''ਕਿਸੇ ਨੂੰ ਵੀ ਸਿੱਖ ਭਾਈਚਾਰੇ ਦੇ ਧਾਰਮਿਕ ਮਾਮਲਿਆਂ ’ਚ ਦਖਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ''

09/24/2021 2:55:31 AM

ਚੰਡੀਗੜ੍ਹ(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਮੈਂਬਰ ਦੇ ਰੂਪ ਵਿਚ ਸਹਿ ਮੈਂਬਰ ਨੂੰ ਅਯੋਗ ਠਹਿਰਾਉਣ ਦੀ ਨਿੰਦਾ ਕੀਤੀ ਅਤੇ ਸਿੱਖ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਨਾ ਦੇਣ ਲਈ ਕਿਹਾ।

ਇਹ ਵੀ ਪੜ੍ਹੋ- ਝੋਨੇ ਦੇ ਸੀਜ਼ਨ ਵੱਲ ਵਧਿਆ ਪੰਜਾਬ ਪਰ ਸੂਬਾ ਕਰ ਰਿਹੈ ਮੰਤਰੀ ਮੰਡਲ ਦੀ ਉਡੀਕ : ਬਾਦਲ
ਸੀਨੀਅਰ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਅਵਤਾਰ ਸਿੰਘ ਹਿਤ ਨੇ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ‘ਆਪ’ ਸਰਕਾਰ ਨੇ ਸਿਰਸਾ ਦੀ ਨਾਮਜ਼ਦਗੀ ਅਪ੍ਰਵਾਨ ਕਰਵਾਉਣ ਲਈ ਆਪਣੀ ਸੱਤਾ ਦਾ ਇਸਤੇਮਾਲ ਕੀਤਾ। ਨੇਤਾਵਾਂ ਨੇ ਕਿਹਾ ਕਿ ਸਿਰਸਾ 1971 ਦੇ ਡੀ.ਐੱਸ.ਜੀ.ਐੱਮ.ਸੀ. ਐਕਟ ਦੀਆਂ ਵਿਵਸਥਾਵਾਂ ਅਨੁਸਾਰ ਸਹਿ-ਮੈਂਬਰ ਦੇ ਰੂਪ ਵਿਚ ਨਾਮਜ਼ਦਗੀ ਦੇ ਪਾਤਰ ਸਨ। ਸਿਰਸਾ ਨੇ ਪੰਜਾਬੀ ਵਿਚ ਆਪਣੀ ਅਰਜ਼ੀ ਦਰਜ ਕੀਤੀ ਸੀ, ਹਾਲਾਂਕਿ ਵਿਵਸਥਾਵਾਂ ਅਨੁਸਾਰ ਪੰਜਾਬੀ ਲਿਖਣ ਵਿਚ ਸਮਰੱਥ ਹੋਣਾ ਹੀ ਗੁਰਮੁਖੀ ਲਿਪੀ ਵਿਚ ਉਨ੍ਹਾਂ ਦੇ ਨਾਮ ’ਤੇ ਹਸਤਾਖਰ ਕਰਨ ਤੱਕ ਸੀਮਤ ਸੀ। ਫਿਰ ਵੀ ਡਾਇਰੈਕਟਰ ਨੇ ਉਨ੍ਹਾਂ ਨੂੰ ਇਸ ਆਧਾਰ ’ਤੇ ਸਹਿ ਮੈਂਬਰ ਲਈ ਅਯੋਗ ਠਹਿਰਾਇਆ ਹੈ ਕਿ ਉਨ੍ਹਾਂ ਕੋਲ ਗੁਰਮੁਖੀ ਲਿਖਣ ਅਤੇ ਪੜ੍ਹਨ ਦੀ ਯੋਗਤਾ ਨਹੀਂ ਹੈ, ਹਾਲਾਂਕਿ ਸਿਰਸਾ ਨੇ ਦਿੱਲੀ ਕਾਲਜ ਦੇ ਸ੍ਰੀ ਗੁਰੁ ਤੇਗ ਬਹਾਦਰ ਖਾਲਸਾ ਕਾਲਜ ਤੋਂ ਆਪਣੀ ਬੀ.ਏ. ਆਨਰਜ਼ ਪੰਜਾਬੀ ਦੀ ਡਿਗਰੀ ਦੀ ਇੱਕ ਕਾਪੀ ਪੇਸ਼ ਕੀਤੀ, ਜੋ ਉਨ੍ਹਾਂ ਨੇ 1990 ਤੋਂ 1993 ਤੱਕ ਕੀਤੀ ਸੀ।

ਇਹ ਵੀ ਪੜ੍ਹੋ- ‘ਖਾਕੀ’ ਦਾ ਰੋਅਬ ਝਾੜਨ ਵਾਲਾ ਫਰਜ਼ੀ DSP ਪੁਲਸ ਅੜਿੱਕੇ

ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਨ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਰੱਖਿਅਕ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਤਖ਼ਤ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਆਪਣੀ ਪੁਰਾਣੀ ਹੈਸੀਅਤ ਤੋਂ ਤਖ਼ਤ ਵਿਚ ਫਿਰ ਤੋਂ ਸ਼ਾਮਲ ਹੋਣ ਦੀ ਮੰਗ ਕੀਤੀ ਹੈ। ਹਿਤ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਸੰਗਤ ਵਲੋਂ ਉਨ੍ਹਾਂ ਖ਼ਿਲਾਫ਼ ਲਾਏ ਗਏ ਬੇਨਿਯਮੀਆਂ ਅਤੇ ਨੈਤਿਕ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤੋਂ ਬਾਅਦ ਜੱਥੇਦਾਰ ਦੇ ਰੂਪ ਵਿਚ ਅਹੁਦਾ ਛੱਡ ਦਿੱਤਾ ਸੀ। ਇਹ ਹੈਰਾਨੀ ਦੀ ਗੱਲ ਹੈ ਕਿ ਹੁਣ 2 ਸਾਲ ਬਾਅਦ ਉਨ੍ਹਾਂ ਨੇ ਕਾਨੂੰਨੀ ਰਾਹਤ ਹਾਸਲ ਕਰ ਲਈ ਹੈ ਅਤੇ ਆਪਣੇ ਪੁਰਾਣੇ ਅਹੁਦੇ ’ਤੇ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਿੱਤ ਨੇ ਕਿਹਾ ਕਿ ਸਿੱਖ ਪੰਥ ਕਿਸੇ ਵੀ ਸਥਿਤੀ ਵਿਚ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ।


Bharat Thapa

Content Editor

Related News