ਚੋਰਾਂ ਨੇ ਸੋਨੇ ਅਤੇ ਨਕਦੀ ’ਤੇ ਕੀਤੇ ਹੱਥ ਸਾਫ
Monday, Aug 13, 2018 - 12:21 AM (IST)

ਨਾਭਾ, (ਭੂਪਾ, ਜੈਨ)- ਇਲਾਕੇ ’ਚ ਚੋਰੀ ਦੀਅਾਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪੁਲਸ ਵੱਲੋਂ ਗਸ਼ਤ ਤੇਜ਼ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਤਾਜ਼ਾ ਘਟਨਾਕ੍ਰਮ ਅਨੁਸਾਰ ਚੋਰਾਂ ਨੇ ਇਕ ਘਰੋਂ ਸੋਨੇ ਅਤੇ ਨਕਦੀ ’ਤੇ ਹੱਥ ਸਾਫ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਬੌੜਾਂ ਗੇਟ ਨਾਭਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨੀਂ ਉਹ ਪਟਿਆਲਾ ਵਿਖੇ ਮਾਤਾ ਕਾਲੀ ਮੰਦਰ ਦੇ ਦਰਸ਼ਨਾਂ ਨੂੰ ਗਈ ਸੀ। ਉਸ ਦੀ ਗੈਰ-ਹਾਜ਼ਰੀ ਵਿਚ ਚੋਰਾਂ ਨੇ ਨਕਦੀ ਲਗਭਗ 2 ਲੱਖ ਰੁਪਏ ਅਤੇ 2 ਤੋਲੇ ਸੋਨੇ ’ਤੇ ਹੱਥ ਸਾਫ ਕਰ ਦਿੱਤੇ। ਅੱਜ ਇਸ ਦੀ ਜਾਣਕਾਰੀ ਮਿਲਣ ’ਤੇ ਜਦੋਂ ਉਹ ਵਾਪਸ ਆਪਣੇ ਘਰ ਆਈ ਤਾਂ ਅਲਮਾਰੀਆਂ ਅਤੇ ਦਰਵਾਜ਼ਿਆਂ ਦੀ ਭੰਨ-ਤੋਡ਼ ਹੋ ਚੁੱਕੀ ਸੀ ਅਤੇ ਸਾਮਾਨ ਖਿੱਲਰਿਆ ਪਿਆ ਸੀ। ਘਟਨਾ ਵਾਲੀ ਥਾਂ ’ਤੇ ਮੁਆਇਨੇ ਤੋਂ ਪਹਿਲੀ ਨਜ਼ਰੇ ਇਹ ਪ੍ਰੋਫੈਸ਼ਨਲ ਚੋਰਾਂ ਦਾ ਕਾਰਨਾਮਾ ਜਾਪ ਰਿਹਾ ਹੈ।