ਜਲੰਧਰ: ਪੁੱਤ ਦੇ ਕਾਰੇ ਨੇ ਚੱਕਰਾਂ 'ਚ ਪਾਇਆ ਪਰਿਵਾਰ, ਭੇਤ ਖੁੱਲ੍ਹਣ 'ਤੇ ਪਿਓ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

Friday, Oct 14, 2022 - 05:54 PM (IST)

ਜਲੰਧਰ: ਪੁੱਤ ਦੇ ਕਾਰੇ ਨੇ ਚੱਕਰਾਂ 'ਚ ਪਾਇਆ ਪਰਿਵਾਰ, ਭੇਤ ਖੁੱਲ੍ਹਣ 'ਤੇ ਪਿਓ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਜਲੰਧਰ (ਵਰੁਣ)– ਮਾਡਰਨ ਮੋਟਰਜ਼ ਦੇ ਬਜ਼ੁਰਗ ਮਾਲਕ ਦੇ ਪੁੱਤਰ ਨੇ ਕੰਪਨੀ ਦੇ ਕਰੰਟ ਅਕਾਊਂਟ ਦੀ ਚੈੱਕਬੁੱਕ ਚੋਰੀ ਕਰਕੇ ਅਤੇ ਪਿਤਾ ਦੇ ਜਾਅਲੀ ਸਾਈਨ ਕਰਕੇ ਲੱਖਾਂ ਰੁਪਏ ਕਢਵਾ ਲਏ। ਮੁਲਜ਼ਮ ਬੇਟੇ ਨੇ ਲੱਖਾਂ ਰੁਪਏ ਆਪਣੇ ਦੇਣਦਾਰਾਂ ਦੇ ਅਕਾਊਂਟ ਵਿਚ ਟਰਾਂਸਫ਼ਰ ਕਰ ਲਏ, ਜਦਕਿ 93 ਹਜ਼ਾਰ 194 ਰੁਪਏ ਆਪਣੇ ਨਿੱਜੀ ਖਾਤੇ ਵਿਚ ਵੀ ਟਰਾਂਸਫ਼ਰ ਕਰ ਦਿੱਤੇ। ਕਿਸੇ ਕੰਮ ਮੁਲਜ਼ਮ ਬੇਟੇ ਦਾ ਪਿਤਾ ਬੈਂਕ ਵਿਚ ਗਿਆ ਤਾਂ ਉਸ ਨੂੰ ਆਪਣੇ ਬੇਟੇ ਦੀ ਕਰਤੂਤ ਦਾ ਪਤਾ ਲੱਗ ਗਿਆ ਅਤੇ ਜਦੋਂ ਉਸ ਨੇ ਉਸ ਨੂੰ ਪੁੱਛਿਆ ਤਾਂ ਮੁਲਜ਼ਮ ਨੇ ਆਪਣੇ ਹੀ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦਿੱਤੀਆਂ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਮਬਾਗ ਕਾਲੋਨੀ ਇੰਡਸਟਰੀਅਲ ਏਰੀਆ ਸਥਿਤ ਮਾਡਰਨ ਮੋਟਰਜ਼ ਦੇ ਮਾਲਕ ਸੁਰਜੀਤ ਸਿੰਘ (78) ਪੁੱਤਰ ਇੰਦਰ ਸਿੰਘ ਨਿਵਾਸੀ ਸਵਰਨ ਪਾਰਕ ਕਪੂਰਥਲਾ ਰੋਡ ਨੇ ਦੱਸਿਆ ਕਿ ਉਸ ਦੀ ਕੰਪਨੀ ਵਿਚ ਛੋਟਾ ਬੇਟਾ ਪ੍ਰਦੁੱਮਣ ਸਿੰਘ ਵੀ ਕੰਮ ਕਰਦਾ ਸੀ। ਕੋਰੋਨਾ ਦੇ ਬਾਅਦ ਤੋਂ ਉਸ ਦਾ ਫੈਕਟਰੀ ਵਿਚ ਜਾਣਾ ਕਾਫੀ ਘਟ ਗਿਆ ਸੀ, ਜਦਕਿ ਬੈਂਕ ਦੇ ਸਾਰੇ ਕੰਮ ਪ੍ਰਦੁੱਮਣ ਹੀ ਕਰਦਾ ਸੀ ਅਤੇ ਬੈਂਕ ਦੇ ਸਾਰੇ ਮੈਸੇਜ ਵੀ ਪ੍ਰਦੁੱਮਣ ਦੇ ਮੋਬਾਇਲ ਨੰਬਰ ’ਤੇ ਹੀ ਆਉਂਦੇ ਸਨ।

ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਹੰਗਾਮਾ, ਔਰਤ ਨੇ ਜੜ੍ਹਿਆ ਨਰਸ ਦੇ ਥੱਪੜ

ਦੋਸ਼ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਉਹ ਬੈਂਕ ਵਿਚ ਕਿਸੇ ਕੰਮ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੀ ਕੰਪਨੀ ਦੇ ਕਰੰਟ ਅਕਾਊਂਟ ਵਿਚੋਂ ਇਕ ਵੱਡੀ ਅਮਾਊਂਟ ਗਾਇਬ ਹੈ। ਉਸ ਨੇ ਜਾਂਚ ਕਰਵਾਈ ਤਾਂ ਕੰਪਨੀ ਦੇ ਚੈੱਕ ’ਤੇ ਸਾਈਨ ਕਰਵਾ ਕੇ ਸਾਰੀ ਅਮਾਊਂਟ ਤੀਜੀ ਪਾਰਟੀ ਦੇ ਖਾਤੇ ਵਿਚ ਟਰਾਂਸਫਰ ਕਰਵਾਈ ਹੋਈ ਸੀ। ਸੁਰਜੀਤ ਸਿੰਘ ਨੇ ਕਿਹਾ ਕਿ ਉਸਨੇ ਜਦੋਂ ਪਾਸ ਹੋਏ ਚੈੱਕ ਦੇਖੇ ਤਾਂ ਉਨ੍ਹਾਂ ’ਤੇ ਉਸਦੇ ਸਾਈਨ ਨਹੀਂ ਸਨ ਅਤੇ ਸਾਰੇ ਚੈੱਕ ਜਾਅਲੀ ਸਾਈਨਾਂ ’ਤੇ ਹੀ ਪਾਸ ਕਰ ਦਿੱਤੇ ਗਏ। ਇਸ ਬਾਰੇ ਜਦੋਂ ਉਨ੍ਹਾਂ ਪ੍ਰਦੁੱਮਣ ਨਾਲ ਗੱਲ ਕੀਤੀ ਤਾਂ ਉਸ ਨੇ ਗੱਲ ਕਲੀਅਰ ਕਰਨ ਦੀ ਥਾਂ ਗਾਲੀ-ਗਲੋਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ।

ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਸਨੇ ਤੁਰੰਤ ਸਾਰੇ ਚੈੱਕ ਸਟਾਪ ਪੇਮੈਂਟ ਲਈ ਬੈਂਕ ਵਿਚ ਸ਼ਿਕਾਇਤ ਦੇ ਦਿੱਤੀ ਪਰ ਬੈਂਕ ਦੇ ਕੁਝ ਕਰਮਚਾਰੀਆਂ ਨੇ ਪ੍ਰਦੁੱਮਣ ਨਾਲ ਮਿਲ ਕੇ ਇਹ ਲਿਖਵਾ ਲਿਆ ਕਿ ਉਸ ਦੇ ਚੈੱਕ ਚੋਰੀ ਹੋਏ ਹਨ। ਫਰਾਡ ਕਰਨ ਲਈ ਪ੍ਰਦੁੱਮਣ ਨੇ ਕੰਪਨੀ ਦੀ ਈਮੇਲ ਦਾ ਪਾਸਵਰਡ ਵੀ ਬਦਲ ਲਿਆ ਸੀ। ਦੋਸ਼ ਹੈ ਕਿ ਜਿਸ ਤੀਜੀ ਪਾਰਟੀ ਨੂੰ ਪੈਸੇ ਟਰਾਂਸਫ਼ਰ ਕੀਤੇ ਗਏ ਸਨ, ਉਸ ਦਾ ਪ੍ਰਦੁੱਮਣ ਨਾਲ ਹੀ ਲੈਣ-ਦੇਣ ਸੀ। ਸ਼ਿਕਾਇਤ ਵਿਚ ਸੁਰਜੀਤ ਸਿੰਘ ਨੇ ਕਿਹਾ ਕਿ ਉਸਦੇ ਬੇਟੇ ਨੇ ਕੰਪਨੀ ਦੇ ਕਰੰਟ ਅਕਾਊਂਟ ਵਿਚੋਂ ਆਪਣੇ ਨਿੱਜੀ ਖ਼ਾਤੇ ਵਿਚ 93 ਹਜ਼ਾਰ 194 ਰੁਪਏ ਟਰਾਂਸਫ਼ਰ ਕਰ ਲਏ ਸਨ। ਬੇਟੇ ਵੱਲੋਂ ਕੀਤੀ ਠੱਗੀ ਸਬੰਧੀ ਜਦੋਂ ਸੁਰਜੀਤ ਸਿੰਘ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ ਨਿੱਜੀ ਬੈਂਕ ਦੇ ਸਟਾਫ਼ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ।

ਇਹ ਵੀ ਪੜ੍ਹੋ: ਜਲੰਧਰ 'ਚ ਕੁੜੀਆਂ ਦੀ 'ਖ਼ਤਰਨਾਕ ਸੈਲਫ਼ੀ', ਵਾਪਰਿਆ ਅਜਿਹਾ ਹਾਦਸਾ ਕਿ ਖ਼ਤਰੇ 'ਚ ਪਈ ਬਜ਼ੁਰਗ ਦੀ ਜਾਨ

ਜਾਂਚ ਵਿਚ ਪਤਾ ਲੱਗਾ ਕਿ 25 ਸਤੰਬਰ 2021 ਨੂੰ ਮਾਡਰਨ ਮੋਟਰਜ਼ ਦਾ ਜਿਹੜਾ 3 ਲੱਖ 12 ਹਜ਼ਾਰ 605 ਰੁਪਏ ਦਾ ਚੈੱਕ ਪਾਸ ਹੋਇਆ ਸੀ, ਉਸ ’ਤੇ ਸੁਰਜੀਤ ਸਿੰਘ ਦੇ ਜਾਅਲੀ ਸਾਈਨ ਹੀ ਸਨ। ਇਸ ਤੋਂ ਇਲਾਵਾ ਵੀ ਕਈ ਚੈੱਕ ਜਾਅਲੀ ਸਾਈਨ ’ਤੇ ਪਾਸ ਕੀਤੇ ਗਏ, ਜਿਸ ਕਾਰਨ ਸੁਰਜੀਤ ਸਿੰਘ ਨੇ ਬੈਂਕ ਦੇ ਸਟਾਫ ’ਤੇ ਵੀ ਮਿਲੀਭੁਗਤ ਦੇ ਦੋਸ਼ ਲਾਏ।

ਇਹ ਵੀ ਪੜ੍ਹੋ: MLA ਸ਼ੀਤਲ ਅੰਗੁਰਾਲ ਨੇ ਥਾਣੇ ’ਚ ਦਿੱਤੀ ਸ਼ਿਕਾਇਤ, ਕਿਹਾ-ਅੰਮ੍ਰਿਤਪਾਲ ਖ਼ਿਲਾਫ਼ ਬੋਲਣ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ

ਜਾਂਚ ਤੋਂ ਬਾਅਦ ਥਾਣਾ ਨੰਬਰ 8 ਵਿਚ ਪ੍ਰਦੁੱਮਣ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਸਵਰਨ ਪਾਰਕ ਖ਼ਿਲਾਫ਼ 420, 406, 465, 467, 468 ਅਤੇ 471 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਪ੍ਰਦੁੱਮਣ ਸਿੰਘ ਅਜੇ ਫਰਾਰ ਹੈ। ਸਬ-ਇੰਸਪੈਕਟਰ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News