ਧੋਗੜੀ ਤੋਂ ਰਾਏਪੁਰ ਲਿੰਕ ਸੜਕ ਦੀ ਹਾਲਤ ਹੋਈ ਖਸਤਾ, ਰਾਹਗੀਰ ਔਖੇ

Monday, Dec 04, 2017 - 07:04 AM (IST)

ਧੋਗੜੀ ਤੋਂ ਰਾਏਪੁਰ ਲਿੰਕ ਸੜਕ ਦੀ ਹਾਲਤ ਹੋਈ ਖਸਤਾ, ਰਾਹਗੀਰ ਔਖੇ

ਅਲਾਵਲਪੁਰ, (ਬੰਗੜ)- ਹਲਕਾ ਕਰਤਾਰਪੁਰ ਅਧੀਨ ਆਉਂਦੇ ਪਿੰਡ ਧੋਗੜੀ ਤੋਂ ਰਾਏਪੁਰ-ਰਸੂਲਪੁਰ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ। ਇਸ ਸੜਕ 'ਤੇ ਥਾਂ-ਥਾਂ ਡੂੰਘੇ ਟੋਏ ਪੈ ਚੁੱਕੇ ਹਨ, ਜੋ ਇੱਥੋਂ ਲੰਘਣ ਵਾਲੇ ਰਾਹਗੀਰਾਂ ਲਈ ਮੁਸੀਬਤ ਦਾ ਕਾਰਨ ਬਣੇ ਹੋਏ ਹਨ। 
ਜ਼ਿਕਰਯੋਗ ਹੈ ਕਿ ਧੋਗੜੀ ਤੋਂ ਰਾਏਪੁਰ ਨੂੰ ਜਾਣ ਵਾਲੀ ਇਹ ਲਿੰਕ ਸੜਕ ਇਲਾਕੇ ਦੇ ਕਈ ਪਿੰਡਾਂ ਨੂੰ ਰਾਸ਼ਟਰੀ ਰਾਜਮਾਰਗ ਨਾਲ ਜੋੜਦੀ ਹੈ। ਇਸ ਮਾਰਗ ਦੀ ਹਾਲਤ ਲੰਬੇ ਸਮੇਂ ਤੋਂ ਬਦ ਤੋਂ ਬਦਤਰ ਬਣੀ ਹੋਈ ਹੈ। ਇਲਾਕੇ ਦੇ ਮੋਹਤਬਰ ਵਿਅਕਤੀਆਂ, ਸਮਾਜਸੇਵੀ ਸੰਸਥਾਵਾਂ, ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਸੁਸਾਇਟੀ ਸਿਕੰਦਰਪੁਰ, ਪੀਪਲ ਵੈੱਲਫੇਅਰ ਸੁਸਾਇਟੀ ਅਲਾਵਲਪੁਰ ਦੇ ਅਹੁਦੇਦਾਰਾਂ ਵੱਲੋਂ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਇਸ ਮਾਰਗ ਦੀ ਮੁਰੰਮਤ ਤੁਰੰਤ ਕਰਵਾਈ ਜਾਵੇ।


Related News