ਅਣਖ ਖਾਤਰ ਮਾਂ-ਪਿਓ ਨੇ ਕੀਤਾ ਧੀ ਦਾ ਕਤਲ

Friday, Mar 19, 2021 - 01:38 AM (IST)

ਅਣਖ ਖਾਤਰ ਮਾਂ-ਪਿਓ ਨੇ ਕੀਤਾ ਧੀ ਦਾ ਕਤਲ

ਬੁਢਲਾਡਾ,(ਬਾਂਸਲ)- ਪਿੰਡ ਕਲੀਪੁਰ ਵਿਖੇ ਮਾਂ-ਪਿਓ ਅਤੇ ਹੋਰ ਰਿਸ਼ਤੇਦਾਰਾਂ ਨੇ ਅਣਖ ਦੀ ਖਾਤਰ ਪਿੰਡ ਦੇ ਮੁੰਡੇ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਦਾ ਨਾਨਕੇ ਘਰ ’ਚ ਗਲਾ ਘੁੱਟ ਕੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਸੁਖਜੀਤ ਕੌਰ (24) ਪੁੱਤਰੀ ਸੁਖਦੇਵ ਸਿੰਘ ਵਾਸੀ ਪਿੰਡ ਬਲੀਆਲ (ਰਤੀਆਂ) ਆਪਣੇ ਪਿੰਡ ਦੇ ਮੁੰਡੇ ਭੁਪਿੰਦਰ ਸਿੰਘ ਨਾਲ 2019 ’ਚ ਪ੍ਰੇਮ ਵਿਆਹ ਕਰਵਾ ਕੇ ਪਟਿਆਲਾ ਵਿਖੇ ਲੁਕ ਕੇ ਰਹਿਣ ਲੱਗ ਪਈ ਸੀ।
ਲੜਕੀ ਦੇ ਪਿਤਾ ਸੁਖਦੇਵ ਸਿੰਘ ਸਮੇਤ ਰਿਸ਼ਤੇਦਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਜਦ ਉਸ ਦਾ ਪਤਾ ਮਿਲਿਆ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਲੜਕੀ ਦੀ ਪਟਿਆਲਾ ਵਿਖੇ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਅਗਵਾ ਕਰ ਕੇ ਲੜਕੀ ਦੇ ਨਾਨਕੇ ਪਿੰਡ ਕਲੀਪੁਰ ਵਿਖੇ ਲੈ ਆਏ ਅਤੇ ਉਥੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਵੱਲੋਂ ਪਿੰਡ ਦੇ ਲੋਕਾਂ ਦੀ ਹਾਜ਼ਰੀ ’ਚ ਮੌਕੇ ’ਤੇ ਘਟਨਾ ਦਾ ਜਾਇਜ਼ਾ ਲੈਂਦਿਆਂ ਮ੍ਰਿਤਕਾ ਦੇ ਮਾਂ-ਪਿਓ ਨੂੰ ਗ੍ਰਿਫਤਾਰ ਕਰ ਲਿਆ।

ਐੱਸ. ਐੱਚ. ਓ. ਸਿਟੀ ਨੇ ਦੱਸਿਆ ਕਿ ਉਪਰੋਕਤ ਘਟਨਾ ਸਬੰਧੀ ਸਿਵਲ ਲਾਈਨ ਪਟਿਆਲਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਘਟਨਾ ਦਾ ਜਾਇਜ਼ਾ ਲੈਣ ਲਈ ਐੱਸ. ਪੀ. ਸਤਨਾਮ ਸਿੰਘ, ਡੀ. ਐੱਸ. ਪੀ. ਪ੍ਰਭਜੋਤ ਕੌਰ ਬੇਲਾ ਅਤੇ ਪੁਲਸ ਦੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਹੋਏ ਸਨ।


author

Bharat Thapa

Content Editor

Related News