ਇਕ ਦਿਨ ਪਹਿਲਾਂ ਹੋਇਆ ਸ਼ਗਨ, ਦਾਜ ਨਾ ਮਿਲਣ ਕਰ ਕੇ ਵਿਆਹ ਤੋਂ ਮੁੱਕਰੇ ਹੋਣ ਵਾਲੇ ਸਹੁਰੇ

Thursday, Nov 28, 2024 - 06:32 AM (IST)

ਇਕ ਦਿਨ ਪਹਿਲਾਂ ਹੋਇਆ ਸ਼ਗਨ, ਦਾਜ ਨਾ ਮਿਲਣ ਕਰ ਕੇ ਵਿਆਹ ਤੋਂ ਮੁੱਕਰੇ ਹੋਣ ਵਾਲੇ ਸਹੁਰੇ

ਲੁਧਿਆਣਾ (ਬੇਰੀ) : 21ਵੀਂ ਸਦੀ ’ਚ ਪੁੱਜਣ ਦੇ ਬਾਵਜੂਦ ਅਜੇ ਵੀ ਲੋਕਾਂ ’ਚ ਦਾਜ ਦੇ ਲੋਭ ਦੀ ਸੋਚ ਖਤਮ ਨਹੀਂ ਹੋਈ। ਸ਼ਹਿਰ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਲੜਕੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਦਾਜ ਨਾ ਮਿਲਣ ਕਾਰਨ ਲੜਕੇ ਦੇ ਪਰਿਵਾਰ ਵਾਲੇ ਵਿਆਹ ਤੋਂ ਮੁੱਕਰ ਗਏ। ਜਦੋਂਕਿ ਇਕ ਦਿਨ ਪਹਿਲਾਂ ਹੀ ਲੜਕਾ ਅਤੇ ਲੜਕੀ ਦਾ ਸ਼ਗਨ ਸਮਾਗਮ ਹੋਇਆ ਸੀ। ਪੀੜਤ ਪਰਿਵਾਰ ਨੇ ਇਸ ਸਬੰਧੀ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਮੋਰਿੰਡਾ ਦੇ ਲੜਕੇ ਦੇ ਨਾਲ ਵਿਆਹ ਤੈਅ ਹੋਇਆ ਸੀ। ਮੰਗਲਵਾਰ ਨੂੰ ਉਨ੍ਹਾਂ ਨੇ ਮੋਰਿੰਡੇ ਜਾ ਕੇ ਹੋਟਲ ’ਚ ਸ਼ਗਨ ਸਮਾਗਮ ਕੀਤਾ ਸੀ ਅਤੇ ਬੁੱਧਵਾਰ ਨੂੰ ਫਿਰੋਜ਼ਪੁਰ ਰੋਡ ਸਥਿਤ ਇਕ ਹੋਟਲ ’ਚ ਵਿਆਹ ਸਮਾਗਮ ਸੀ। ਉਹ ਸਾਰੇ ਤਿਆਰ ਹੋ ਕੇ ਬਰਾਤ ਦਾ ਇੰਤਜ਼ਾਰ ਕਰ ਰਹੇ ਸਨ ਪਰ ਬਰਾਤ ਨਹੀਂ ਆਈ।

ਇਹ ਵੀ ਪੜ੍ਹੋ : ਦੇਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼, ਧੰਦੇ 'ਚ ਫਸੀਆਂ 2 ਔਰਤਾਂ ਨੂੰ ਛੁਡਾਇਆ, ਸੰਚਾਲਕਾ ਗ੍ਰਿਫ਼ਤਾਰ

ਜਦੋਂ ਉਨ੍ਹਾਂ ਨੇ ਪਤਾ ਕੀਤਾ ਤਾਂ ਵਿਚੋਲਣ ਨੇ ਦੱਸਿਆ ਕਿ ਲੜਕੇ ਵਾਲੇ ਲੱਖਾਂ ਰੁਪਏ ਕੈਸ਼ ਅਤੇ ਗੱਡੀ ਦੀ ਮੰਗ ਕਰ ਰਹੇ ਹਨ। ਜੇਕਰ ਉਹ ਦਾਜ ਪੂਰਾ ਕਰ ਸਕਦੇ ਹਨ ਤਾਂ ਹੀ ਉਹ ਬਰਾਤ ਲੈ ਕੇ ਆਉਣਗੇ। ਲੜਕੀ ਦੇ ਪਿਤਾ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਕਤ ਲੋਕਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ’ਚ ਕੋਈ ਵਿਅਕਤੀ ਦਾਜ ਦੇ ਲਾਲਚ ’ਚ ਆ ਕੇ ਕਿਸੇ ਲੜਕੀ ਦੀ ਜ਼ਿੰਦਗੀ ਖਰਾਬ ਨਾ ਕਰ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News