ਚੁਬਾਰੇ ਚੜ੍ਹ ਕੇ ਤਲਵਾਰ ਨਾਲ ਵੱਢ ਦਿੱਤੀ ਗੁਆਂਢੀ ਦੀ ਧੌਣ, ਕਤਲ ਕਰਨ ਤੋਂ ਬਾਅਦ ਮਾਰੇ ਲਲਕਾਰ

Tuesday, Feb 20, 2024 - 06:29 PM (IST)

ਚੁਬਾਰੇ ਚੜ੍ਹ ਕੇ ਤਲਵਾਰ ਨਾਲ ਵੱਢ ਦਿੱਤੀ ਗੁਆਂਢੀ ਦੀ ਧੌਣ, ਕਤਲ ਕਰਨ ਤੋਂ ਬਾਅਦ ਮਾਰੇ ਲਲਕਾਰ

ਚਮਕੌਰ ਸਾਹਿਬ (ਕੌਸ਼ਲ) : ਗੁਆਂਢੀ ਨੇ ਆਪਣੇ ਹੀ ਗੁਆਂਢੀ ਨੂੰ ਚੁਬਾਰੇ ’ਚ ਚੜ੍ਹ ਕੇ ਤਲਵਾਰ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਦੋ ਘੰਟਿਆਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਦੇ ਘੁਮਿਆਰਾ ਮੁਹੱਲੇ ਦੇ ਪ੍ਰੇਮ ਚੰਦ ਪੁੱਤਰ ਮਾਨ ਚੰਦ ਜਿਸ ਦੀ ਉਮਰ 52 ਸਾਲ ਦੱਸੀ ਗਈ ਹੈ, ਨੂੰ ਉਸ ਦੇ ਹੀ ਗੁਆਂਢੀ ਕਰਨਦੀਪ ਸਿੰਘ ਉਰਫ਼ ਗੋਲਡੀ ਨੇ ਤਲਵਾਰ ਨਾਲ ਗਲੇ ’ਤੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੂੰ ਮ੍ਰਿਤਕ ਪ੍ਰੇਮ ਚੰਦ ਦੇ ਪੁੱਤਰ ਸੰਦੀਪ ਨੇ ਦੱਸਿਆ ਕਿ ਉਸ ਦਾ ਪਿਤਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਉਨ੍ਹਾਂ ਦਾ ਗੁਆਂਢੀ ਗੋਲਡੀ ਪਹਿਲਵਾਨ ਆਪਣੇ ਮਕਾਨ ਤੋਂ ਗਲੀ ਟੱਪ ਕੇ ਉਨ੍ਹਾਂ ਦੇ ਘਰ ਦੀ ਛੱਤ ’ਤੇ ਤਲਵਾਰ ਲੈ ਕੇ ਆ ਗਿਆ ਅਤੇ ਉਸ ਦੇ ਪਿਤਾ ਦੇ ਕਮਰੇ ’ਚ ਵੜ ਗਿਆ। ਉਸ ਨੇ ਉਸ ਦੇ ਪਿਤਾ ਦੀ ਗਰਦਨ ’ਤੇ ਤਲਵਾਰ ਨਾਲ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਦੀ ਗਰਦਨ ਵੱਢੀ ਗਈ ਅਤੇ ਹੋਰ ਵੀ ਸੱਟਾਂ ਮਾਰੀਆਂ। 

ਇਹ ਵੀ ਪੜ੍ਹੋ : ਮਾਂ ਨੂੰ ਮਿਲਾਉਣ ਦਾ ਬਹਾਨਾ ਬਣਾ ਕੇ ਭਾਣਜੀ ਨੂੰ ਨਾਲ ਲੈ ਗਿਆ ਮਾਸੜ, ਫਿਰ ਜੋ ਕੀਤਾ ਸੁਣ ਨਹੀਂ ਹੋਵੇਗਾ ਯਕੀਨ

PunjabKesari

ਇਸ ਦੌਰਾਨ ਉਸ ਦੀ ਮਾਂ ਚਰਨਜੀਤ ਕੌਰ ਨੇ ਉੱਚੀ ਉੱਚੀ ਰੌਲਾ ਪਾਇਆ। ਇਸੇ ਦੌਰਾਨ ਗੋਲਡੀ ਪਹਿਲਵਾਨ ਆਪਣੀ ਤਲਵਾਰ ਸਮੇਤ ਲਲਕਾਰੇ ਮਾਰਦਾ ਹੋਇਆ ਕੋਠੇ ਤੋਂ ਹੀ ਗਲੀ ਟੱਪ ਕੇ ਫਰਾਰ ਹੋ ਗਿਆ। ਰੌਲਾ ਸੁਣ ਕੇ ਨਜ਼ਦੀਕੀ ਚਾਚਾ ਜਗਦੀਸ਼ ਕੁਮਾਰ ਅਤੇ ਉਨ੍ਹਾਂ ਦਾ ਲੜਕਾ ਪਰਮਜੀਤ ਵੀ ਆ ਗਿਆ। ਉਹ ਫਰਸ਼ ’ਤੇ ਪਏ ਲਹੂ ਲੁਹਾਣ ਪ੍ਰੇਮ ਚੰਦ ਨੂੰ ਬੇਹੋਸ਼ੀ ਦੀ ਹਾਲਤ ’ਚ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਪ੍ਰੇਮ ਚੰਦ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਉਪਰੰਤ ਪੁਲਸ ਨੇ ਕਰੀਬ ਦੋ ਘੰਟਿਆਂ ਬਾਅਦ ਗੋਲਡੀ ਪਹਿਲਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲੜਾਈ ਦੀ ਵਜ੍ਹਾ ਪੁਰਾਣੀ ਰੰਜਿਸ਼ ਹੈ।

ਇਹ ਵੀ ਪੜ੍ਹੋ : ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਕਥਿਤ ਆਡੀਓ ਵਾਇਰਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News