ਝਬਾਲ ''ਚ ਟਰੈਫਿਕ ਸਮੱਸਿਆ ਦਾ ਬੁਰਾ ਹਾਲ

Thursday, Nov 16, 2017 - 07:48 AM (IST)

ਝਬਾਲ ''ਚ ਟਰੈਫਿਕ ਸਮੱਸਿਆ ਦਾ ਬੁਰਾ ਹਾਲ

ਝਬਾਲ/ਬੀੜ ਸਾਹਿਬ   (ਲਾਲੂਘੁੰਮਣ, ਬਖਤਾਵਰ)-  ਝਬਾਲ 'ਚ ਲਗਾਤਾਰ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਟਰੈਫਿਕ ਸਮੱਸਿਆ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝਬਾਲ 'ਚੋਂ ਲੰਘਦੇ ਚਹੁੰ ਮਾਰਗਾਂ 'ਤੇ ਰੋਜ਼ਾਨਾ ਕਈ-ਕਈ ਘੰਟੇ ਜਾਮ ਲੱਗਾ ਰਹਿੰਦਾ ਹੈ। ਜਿਥੋਂ ਵਾਹਨ ਸਵਾਰਾਂ ਲਈ ਨਿਕਲਣਾ ਤਾਂ ਦੂਰ ਦੀ ਗੱਲ ਪੈਦਲ ਲੰਘਣਾ ਵੀ ਔਖਾ ਹੋ ਜਾਂਦਾ ਹੈ। ਤਰਨਤਾਰਨ ਰੋਡ, ਭਿੱਖੀਵਿੰਡ ਰੋਡ, ਅਟਾਰੀ ਅਤੇ ਅੰਮ੍ਰਿਤਸਰ ਰੋਡ 'ਤੇ ਲਗਦੇ ਜਾਮ ਕਾਰਨ ਤਾਂ ਕਈ ਵਾਰ ਛੋਟੇ-ਵੱਡੇ ਹਾਦਸੇ ਵੀ ਵਾਪਰ ਰਹੇ ਹਨ ਪਰ ਫਿਰ ਵੀ ਟਰੈਫਿਕ ਪੁਲਸ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। 
ਅੱਡਾ ਝਬਾਲ ਦੀਆਂ ਉਕਤ ਚਾਰੇ ਸੜਕਾਂ ਦੇ ਕੰਢਿਆਂ 'ਤੇ ਦੁਕਾਨਦਾਰਾਂ ਵੱਲੋਂ ਕਥਿਤ ਤੌਰ 'ਤੇ ਆਪਣੀਆਂ ਦੁਕਾਨਾਂ ਦਾ ਸਾਮਾਨ ਬਾਹਰ ਤੱਕ ਕੱਢ ਕੇ ਰੱਖਿਆ ਹੁੰਦਾ ਹੈ। ਉਨ੍ਹਾਂ ਅੱਗੇ ਰੇਹੜੀਆਂ-ਫੜ੍ਹੀਆਂ ਵਾਲਿਆਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਤੇ ਨਾਲ ਹੀ ਲੋਕਾਂ ਵੱਲੋਂ ਸੜਕ 'ਤੇ ਹੀ ਆਪਣੇ ਵਾਹਨ ਬੜੇ ਹੀ ਬੇਤਰਤੀਬੇ ਢੰਗ ਨਾਲ ਪਾਰਕ ਕਰ ਦਿੱਤੇ ਜਾਂਦੇ ਹਨ, ਜੋ ਸਿੱਧੇ ਤੌਰ 'ਤੇ ਜਾਮ ਦਾ ਮੁੱਖ ਕਾਰਨ ਬਣਦੇ ਹਨ। ਇਸ ਸਬੰਧੀ ਜਦ ਟਰੈਫਿਕ ਇੰਚਾਰਜ ਅਸ਼ਵਨੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਟਰੈਫਿਕ ਜਾਮ ਦੀ ਕਸਬੇ 'ਚ ਵੱਡੀ ਸਮੱਸਿਆ ਹੈ ਪਰ ਫਿਰ ਵੀ ਉਨ੍ਹਾਂ ਦਾ ਇਕ ਮੁਲਾਜ਼ਮ ਝਬਾਲ ਚੌਕ 'ਚ ਹਮੇਸ਼ਾ ਤਾਇਨਾਤ ਰਹਿੰਦਾ ਹੈ। 


Related News