ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਚਾਚੇ ਨੇ ਸ਼ਰਾਬ ਪਿਲਾ ਕੇ ਹੱਡਾ-ਰੋੜੀ 'ਚ ਸੁੱਟਿਆ ਸੀ ਭਤੀਜਾ

Thursday, Feb 23, 2023 - 12:31 PM (IST)

ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਚਾਚੇ ਨੇ ਸ਼ਰਾਬ ਪਿਲਾ ਕੇ ਹੱਡਾ-ਰੋੜੀ 'ਚ ਸੁੱਟਿਆ ਸੀ ਭਤੀਜਾ

ਭਵਾਨੀਗੜ੍ਹ (ਵਿਕਾਸ,ਕਾਂਸਲ)- ਬੀਤੇ ਦਿਨੀਂ ਪਿੰਡ ਫੁੰਮਣਵਾਲ ਦੇ ਇੱਕ ਨੌਜਵਾਨ ਦੀ ਹੱਡਾ-ਰੋੜੀ 'ਚੋਂ ਕੁੱਤਿਆਂ ਵੱਲੋਂ ਅੱਧ ਖਾਧੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਨੇ ਅੱਜ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾ 'ਤੇ ਚਾਚੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਪ੍ਰਤੀਕ ਜਿੰਦਲ ਥਾਣਾ ਭਵਾਨੀਗੜ੍ਹ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਫੁੰਮਣਵਾਲ ਨੇ ਦਰਜ ਕਰਵਾਏ ਬਿਆਨ 'ਚ ਦੱਸਿਆ ਕਿ ਲੰਘੀ 19 ਫਰਵਰੀ ਨੂੰ ਉਸਦਾ ਚਾਚਾ ਗੁਰਜੰਟ ਸਿੰਘ ਮੇਰੇ ਭਰਾ ਸਰਬਜੀਤ ਸਿੰਘ ਉਰਫ਼ ਰਾਜੀ ਸਮੇਤ ਪੱਠਿਆਂ ਦੀ ਕਮੀ ਕਾਰਨ ਆਪਣੇ ਪਸ਼ੂ ਅਨਾਜ ਮੰਡੀ ਛੱਡਣ ਗਿਆ ਸੀ। ਦਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਛੱਡ ਕੇ ਉਸਦਾ ਚਾਚਾ ਘਰ ਆ ਗਿਆ ਸੀ ਪਰ ਸਰਬਜੀਤ ਸਿੰਘ ਘਰ ਵਾਪਸ ਨਹੀਂ ਪਰਤਿਆ, ਜਿਸ ਸਬੰਧੀ ਪੁੱਛਣ ਲਈ ਉਹ ਦੋ ਵਾਰ ਆਪਣੇ ਚਾਚੇ ਦੇ ਘਰ ਗਿਆ ਤਾਂ ਉਸਦਾ ਚਾਚਾ ਸ਼ਰਾਬ ਦੇ ਨਸ਼ੇ 'ਚ ਟੁੰਨ ਮਿਲਿਆ।

ਇਹ ਵੀ ਪੜ੍ਹੋ- ਕਈ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਹੱਡਾ-ਰੋੜੀ ’ਤੇ ਲਾਸ਼ ਦੇਖ ਨਿਕਲਿਆ ਤ੍ਰਾਹ, ਨੋਚ-ਨੋਚ ਖਾ ਰਹੇ ਸੀ ਕੁੱਤੇ

ਇਸ ਦੌਰਾਨ ਮੰਗਲਵਾਰ ਸਵੇਰੇ ਉਸਨੂੰ ਸਰਬਜੀਤ ਸਿੰਘ ਦੀ ਲਾਸ਼ ਲਾਗਲੇ ਪਿੰਡ ਰਾਜਪੁਰਾ ਦੀ ਹੱਡਾ-ਰੋੜੀ 'ਚ ਪਈ ਹੋਣ ਬਾਰੇ ਪਤਾ ਲੱਗਾ ਤਾਂ ਮੌਕੇ 'ਤੇ ਜਾ ਕੇ ਜਦੋਂ ਦੇਖਿਆ ਤਾਂ ਸਰਬਜੀਤ ਦੀ ਲਾਸ਼ ਦਾ ਚਿਹਰਾ, ਛਾਤੀ ਤੇ ਸੱਜੀ ਬਾਂਹ ਕੁੱਤਿਆਂ ਵੱਲੋਂ ਖਾਧੀ ਹੋਈ ਸੀ। ਦਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਸਦੇ ਚਾਚੇ ਗੁਰਜੰਟ ਸਿੰਘ ਨੇ ਅਨਾਜ ਮੰਡੀ ਤੋਂ ਵਾਪਸੀ ਸਮੇਂ ਉਸਦੇ ਭਰਾ ਨੂੰ ਬਹੁਤ ਜ਼ਿਆਦਾ ਸ਼ਰਾਬ ਪਿਲਾ ਕੇ ਹੱਡਾ-ਰੋਡੀ 'ਚ ਸੁੱਟ ਆਇਆ , ਜਿੱਥੇ ਕੁੱਤੇ ਉਸਨੂੰ ਨੋਚ ਕੇ ਖਾ ਗਏ ਤੇ ਜਿਸ ਕਾਰਨ ਉਸਦੀ ਮੌਤ ਹੋ ਗਈ। ਥਾਣਾ ਮੁਖੀ ਜਿੰਦਲ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਪਹਿਲਾਂ ਸਰਬਜੀਤ ਸਿੰਘ ਦੀ ਅਚਾਨਕ ਤੇ ਕੁਦਰਤੀ ਹੋਈ ਮੌਤ ਜਾਪ ਰਹੀ ਸੀ ਪਰ ਜਾਂਚ 'ਚ ਮਾਮਲਾ ਕੁੱਝ ਹੋਰ ਨਿਕਲ ਕੇ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮ ਗੁਰਜੰਟ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਫੁੰਮਣਵਾਲ ਖ਼ਿਲਾਫ਼ ਧਾਰਾ 302 ਆਈਪੀਸੀ ਦੇ  ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਕੀਤਾ ਖੁਲਾਸਾ, ਚਾਚੇ ਨੇ ਸ਼ਰਾਬ ਪਿਆ ਕੇ ਆਪਣਾ ਭਤੀਜਾ ਹੱਡਾ-ਰੋੜੀ 'ਚ ਸੁੱਟਿਆ ਸੀ। 

ਇਹ ਵੀ ਪੜ੍ਹੋ- ਆਸਟਰੇਲੀਆ ਤੋਂ ਮੁੜ ਆਈ ਦੁਖਦਾਈ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 

    


author

Shivani Bassan

Content Editor

Related News