ਹਾਦਸਿਆਂ ਤੋਂ ਬਾਅਦ ਵੀ ਨਹੀਂ ਜਾਗਿਆ ਰੇਲਵੇ ਪ੍ਰਸ਼ਾਸਨ, ਹਾਦਸੇ ਵਾਲੇ ਟਰੈਕ ’ਤੇ 3 ਦਿਨ ਪਹਿਲਾਂ ਵੀ ਹੋਈ ਸੀ ਡੀਰੇਲਮੈਂਟ

Monday, Jun 03, 2024 - 10:42 AM (IST)

ਜਲੰਧਰ (ਪੁਨੀਤ)-ਰੇਲ ਗੱਡੀਆਂ ਦੀ ਡੀਰੇਲਮੈਂਟ (ਪੱਟੜੀ ਤੋਂ ਉੱਤਰਨਾ) ਕੋਈ ਨਵੀਂ ਗੱਲ ਨਹੀਂ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਰੇਲਵੇ ਵੱਲੋਂ ਜਾਂਚ ਕਮੇਟੀ ਬਣਾ ਦਿੱਤੀ ਜਾਂਦੀ ਹੈ ਪਰ ਜਿਸ ਟਰੈਕ ’ਤੇ ਬੀਤੇ ਦਿਨ (ਸਾਧੂਗੜ੍ਹ ਅਤੇ ਸਰਹਿੰਦ ਵਿਚਕਾਰ) ਦੋ ਮਾਲ ਗੱਡੀਆਂ ਦੀ ਟੱਕਰ ਹੋਈ, ਉਸੇ ਟਰੈਕ ’ਤੇ 3 ਦਿਨ ਪਹਿਲਾਂ ਵੀ ਡੀਰੇਲਮੈਂਟ ਦੀ ਘਟਨਾ ਵਾਪਰੀ ਸੀ ਅਤੇ ਇਸ ਦੌਰਾਨ ਕਈ ਬੋਗੀਆਂ ਟਰੈਕ ਤੋਂ ਉਤਰ ਗਈਆਂ ਸਨ ਪਰ ਰੇਲਵੇ ਨੇ ਇਸ ਤੋਂ ਕੋਈ ਸਬਕ ਨਹੀਂ ਲਿਆ, ਜਿਸ ਤੋਂ ਬਾਅਦ ਅੱਜ ਫਿਰ ਹਾਦਸਾ ਵਾਪਰ ਗਿਆ।

ਬੀਤੀ 30 ਮਈ ਨੂੰ ਦੁਪਹਿਰ ਤਕਰੀਬਨ 3.30 ਵਜੇ ਦਿੱਲੀ ਮਾਰਗ ’ਤੇ ਸਾਧੂਗੜ੍ਹ-ਸਰਹਿੰਦ ਨੇੜੇ ਇਕ ਮਾਲ ਗੱਡੀ ਦੇ ਪਹੀਏ ਟਰੈਕ ਤੋਂ ਉਤਰ ਗਏ ਸਨ ਅਤੇ ਇਸ ਕਾਰਨ ‘ਵੰਦੇ ਭਾਰਤ’ਸਮੇਤ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਸਨ। ਘਟਨਾ ਵਾਲੀ ਥਾਂ ਵੱਖਰੀ ਹੋ ਸਕਦੀ ਹੈ ਪਰ ਸ਼ਨੀਵਾਰ ਦਾ ਹਾਦਸਾ ਵੀ ਇਸੇ ਟਰੈਕ ’ਤੇ ਵਾਪਰਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਇਕ ਮਾਲ ਗੱਡੀ ਦਾ ਟਰੈਕ ਤੋਂ ਉਤਰਨਾ ਅਤੇ ਅੱਜ ਉਹੀ ਹਾਦਸਾ ਮੁੜ ਵਾਪਰਨਾ ਕਈ ਸਵਾਲ ਖੜ੍ਹੇ ਕਰਦਾ ਹੈ। ਬੀਤੇ ਦਿਨ ਜਦੋਂ ਇਹ ਹਾਦਸਾ ਵਾਪਰਿਆ ਤਾਂ ਰਾਤ ਦਾ ਸਮਾਂ ਸੀ, ਜੇਕਰ ਇਹ ਹਾਦਸਾ ਦਿਨ ਵੇਲੇ ਵਾਪਰਿਆ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਵੋਟਾਂ ਤੋਂ ਅਗਲੇ ਹੀ ਦਿਨ ਸ਼ੀਤਲ ਅੰਗੁਰਾਲ ਦਾ ਯੂ-ਟਰਨ, ਅਸਤੀਫ਼ਾ ਲੈ ਲਿਆ ਵਾਪਸ

ਜਾਣਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਵਾਪਰੇ ਹਾਦਸਿਆਂ ਤੋਂ ਬਾਅਦ ਵੀ ਰੇਲਵੇ ਵੱਲੋਂ ਢੁੱਕਵੇਂ ਕਦਮ ਨਹੀਂ ਚੁੱਕੇ ਗਏ, ਜਿਸ ਕਾਰਨ ਮੁੜ ਹਾਦਸੇ ਦਾ ਸ਼ਿਕਾਰ ਹੋਣਾ ਪਿਆ। ਇਸ ਸਾਲ ਟਰੈਕ ਤੋਂ ਉਤਰਨ ਸਮੇਤ ਕਈ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਹਨ, ਜਿਸ ਕਾਰਨ ਰੇਲਵੇ ਦੀ ਕਾਰਜਪ੍ਰਣਾਲੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇਸ ਦੇ ਨਾਲ ਹੀ ਇਕ ਹੋਰ ਹਾਦਸੇ ਦੌਰਾਨ ਜਲੰਧਰ ਤੋਂ ਆਪਣੇ-ਆਪ ਚੱਲ ਕੇ ਇਕ ਮਾਲ ਗੱਡੀ ਮੁਕੇਰੀਆਂ ਪਹੁੰਚ ਗਈ ਸੀ। ਇਸ ਸਾਲ ਕੁਝ ਮਹੀਨੇ ਪਹਿਲਾਂ ਜੰਮੂ-ਕਸ਼ਮੀਰ ਤੋਂ ਇਕ ਮਾਲ ਗੱਡੀ (14806-ਆਰ) ਬਿਨਾਂ ਡਰਾਈਵਰ-ਗਾਰਡ ਦੇ ਪੰਜਾਬ ਪਹੁੰਚ ਗਈ ਸੀ। ਤਕਰੀਬਨ 80 ਕਿਲੋਮੀਟਰ ਤੱਕ ਮਾਲ ਗੱਡੀ ਨੂੰ ਨਹੀਂ ਰੋਕਿਆ ਜਾ ਸਕਿਆ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਉਸ ਸਮੇਂ ਦੱਸਿਆ ਗਿਆ ਕਿ ਡਰਾਈਵਰ ਟਰੇਨ ਨੂੰ ਸਟਾਰਟ ਕਰਕੇ ਹੈਂਡ ਬ੍ਰੇਕ ਲਗਾਉਣਾ ਭੁੱਲ ਗਿਆ ਸੀ, ਜਿਸ ਕਾਰਨ ਟਰੇਨ ਇਸੇ ਤਰ੍ਹਾਂ ਦੌੜਦੀ ਰਹੀ। ਉਸ ਸਮੇਂ ਕਈ ਸਟੇਸ਼ਨਾਂ ’ਤੇ ਟਰੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਆਖਿਰਕਾਰ ਲੱਕੜ ਦੇ ਸਟਾਪਰ ਲਗਾ ਕੇ ਟਰੇਨ ਨੂੰ ਰੋਕਿਆ ਗਿਆ ਸੀ।

ਇਸ ਸਾਲ ਦੇ ਪਹਿਲੇ ਮਹੀਨੇ ਜਗਰਾਓਂ ਵਿਚ ਸ਼ੰਟਿੰਗ ਦੌਰਾਨ ਇਕ ਮਾਲ ਗੱਡੀ ਦੇ ਪਹੀਏ ਪੱਟੜੀ ਤੋਂ ਉਤਰ ਗਏ ਸਨ। ਜਦੋਂ ਮਾਲ ਗੱਡੀ ਦੀ ਸ਼ੰਟਿੰਗ ਕੀਤੀ ਜਾ ਰਹੀ ਸੀ ਤਾਂ ਦੋ ਪਹੀਏ ਟਰੈਕ ਤੋਂ ਉਤਰ ਗਏ। ਮੌਕੇ ’ਤੇ ਪਹੁੰਚੀ ਐਕਸੀਡੈਂਟ ਰਿਲੀਫ ਗੱਡੀ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੇ ਤਕਰੀਬਨ 5 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਹੀਆਂ ਨੂੰ ਟਰੈਕ ’ਤੇ ਚੜ੍ਹਾਇਆ। ਜਾਂਚ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਜਦੋਂ ਮਾਲ ਗੱਡੀ ਜਗਰਾਓਂ ਸਟੇਸ਼ਨ ’ਤੇ ਖੜ੍ਹੀ ਸੀ ਤਾਂ ਪੁਆਇੰਟ ਮੈਨ ਨੇ ਇਕ ਰੈਕ ਦੀ ਬ੍ਰੇਕ ਚੇਨ ਲਗਾ ਦਿੱਤੀ ਸੀ, ਜਿਸ ਕਾਰਨ ਰੈਕ ਅੱਗੇ ਨਹੀਂ ਵਧ ਸਕਦਾ ਸੀ। ਹਾਦਸੇ ਤੋਂ ਬਾਅਦ ਅਧਿਕਾਰੀ ਮੌਕੇ ’ਤੇ ਜਾ ਕੇ ਜਾਂਚ ਕਰ ਰਹੇ ਹਨ ਅਤੇ ਰਾਹਤ ਕਾਰਜ ਜਾਰੀ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕਬੱਡੀ ਜਗਤ 'ਚ ਛਾਈ ਸੋਗ ਦੀ ਲਹਿਰ, ਇਸ ਮਸ਼ਹੂਰ ਖ਼ਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਤੇਲ ਦਾ ਟੈਂਕਰ ਲੈ ਕੇ 40 ਕਿਲੋਮੀਟਰ ਦੂਰ ਚਲੀ ਗਈ ਮਾਲ ਗੱਡੀ
ਇਸੇ ਸਾਲ 23 ਮਾਰਚ ਨੂੰ ਗੁਜਰਾਤ ਦੇ ਵਡੋਦਰਾ ਤੋਂ 50 ਤੇਲ ਟੈਂਕਰਾਂ ਨੂੰ ਲੈ ਕੇ ਮਾਲ ਗੱਡੀ (ਬੀ. ਟੀ. ਪੀ. ਐੱਨ.) ਜਲੰਧਰ ਦੇ ਸੁੱਚੀ ਪਿੰਡ ਵਿਚ ਰੁਕਣ ਦੀ ਬਜਾਏ 40 ਕਿਲੋਮੀਟਰ ਅੱਗੇ ਹੁਸ਼ਿਆਰਪੁਰ ਦੇ ਟਾਂਡਾ ਜਾ ਪਹੁੰਚੀ। ਜਦੋਂ ਰੇਲਵੇ ਅਧਿਕਾਰੀਆਂ ਨੂੰ ਇਸ ਗਲਤੀ ਦਾ ਪਤਾ ਲੱਗਿਆ ਤਾਂ ਉਕਤ ਟਰੇਨ ਨੂੰ ਸੁੱਚੀ ਪਿੰਡ ਵਾਪਸ ਲਿਆਂਦਾ ਗਿਆ ਸੀ। ਇਸ ਟਰੇਨ ਦੇ 47 ਟੈਂਕਰਾਂ ’ਚ ਪੈਟਰੋਲ ਅਤੇ 3 ਟੈਂਕਰਾਂ ’ਚ ਡੀਜ਼ਲ ਸੀ, ਜਿਸ ਨੂੰ ਆਦਮਪੁਰ ਏਅਰਫੋਰਸ ਸਟੇਸ਼ਨ ਭੇਜਿਆ ਜਾਣਾ ਸੀ। ਜਦੋਂ ਉਕਤ ਗੱਡੀ ਟਾਂਡਾ ਪਹੁੰਚੀ ਤਾਂ ਉਸ ਦਾ ਇੰਜਣ ਘੁਮਾ ਕੇ ਪਿਛਲੇ ਪਾਸੇ ਲਾ ਦਿੱਤਾ ਗਿਆ ਅਤੇ ਗੱਡੀ ਨੂੰ ਸੁੱਚੀ ਪਿੰਡ ਵੱਲ ਲਿਆਂਦਾ ਗਿਆ।

ਇਹ ਵੀ ਪੜ੍ਹੋ- XUV ਗੱਡੀ ਤੇ ਸਕੂਟਰੀ ਦੀ ਹੋਈ ਜ਼ਬਰਦਸਤ ਟੱਕਰ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News