ਮਾਹਵਾਰੀ ਵਰਗੇ ਮੁੱਦਿਆਂ ''ਤੇ ਦਫਤਰ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਦੀ ਲੋੜ

05/26/2017 4:05:50 PM

ਨਵੀਂ ਦਿੱਲੀ — ਔਰਤਾਂ ਦੀ ਸਿਹਤ ਨਾਲ ਜੁੜੇ ਬਹੁਤ ਸਾਰੇ ਮੁੱਦਿਆਂ 'ਤੇ ਵੈਸੇ ਤਾਂ ਲੋਕ ਜਾਗਰੂਕ ਹੋਏ ਹਨ, ਪਰ ਕੰਮਕਾਰ ਵਾਲੀਆਂ ਔਰਤਾਂ ਦਾ ਇਕ ਵੱਡਾ ਵਰਗ ਇਹ ਮੰਨਦਾ ਹੈ ਕਿ ਮਾਹਵਾਰੀ ਦੇ ਮਾਮਲੇ 'ਚ ਦਫ਼ਤਰ ਨੂੰ ਸੰਵੇਦਨਸ਼ੀਲ ਬਣਾਏ ਜਾਣ ਦੀ ਲੋੜ ਹੈ। ਹੁਣੇ ਜਿਹੇ ਨੈਸ਼ਨਲ ਮੇਂਸਟੁਅਲ ਕਾਨਕਲੇਵ ਆਯੋਜਿਤ ਕੀਤਾ ਗਿਆ ਸੀ, ਜਿਸ ਕੰਮਕਾਰ ਵਾਲੀਆਂ ਔਰਤਾਂ ਨੇ ਕਿਹਾ ਕਿ ਦਫ਼ਤਰ ਪ੍ਰਸ਼ਾਸਨ ਨੂੰ ਮਾਹਵਾਰੀ ਦੇ ਸਮੇਂ ਕਾਰਜ ਸਥਾਨਾਂ ਨੂੰ ਜ਼ਿਆਦਾ ਸੁਰੱਖਿਅਤ ਅਤੇ ਮਿੱਤਰਤਾ ਵਾਲਾ ਮਾਹੌਲ ਬਣਾਉਣਾ ਜ਼ਰੂਰੀ ਹੋਣਾ ਚਾਹੀਦੈ ਅਤੇ ਨਾਲ ਹੀ ਇਸ ਮੁੱਦੇ 'ਤੇ ਪੁਰਸ਼ ਸਹਿਯੋਗੀਆਂ ਦੇ ਵਿਚਕਾਰ ਜਾਗਰੂਕਤਾ ਲਿਆਉਣ ਦੀ ਜ਼ਰੂਰਤ ਹੈ। ਸੌਫਟ ਬੈਂਕ ਦੀ ਉਪ ਪ੍ਰਧਾਨ ਪਰੋਮਾ ਚੌਧਰੀ ਨੇ ਕਿਹਾ ਹੈ ਕਿ ਮਾਹਵਾਰੀ ਦੇ ਦੌਰਾਨ ਔਰਤਾਂ ਦੇ ਲਈ ਕਾਰਜ ਸਥਾਨ 'ਚ ਇਕ ਅਰਾਮਦਾਇਕ ਸਥਾਨ ਹੋਣਾ ਇਕ ਪ੍ਰਾਥਮਿਕਤਾ ਦੇ ਤੌਰ 'ਤੇ ਜ਼ਰੂਰਤ ਹੈ ਅਤੇ ਦਫ਼ਤਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਪਰੋਮਾ ਨੇ ਕਿਹਾ, ''ਦਹਾਕਿਆਂ ਤੱਕ ਕਾਰਪੋਰੇਟ ਜਗਤ 'ਚ ਕੰਮ ਕਰਨ ਦੇ ਨਾਲ ਮੈਂ ਮਹਿਸੂਸ ਕੀਤਾ ਹੈ ਕਿ ਜੇਕਰ ਗੱਲ ਮਾਹਵਾਰੀ ਸਵੱਛਤਾ ਵਰਗੇ ਮੁੱਦਿਆਂ ਦੀ ਕੀਤੀ ਜਾਵੇ ਤਾਂ ਔਰਤਾਂ ਲਈ ਇਸ ਮੁੱਦੇ 'ਤੇ ਸਵੱਛਤਾ ਦੀ ਕਮੀ ਹੈ। ਬਹੁਤ ਸਾਰੇ ਸੰਸਥਾਨਾਂ 'ਚ ਔਰਤਾਂ ਦੇਰ ਰਾਤ ਕੰਮ ਕਰਦੀਆਂ ਹਨ ਅਤੇ ਇਸ ਸਮੇਂ ਕਿਸੇ ਵੀ ਔਰਤ ਲਈ ਸਭ ਕੁਝ ਸੰਭਾਲਣਾ ਬਹੁਤ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੰਮ ਵਾਲੇ ਸਥਾਨ 'ਤੇ ਔਰਤੇ ਦੇ ਰੋਗਾਂ ਦੇ ਮਾਹਰਾਂ ਨੂੰ ਬੁਲਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਪੈਡ ਦੇਣ ਵਾਲੀ ਮਸ਼ੀਨ ਵੀ ਹੋਣੀ ਚਾਹੀਦੀ ਹੈ। ਪੁਰਸ਼ਾਂ ਨੂੰ ਇਸ ਮਸਲੇ 'ਚ ਆਪਣੀ ਸੋਚ ਬਦਲਣੀ ਚਾਹੀਦੀ ਹੈ।


Related News