ਚਾਕੂ ਮਾਰ ਕੇ ਨਕਦੀ ਤੇ ਬੈਗ ਖੋਹਣ ਵਾਲੇ ਦੋ ਕਾਬੂ

Tuesday, Aug 15, 2017 - 07:17 AM (IST)

ਚਾਕੂ ਮਾਰ ਕੇ ਨਕਦੀ ਤੇ ਬੈਗ ਖੋਹਣ ਵਾਲੇ ਦੋ ਕਾਬੂ

ਚੰਡੀਗੜ੍ਹ, (ਸੁਸ਼ੀਲ)- ਸੈਕਟਰ-17 ਸਥਿਤ ਬੱਸ ਅੱਡੇ ਪਿੱਛੇ ਢਾਬਾ ਮਾਲਕ ਸੁਨੀਲ ਕੁਮਾਰ ਤੋਂ ਚਾਕੂ ਮਾਰ ਕੇ ਨਕਦੀ ਤੇ ਬੈਗ ਖੋਹਣ ਵਾਲੇ ਮੋਟਰਸਾਈਕਲ ਸਵਾਰ ਦੋ ਲੜਕਿਆਂ ਨੂੰ ਕ੍ਰਾਈਮ ਬ੍ਰਾਂਚ ਨੇ ਨਵਾਂ ਗਰਾਓਂ ਬੈਰੀਅਰ ਕੋਲ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਨਵਾਂ ਗਰਾਓਂ ਨਿਵਾਸੀ ਗੌਰਵ ਤੇ ਕੀਰਤੀ ਦੇ ਰੂਪ 'ਚ ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਬੈਗ ਤੇ ਲੁੱਟ 'ਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਅਦਾਲਤ ਨੇ ਦੋਨਾਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਡੀ. ਐੱਸ. ਪੀ. ਕ੍ਰਾਈਮ ਪਵਨ ਕੁਮਾਰ ਨੇ ਦੱਸਿਆ ਕਿ 7 ਅਗਸਤ ਨੂੰ ਖੁੱਡਾ ਲਹੌਰਾ ਨਿਵਾਸੀ ਢਾਬਾ ਮਾਲਕ ਸੁਨੀਲ ਕੁਮਾਰ ਦਿੱਲੀ ਤੋਂ ਚੰਡੀਗੜ੍ਹ ਪਹੁੰਚਿਆ ਸੀ। ਉਹ ਬੱਸ ਅੱਡੇ ਦੇ ਪਿੱਛੇ ਦੋਸਤ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਲੜਕੇ ਆਏ ਤੇ ਚਾਕੂ ਮਾਰ ਕੇ ਉਸ ਕੋਲੋਂ ਬੈਗ ਤੇ ਨਕਦੀ ਖੋਹ ਕੇ ਫਰਾਰ ਹੋ ਗਏ ਸਨ। ਪੁਲਸ ਨੇ ਉਸਨੂੰ ਹਸਪਤਾਲ 'ਚ ਦਾਖਲ ਕਰਵਾਇਆ ਸੀ। ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੂੰ ਸੂਚਨਾ ਮਿਲੀ ਕਿ ਲੁੱਟ ਕਰਨ ਵਾਲੇ ਮੁਲਜ਼ਮ ਨਵਾਂ ਗਰਾਓਂ 'ਚ ਘੁੰਮ ਰਹੇ ਹਨ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਨਾਕਾ ਲਾ ਕੇ ਗੌਰਵ ਤੇ ਕੀਰਤੀ ਨੂੰ ਕਾਬੂ ਕਰ ਲਿਆ।


Related News