ਨੈਰੋਗੇਜ ਰੇਲਵੇ ਲਾਈਨ ਦਾ ਫਾਟਕ ਸਕਾਰਪੀਓ ਗੱਡੀ ''ਤੇ ਡਿੱਗਾ, ਹਾਦਸਾ ਟਲਿਆ

09/25/2017 12:45:00 AM

ਪਠਾਨਕੋਟ,   (ਸ਼ਾਰਦਾ)-  ਪਠਾਨਕੋਟ-ਡਲਹੌਜ਼ੀ ਰੋਡ 'ਤੇ ਸਥਿਤ ਸ਼ਨੀਦੇਵ ਮੰਦਰ ਅੱਗੇ ਸਥਿਤ ਨੈਰੋਗੇਜ ਰੇਲਵੇ ਲਾਈਨ 'ਤੇ ਉਸ ਸਮੇਂ ਵੱਡਾ ਹਾਦਸਾ ਟਲ ਗਿਆ ਜਦੋਂ ਨੈਰੋਗੇਜ ਰੇਲਵੇ ਲਾਈਨ 'ਤੇ ਸਥਿਤ ਸੀ-8 ਈ-2 ਫਾਟਕ ਦਾ ਇਕ ਬੈਰੀਅਰ ਟੁੱਟ ਕੇ ਸਕਾਰਪੀਓ ਗੱਡੀ ਉੱਪਰ ਡਿੱਗ ਗਿਆ।  
ਹਾਦਸੇ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਮਹੰਤ ਅਜੇ ਗਿਰੀ ਨੇ ਦੱਸਿਆ ਕਿ ਉਹ ਰਾਮ ਸ਼ਰਨ ਕਾਲੋਨੀ ਸਥਿਤ ਬ੍ਰਹਮਚਾਰੀ ਮੰਦਰ ਵਿਚ ਜਾ ਰਹੇ ਸਨ ਅਤੇ ਜਦੋਂ ਉਹ ਫਾਟਕ ਦੇ ਕੋਲ ਪੁੱਜੇ ਤਾਂ ਫਾਟਕ ਬੰਦ ਹੋ ਗਿਆ। ਗੱਡੀ ਜਾਣ ਦੇ ਬਾਅਦ ਜਦੋਂ ਫਾਟਕ ਖੁੱਲ੍ਹਾ ਤਾਂ ਉਹ ਵੀ ਬਾਕੀ ਵਾਹਨਾਂ ਦੇ ਪਿੱਛੇ-ਪਿੱਛੇ ਜਾਣ ਲੱਗੇ ਅਤੇ ਉਹ ਜਿਵੇਂ ਹੀ ਫਾਟਕ ਨੂੰ ਕ੍ਰਾਸ ਕਰਨ ਲੱਗੇ ਤਾਂ ਅਚਾਨਕ ਜ਼ੋਰ ਨਾਲ ਆਵਾਜ਼ ਆਈ ਅਤੇ ਬੈਰੀਅਰ ਉਨ੍ਹਾਂ ਦੀ ਸਕਾਰਪੀਓ ਦੇ ਅਗਲੇ ਹਿੱਸੇ 'ਤੇ ਡਿੱਗ ਗਿਆ ਅਤੇ ਫਰੰਟ ਦਾ ਸ਼ੀਸ਼ਾ ਟੁੱਟ ਗਿਆ। ਫਾਟਕ 'ਤੇ ਹੋਏ ਹਾਦਸੇ ਦੇ ਬਾਅਦ ਆਰ. ਪੀ. ਐੱਫ. ਮੌਕੇ 'ਤੇ ਪੁੱਜ ਗਈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ 'ਚ ਜੁੱਟ ਗਈ। 


Related News