ਚੋਰਾਂ ਨੇ ਪ੍ਰਵਾਸੀਆਂ ਦੀਆਂ ਕੋਠੀਆਂ ਨੂੰ ਬਣਾਇਆ ਨਿਸ਼ਾਨਾ

1/22/2018 8:05:57 AM

ਗੁਰਾਇਆ, (ਮੁਨੀਸ਼)- ਪਿੰਡ ਇੰਦਣਾਂ ਕਲਾਸਕੇ ਵਿਖੇ ਬੀਤੀ ਰਾਤ ਚੋਰਾਂ ਨੇ ਦੋ ਕੋਠੀਆਂ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ।  ਘਟਨਾ ਬਾਰੇ ਜਾਣਕਾਰੀ ਦਿੰਦਿਆਂ ਨਰਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਵਾਸੀ ਜੰਡਿਆਲੀ ਨੇ ਦੱਸਿਆ ਕਿ ਉਹ ਵਿਦੇਸ਼ ਰਹਿੰਦੇ ਆਪਣੇ ਰਿਸ਼ਤੇਦਾਰ ਜੋਗਾ ਸਿੰਘ ਪੁੱਤਰ ਅਰਜਣ ਸਿੰਘ ਦੀ ਕੋਠੀ ਦੀ ਦੇਖ-ਰੇਖ ਕਰਦੇ ਹਨ। ਬੀਤੀ ਰਾਤ ਚੋਰਾਂ ਨੇ ਤਾਲੇ ਤੋੜ ਕੇ ਕੋਠੀ 'ਚੋਂ ਇਕ ਮੋਬਾਇਲ, ਕੱਪੜਿਆਂ ਦਾ ਭਰਿਆ ਅਟੈਚੀ ਅਤੇ ਬਾਹਰਲੇ ਕੰਬਲ ਚੋਰੀ ਕਰ ਲਏ। 
ਇਕ ਹੋਰ ਮਾਮਲੇ 'ਚ ਚਰਨਜੀਤ ਸਿੰਘ ਨੇ ਦੱਸਿਆ ਕਿ ਸੋਹਣ ਸਿੰਘ ਪੁੱਤਰ ਅਰਜਨ ਸਿੰਘ ਦੀ ਕੋਠੀ 'ਚ ਤਾਲੇ ਤੋੜ ਕੇ ਸਾਮਾਨ ਚੋਰੀ ਕੀਤਾ ਗਿਆ। ਇਸ ਦੀ ਸੂਚਨਾ ਦੁਸਾਂਝ ਕਲਾਂ ਦੀ ਪੁਲਸ ਨੂੰ ਦੇ ਦਿੱਤੀ ਹੈ।