ਪਿਆਰ ਪ੍ਰਵਾਨ ਨਾ ਚੜ੍ਹਦਾ ਦੇਖ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਔਰਤ ਸਮੇਤ ਸਰੋਵਰ ’ਚ ਮਾਰੀ ਛਾਲ

Tuesday, Aug 29, 2023 - 06:26 PM (IST)

ਪਿਆਰ ਪ੍ਰਵਾਨ ਨਾ ਚੜ੍ਹਦਾ ਦੇਖ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਔਰਤ ਸਮੇਤ ਸਰੋਵਰ ’ਚ ਮਾਰੀ ਛਾਲ

ਗੋਇੰਦਵਾਲ ਸਾਹਿਬ (ਜ. ਬ) : ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਇਕ ਨੌਜਵਾਨ ਲੜਕੇ ਅਤੇ ਔਰਤ ਵੱਲੋਂ ਸਰੋਵਰ ਵਿਚ ਛਾਲ ਮਾਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਪ੍ਰੇਮ ਪ੍ਰਸੰਗ ਦਾ ਹੈ ਅਤੇ ਉਕਤ ਔਰਤ ਵਿਆਹੁਤਾ ਸੀ ਅਤੇ ਉਸ ਦੇ ਦੋ ਬੱਚੇ ਸਨ ਜੋ ਕਿ ਨੌਜਵਾਨ ਦੇ ਗੁਆਂਢ ਵਿਚ ਰਹਿੰਦੀ ਸੀ। ਨੌਜਵਾਨ ਦਾ ਨਾਮ ਜਗਜੀਤ ਸਿੰਘ ਹੈ ਅਤੇ ਉਹ ਕਸਬਾ ਖਡੂਰ ਸਾਹਿਬ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਜਗਜੀਤ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਰੱਖੜੀ ਤੋਂ ਇਕ ਦਿਨ ਪਹਿਲਾਂ ਵਾਪਰੀ ਇਸ ਘਟਨਾ ਨੇ ਪਰਿਵਾਰ ਅਤੇ ਇਲਾਕੇ ਵਿਚ ਸੋਗ ਫੈਲਾ ਦਿੱਤਾ ਹੈ। 

ਇਹ ਵੀ ਪੜ੍ਹੋ : ਸੂਬੇ ਦੇ ਸਕੂਲਾਂ ਨੂੰ ਲੈ ਕੇ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਵਿਜ਼ਟਿੰਗ ਫੈਕਲਟੀ ਨੂੰ ਪ੍ਰਵਾਨਗੀ

ਜਾਣਕਾਰੀ ਦਿੰਦੇ ਹੋਏ ਲੜਕੇ ਦੇ ਰਿਸ਼ਤੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਉਸਦੀ ਮਾਸੀ ਦੇ ਲੜਕੇ ਨੇ ਮਾਸੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਖ਼ੁਦਕੁਸ਼ੀ ਕਰਨ ਜਾ ਰਹੇ ਹਨ। ਅਸੀਂ ਉਸੇ ਵੇਲੇ ਇਥੇ ਪੁੱਜੇ ਪਰ ਇਥੇ ਕੋਈ ਨਹੀਂ ਸੀ ਜਦਕਿ ਸਰੋਵਰ ਦੇ ਬਾਹਰ ਔਰਤ ਦੀ ਚੁੰਨੀ ਪਈ ਹੋਈ ਸੀ। ਉਕਤ ਔਰਤ ਦੋ ਬੱਚਿਆਂ ਦੀ ਮਾਂ ਹੈ ਅਤੇ ਲੜਕੇ ਦੇ ਘਰ ਦੇ ਕੋਲ ਹੀ ਕਿਰਾਏ ’ਤੇ ਰਹਿ ਰਹੀ ਸੀ। ਇਹ ਵੀ ਪਤਾ ਲੱਗਾ ਹੈ ਕਿ ਨੌਜਵਾਨ ਜਗਜੀਤ ਸਿੰਘ ਉਕਤ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਦਕਿ ਉਸ ਦਾ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਸੀ ਹੋ ਰਿਹਾ। 

ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਦਿਓਰ ਨੇ ਭਾਬੀ ਨਾਲ ਕਰ ’ਤਾ ਵੱਡਾ ਕਾਂਡ, ਮੰਜ਼ਰ ਦੇਖ ਬੱਚਿਆਂ ਦੀਆਂ ਨਿਕਲੀਆਂ ਚੀਕਾਂ

ਪਿਆਰ ਪ੍ਰਵਾਨ ਨਾ ਚੜ੍ਹਦਾ ਦੇਖ ਦੋਵੇਂ ਜਣੇ ਗੁਰਦੁਆਰਾ ਸਾਹਿਬ ਦੇ ਸਰਵੋਰ ਕੋਲ ਪਹੁੰਚੇ ਅਤੇ ਪਹਿਲਾਂ ਉਨ੍ਹਾਂ ਨੇ ਰਿਸ਼ਤੇਦਾਰ ਨੂੰ ਫੋਨ ਕਰਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਫਿਰ ਸਰੋਵਰ ਵਿਚ ਛਾਲ ਮਾਰ ਦਿੱਤੀ। ਪਹਿਲਾਂ ਤਾਂ ਸਥਾਨਕ ਲੋਕਾਂ ਵਲੋਂ ਦੋਵਾਂ ਦੀ ਸਰੋਵਰ ਵਿਚ ਭਾਲ ਕੀਤੀ ਗਈ, ਫਿਰ ਬਾਅਦ ਵਿਚ ਗੋਤਾਖੋਰਾਂ ਨੂੰ ਮੌਕੇ ’ਤੇ ਬੁਲਾਇਆ ਗਿਆ, ਜਿਨ੍ਹਾਂ ਵਲੋਂ ਦੋਵਾਂ ਦੀ ਸਰੋਵਰ ਵਿਚ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਆਏ ਫੋਨ ਨੇ ਪਰਿਵਾਰ ’ਚ ਮਚਾਇਆ ਕੋਹਰਾਮ, 20 ਦਿਨ ਪਹਿਲਾਂ ਗਏ ਪੁੱਤ ਨਾਲ ਵਾਪਰ ਗਿਆ ਭਾਣਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News