ ਉਹ ਪਾਣੀ ’ਚ ਨਾਰੀਅਲ ਜਲ ਪ੍ਰਵਾਹ ਕਰ ਰਿਹਾ ਸੀ। ਵਿਅਕਤੀ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਸੰਤੋਸ਼ ਕੁਮਾਰ ਵਾਸੀ ਰਾਮਪੁਰ ਸੈਣੀਆਂ ਡੇਰਾਬੱਸੀ ਦੇ ਤੌਰ ’ਤੇ ਹੋਈ ਹੈ। ਪੁਲਸ ਨੇ ਪਤਨੀ ਪ੍ਰੀਤੀ ਅਤੇ ਸੱਸ ਸ਼ਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗੁਰਦੀਪ ਦੇ ਪਿਤਾ ਸੰਤੋਸ਼ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਸਭ ਤੋਂ ਛੋਟਾ ਲੜਕਾ ਗੁਰਦੀਪ ਸਿੰਘ (25) ਦਾ ਵਿਆਹ ਸਾਲ 2017 ’ਚ ਪ੍ਰੀਤੀ ਕੌਰ ਵਾਸੀ ਪਿੰਡ ਛੱਤ ਜ਼ੀਰਕਪੁਰ ਦੇ ਨਾਲ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਮੁਹਾਲੀ ’ਚ ਤਿਆਰ ਹੋ ਰਹੇ ਆਮ ਆਦਮੀ ਕਲੀਨਿਕ ’ਚ ਪਹੁੰਚੇ CM ਮਾਨ, ਕਹੀਆਂ ਅਹਿਮ ਗੱਲਾਂ

ਉਸ ਦੀ ਨੂੰਹ ਪ੍ਰੀਤੀ ਕੌਰ ਗੁਰਦੀਪ ਸਿੰਘ ਨੂੰ ਤੰਗ-ਪ੍ਰੇਸ਼ਾਨ ਕਰਦੀ ਆ ਰਹੀ ਸੀ। ਪੁਲਸ ਨੇ ਪ੍ਰੀਤੀ ਅਤੇ ਸ਼ਿੰਦਰ ਕੌਰ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਗੁਰਦੀਪ ਦੀ ਲਾਸ਼ ਨੂੰ ਲੱਭਣ ਲਈ ਪੁਲਸ ਗੋਤਾਖੋਰਾਂ ਦੀ ਮਦਦ ਲੈ ਰਹੀ ਹੈ। ਪੁਲਸ ਦੋਵਾਂ ਨੂੰ ਸ਼ਨੀਵਾਰ ਅਦਾਲਤ ਵਿਚ ਪੇਸ਼ ਕਰੇਗੀ।


author

Manoj

Content Editor

Related News