ਗੰਦਲੇ ਪਦਾਰਥਾਂ ਕਰਕੇ ਜ਼ਹਿਰੀ ਹੋ ਗਿਆ ਹੈ ਪੰਜ ਦਰਿਆਵਾਂ ਦਾ ਪਾਣੀ, ਨਹੀਂ ਰਿਹਾ ਨਹਾਉਣ ਅਤੇ ਪੀਣਯੋਗ

06/08/2022 12:31:25 PM

ਚੰਡੀਗੜ੍ਹ : ਪ੍ਰਦੂਸ਼ਣ ਚਾਹੇ ਕਿਸੇ ਵੀ ਕਿਸਮ ਦਾ ਕਿਉਂ ਨਾ ਹੋਵੋ ਮਨੁੱਖੀ ਜੀਵਨ 'ਤੇ ਉਸ ਦਾ ਪ੍ਰਭਾਵ ਬੁਰੀ ਤਰ੍ਹਾਂ ਪੈਂਦਾ ਹੈ। ਜੇਕਰ ਪੰਜਾਬ ਦੇ ਪਾਣੀ ਦੀ ਗੱਲ ਕਰੀਏ ਤਾਂ ਮਾਹਿਰਾਂ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਹੁਣ ਮਨੁੱਖੀ ਵਰਤੋਂ ਲਾਇਕ ਨਹੀਂ ਰਿਹਾ। ਸਤਲੁਜ ਅਤੇ ਘੱਗਰ ਵਿਚ ਡਰੇਨਾਂ ਅਤੇ ਫੈਕਟਰੀਆਂ ਦਾ ਪਾਣੀ ਮਿਲਾਇਆ ਜਾ ਰਿਹਾ ਹੈ, ਜਦੋਂਕਿ ਬਿਆਸ 'ਚ ਮਰੇ ਪਸ਼ੂ ਸੁੱਟੇ ਜਾ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੇ ਮਾਰਚ ਮਹੀਨੇ ਵਿਚ ਇਨ੍ਹਾਂ ਤਿੰਨਾਂ ਦਰਿਆਵਾਂ ਦੇ ਪਾਣੀ ਦੇ 23 ਸੈਂਪਲ ਲਏ ਸਨ, ਜਿਨ੍ਹਾਂ ਵਿੱਚੋਂ 17 ਸੈਂਪਲਾਂ ਦੀ ਰਿਪੋਰਟ ਤਸੱਲੀਬਖਸ਼ ਨਹੀਂ ਸੀ। ਉਨ੍ਹਾਂ ਰਿਪੋਰਟਾਂ ਵਿਚ ਇਹ ਕਿਹਾ ਗਿਆ ਸੀ ਕਿ ਇਨ੍ਹਾਂ ਦਰਿਆਵਾਂ ਦਾ ਪਾਣੀ ਨਾ ਤਾਂ ਨਹਾਉਣ ਯੋਗ ਹੈ ਅਤੇ ਨਾ ਹੀ ਪੀਣ ਯੋਗ ਹੈ। 16 ਮਈ ਨੂੰ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਮੁੱਖ ਇੰਜੀਨੀਅਰ ਨੇ ਫਿਰੋਜ਼ਪੁਰ ਕੈਨਾਲ ਸਰਕਲ ਦੇ ਨਿਗਰਾਨ ਇੰਜੀਨੀਅਰ ਨੂੰ ਪੱਤਰ ਲਿਖ ਕੇ ਹਰੀਕੇ ਹੈੱਡ ਵਰਕਸ ਤੋਂ ਵੱਖ-ਵੱਖ ਇਲਾਕਿਆਂ ਨੂੰ ਸਪਲਾਈ ਹੋਣ ਵਾਲਾ ਪਾਣੀ ਨਾ ਪੀਣ ਦੀ ਚਿਤਾਵਨੀ ਦਿੱਤੀ ਸੀ।ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਇਹ ਪਾਣੀ ਸਿਰਫ਼ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਅਹਿਮ ਖ਼ਬਰ, ਇਸ ਦਿਨ ਤੋਂ ਚੱਲੇਗੀ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ, ਅੱਧੇ ਕਿਰਾਏ ’ਚ ਮਿਲੇਗਾ ‘ਲਗਜ਼ਰੀ ਸਫ਼ਰ’

ਇਸ ਮੁੱਦੇ 'ਤੇ ਗੱਲ ਕਰਦਿਆਂ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਲਈ ਕ੍ਰਾਂਤੀ ਲਿਆਉਣੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ। ਇੰਡਸਟਰੀ ਦਾ ਸਾਰਾ ਦੂਸ਼ਿਤ ਪਾਣੀ ਚੋਰੀ ਨਦੀਆਂ 'ਚ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਪੀ.ਸੀ.ਬੀ. ਵੱਲੋਂ ਲਏ ਗਏ ਸੈਂਪਲਾਂ 'ਚ ਜ਼ਿਆਦਾਤਰ ਸੈਂਪਲ ਡੀ ਅਤੇ ਈ ਕਵਾਲੀਟੀ ਵਾਲੇ ਹਨ ਅਤੇ ਇਸ 'ਤੇ ਕਾਬੂ ਪਾਉਣ ਲਈ ਕ੍ਰਾਂਤੀ ਲਿਆਉਣੀ ਪਵੇਗੀ। 

ਇਹ ਵੀ ਪੜ੍ਹੋ- ਗੰਨੇ ਦਾ ਬਕਾਇਆ ਨਾ ਮਿਲਣ 'ਤੇ ਪੈਟਰੋਲ ਦੀਆਂ ਬੋਤਲਾਂ ਲੈ CM ਦਫ਼ਤਰ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਕਿਸਾਨ

ਦੱਸ ਦਈਏ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਚ ਵਾਟਰ ਐਕਟ ਤਹਿਤ 10 ਸਾਲਾਂ ਵਿਚ 5,096 ਕੇਸ ਦਰਜ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਪਾਣੀ ਨੂੰ ਦੂਸ਼ਿਤ ਕਰਨ ਦਾ ਸਿਲਸਿਲਾ ਰੁਕਿਆ ਨਹੀਂ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News