ਚੋਰਾਂ ਨੇ ਤਿੰਨ ਦੁਕਾਨਾਂ ''ਤੇ ਕੀਤਾ ਹੱਥ ਸਾਫ਼
Monday, Nov 20, 2017 - 05:14 AM (IST)

ਬਠਿੰਡਾ, (ਸੁਖਵਿੰਦਰ)- ਕੋਤਵਾਲੀ ਪੁਲਸ ਨੇ ਤਿੰਨ ਦੁਕਾਨਾਂ 'ਤੇ ਚੋਰੀ ਕਰਨ ਵਾਲੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਘਨਸ਼ਾਮ ਗਰਗ ਵਾਸੀ ਮੁਲਤਾਨੀਆ ਰੋਡ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਮੁਲਤਾਨੀਆ ਰੋਡ 'ਤੇ ਦੁਕਾਨ ਕਰਦਾ ਹੈ। ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਦੁਕਾਨ ਦਾ ਤਾਲਾ ਤੋੜ ਕੇ 35 ਹਜ਼ਾਰ ਰੁਪਏ ਚੋਰੀ ਕਰ ਲਏ। ਇਸੇ ਤਰ੍ਹਾਂ ਰਜਨੀਸ਼ ਅਹੂਜਾ ਨੇ ਦੱਸਿਆ ਕਿ ਉਕਤ ਸਮੇਂ ਹੀ ਚੋਰ ਉਸ ਦੀ ਦੁਕਾਨ 'ਚੋਂ ਵੀ 20 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ। ਇਸ ਤੋਂ ਇਲਾਵਾ ਚੋਰ ਮੁਲਤਾਨੀਆ ਰੋਡ ਤੋਂ ਹੀ ਸੁਰਿੰਦਰ ਕੁਮਾਰ ਦੀ ਦੁਕਾਨ ਤੋਂ 5400 ਰੁਪਏ ਚੋਰੀ ਕਰ ਕੇ ਲੈ ਗਏ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।