ਪੁਲਸ ਨੇ ਨਾਕਾ ਲਾ ਕੇ ਕੀਤੀ ਵਾਹਨਾਂ ਦੀ ਚੈਕਿੰਗ

Monday, Dec 04, 2017 - 02:51 AM (IST)

ਪੁਲਸ ਨੇ ਨਾਕਾ ਲਾ ਕੇ ਕੀਤੀ ਵਾਹਨਾਂ ਦੀ ਚੈਕਿੰਗ

ਬੱਧਨੀ ਕਲਾਂ,   (ਮਨੋਜ)-  ਇਲਾਕੇ 'ਚ ਅਮਨ-ਸ਼ਾਂਤੀ ਕਾਇਮ ਰੱਖਣ ਅਤੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਬੱਧਨੀ ਕਲਾਂ ਪੁਲਸ ਵੱਲੋਂ ਥਾਣਾ ਮੁਖੀ ਮੈਡਮ ਭੁਪਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਏ. ਐੱਸ. ਆਈ. ਸੇਵਕ ਵੱਲੋਂ ਪੁਲਸ ਪਾਰਟੀ ਸਮੇਤ ਨਾਕਾ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਬਿਨਾਂ ਕਾਗਜ਼ਾਤ ਵਾਲਿਆਂ ਦੇ ਚਲਾਨ ਕੱਟੇ ਗਏ। ਉਨ੍ਹਾਂ ਵੱਲੋਂ ਸੇਫਟੀ ਬੈਲਟ ਦੇ ਲਾਭ ਤੇ ਦੁਰਘਟਨਾ ਹੋਣ 'ਤੇ ਮੁੱਢਲੇ ਸਮੇਂ ਕੀਤੇ ਜਾਣ ਵਾਲੇ ਬਚਾਅ ਸਬੰਧੀ ਜਾਣਕਾਰੀ ਵੀ ਦਿੱਤੀ ਗਈ।  ਉਨ੍ਹਾਂ ਅਪੀਲ ਕੀਤੀ ਕਿ ਹਰ ਨਾਗਰਿਕ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਕਰ ਕੇ ਰੱਖੇ ਅਤੇ ਸਮੇਂ ਸਿਰ ਉਨ੍ਹਾਂ ਦੀ ਮਿਆਦ ਚੈੱਕ ਕਰਦਾ ਰਹੇ ਤੇ ਆਖਰੀ ਮਿਤੀ ਹੋਣ 'ਤੇ ਦੁਬਾਰਾ ਰੀਨਿਊ ਕਰਵਾਏ ਤਾਂ ਜੋ ਚੈਕਿੰਗ ਸਮੇਂ ਚਲਾਨ ਕੱਟੇ ਜਾਣ ਤੋਂ ਬਚਾਅ ਰਹੇ। ਇਸ ਸਮੇਂ ਉਨ੍ਹਾਂ ਨਾਲ ਐੱਚ. ਸੀ. ਸੇਵਕ ਸਿੰਘ, ਬਿੱਕਰ ਸਿੰਘ, ਇਕਬਾਲ ਸਿੰਘ ਆਦਿ ਮੌਜੂਦ ਸਨ। 


Related News