ਯੂ.ਐੱਸ. ਸੈਨੇਟਰ ਨਿਊਜਰਸੀ ਕੋਰੀ ਬੁੱਕਰ, ਜਸਪ੍ਰੀਤ ਸਿੰਘ ਅਟਾਰਨੀ ਦੇ ਦਫਤਰ ਸੈਕਰਾਮੈਂਟੋ ਪਹੁੰਚੇ

Friday, May 10, 2024 - 02:02 PM (IST)

ਸੈਕਰਾਮੈਂਟੋ (ਰਾਜ ਗੋਗਨਾ)- ਪਹਿਲੇ ਅਫਰੀਕਨ-ਅਮਰੀਕਨ ਯੂ.ਐੱਸ. ਸੈਨੇਟਰ ਕੋਰੀ ਬੁੱਕਰ ਉੱਘੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਦੇ ਸੈਕਰਾਮੈਂਟੋ ਕੈਲੀਫੋਰਨੀਆ ਵਾਲੇ ਦਫਤਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਐਲਨ, ਵਾਈਸ ਮੇਅਰ ਰਾਡ ਬਰਿਊਅਰ, ਉੱਘੇ ਸਿੱਖ ਆਗੂ  ਗੁਰਜਤਿੰਦਰ ਸਿੰਘ ਰੰਧਾਵਾ, ਗੁਲਿੰਦਰ ਗਿੱਲ, ਗੁਰਚਰਨ ਸਿੰਘ ਬਸਰਾ, ਮਕਸੂਦ ਅਲੀ ਅਤੇ ਆਸਿਫ ਮਹਿਮੂਦ ਹਾਜ਼ਰ ਸਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਸਰਕਾਰ ਵੱਲੋਂ ਸਰਹੱਦ ਪਾਰ ਕਰਨ ਵਾਲੇ ਲੋਕਾਂ ਲਈ ਨਵਾਂ ਨਿਯਮ ਲਿਆਉਣ ਦੀ ਤਿਆਰੀ

PunjabKesari

ਇਸ ਦੌਰਾਨ ਜਸਪ੍ਰੀਤ ਸਿੰਘ ਅਟਾਰਨੀ ਨੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਸੰਬੰਧੀ ਬਹੁਤ ਸਾਰੇ ਮਸਲੇ ਸੈਨੇਟਰ ਕੋਰੀ ਬੁੱਕਰ ਦੇ ਸਨਮੁੱਖ ਰੱਖੇ, ਜਿਨ੍ਹਾਂ ਵਿਚ ਇਮੀਗ੍ਰੇਸ਼ਨ ‘ਚ ਪੈਦਾ ਹੋਏ ਬੈਕਲਾਗ ਨੂੰ ਤੇਜ਼ ਕਰਨਾ, ਕੋਵਿਡ ਅਤੇ ਹੋਰ ਕਾਰਨਾਂ ਕਰਕੇ ਪਿੱਛੇ ਪਏ ਕੇਸਾਂ ਨੂੰ ਜਲਦ ਨਿਪਟਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਫੈਮਿਲੀ ਕੇਸ ਬਹੁਤ ਪਿੱਛੇ ਪੈ ਗਏ ਹਨ, ਜਿਸ ਕਰਕੇ ਪਰਿਵਾਰਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅਟਾਰਨੀ ਜਸਪ੍ਰੀਤ ਸਿੰਘ ਨੇ ਪਿਛਲੇ ਦਿਨਾਂ ਦੇ ਦੌਰਾਨ ਅਮਰੀਕਾ ਅਤੇ ਕੈਨੇਡਾ ਵਿਚ ਸਿੱਖਾਂ ‘ਤੇ ਹੋ ਰਹੇ ਹਮਲਿਆਂ ਬਾਰੇ ਵੀ ਸੈਨੇਟਰ ਕੋਰੀ ਬੁੱਕਰ ਨੂੰ ਜਾਣਕਾਰੀ ਦਿੱਤੀ ਗਈ, ਜਿਸ ਨੂੰ ਉਨ੍ਹਾਂ ਨੇ ਬੜੇ ਧਿਆਨ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਲਈ ਵਿਸ਼ੇਸ਼ ਕਦਮ ਚੁੱਕਣਗੇ। ਇੱਥੇ ਜ਼ਿਕਰਯੋਗ ਹੈ ਕਿ ਸੈਨੇਟਰ ਕੋਰੀ ਬੁੱਕਰ ਨੇ ਹਮੇਸ਼ਾ ਹੀ ਵਿਦੇਸ਼ੀ ਮਾਮਲਿਆਂ ਬਾਰੇ ਅਤੇ ਸਥਾਨਕ ਸੁਰੱਖਿਆ ਬਾਰੇ ਕਾਫੀ ਮੁੱਦੇ ਉਠਾਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News