ਬਿਜਲੀ ਬੋਰਡ ਦੇ ਘਟੀਆ ਪ੍ਰਬੰਧਾਂ ਕਾਰਨ ਮੁਹੱਲਾ ਵਾਸੀਆਂ ਵੱਲੋਂ ਐੱਸ. ਈ. ਦਫਤਰ ਅੱਗੇ ਧਰਨਾ

07/17/2018 5:08:02 AM

ਗੁਰਦਾਸਪੁਰ, (ਹਰਮਨਪ੍ਰੀਤ, ਦੀਪਕ)- ਬਿਜਲੀ ਬੋਰਡ ਦੇ ਘਟੀਆ ਪ੍ਰਬੰਧਾਂ ਖਿਲਾਫ਼ ਕਾਦਰੀ ਮੁਹੱਲੇ ਦੇ ਲੋਕਾਂ ਨੇ ਇੰਡੀਅਨ ਫੈੱਡਰੇਸ਼ਨ ਆਫ਼ ਟਰੇਡ ਯੂਨੀਅਨ ਦੀ ਅਗਵਾਈ ਹੇਠ ਐੱਸ. ਈ. ਦਫ਼ਤਰ ਗੁਰਦਾਸਪੁਰ ਅੱਗੇ ਧਰਨਾ ਦਿੱਤਾ। ਇਫਟੂ ਦੇ ਵਿੱਤ ਸਕੱਤਰ ਸਰਵਨ ਸਿੰਘ ਭੋਲਾ ਨੇ ਕਿਹਾ ਕਿ ਕਾਦਰੀ ਮੁਹੱਲੇ ’ਚ ਬਿਜਲੀ ਦੀਆਂ ਤਾਰਾਂ ’ਚ 10-10 ਫੁੱਟ ’ਤੇ ਜੋਡ਼ ਹਨ ਅਤੇ ਇਹ ਤਾਰਾਂ ਬਹੁਤ ਨੀਵੀਆਂ ਹਨ।  ਇਨ੍ਹਾਂ ਨੰਗੀਆਂ ਤਾਰਾਂ ਕਾਰਨ ਕਿਸੇ ਸਮੇਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਬਿਜਲੀ ਦਾ ਲੋਡ ਘੱਟ ਹੋਣ ਕਾਰਨ ਮੁਹੱਲੇ ’ਚ ਮੋਟਰਾਂ ਨਹੀਂ ਚੱਲ ਰਹੀਆਂ ਅਤੇ ਲੋਕਾਂ ਨੂੰ ਪਾਣੀ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਇਹ ਸਿਲਸਿਲਾ 10 ਸਾਲਾਂ ਤੋਂ ਚੱਲ ਰਿਹਾ ਹੈ। ਧਰਨੇ ’ਚ ਬਬੀਤਾ ਸ਼ਰਮਾ, ਰਜਨੀ ਬਾਲਾ, ਨਰੇਸ਼, ਸੁਨੀਤਾ, ਮੋਹਿਨੀ, ਗੁਰਜੀਤ ਕੌਰ, ਸੰਦੀਪ ਕੌਰ, ਕਾਂਤਾ, ਸ਼ੀਲਾ, ਪ੍ਰਵੀਨ, ਸੱਤਿਆ ਦੇਵੀ, ਸੁਸ਼ਮਾ ਰਾਣੀ, ਮਨੋਹਰ ਲਾਲ, ਸਾਹਿਲ, ਪਵਨ ਕੁਮਾਰ, ਵਿਨੋਦ ਆਦਿ ਹਾਜ਼ਰ ਸਨ।  
 


Related News