ਮੋਟਰਸਾਈਕਲ ਸਵਾਰ ਲੁਟੇਰੇ 600 ਰੁਪਏ ਖੋਹ ਕੇ ਫਰਾਰ

Sunday, Apr 22, 2018 - 11:01 PM (IST)

ਮੋਟਰਸਾਈਕਲ ਸਵਾਰ ਲੁਟੇਰੇ 600 ਰੁਪਏ ਖੋਹ ਕੇ ਫਰਾਰ

ਕੋਟ ਈਸੇ ਖਾਂ,   (ਸੰਜੀਵ, ਗਰੋਵਰ)-  ਕਸਬੇ 'ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਕਰੀਬਨ ਹਰ ਰੋਜ਼ ਹੀ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਪਹਿਲੀ ਘਟਨਾ ਸ਼ਾਮ ਤਕਰੀਬਨ 7.30 ਵਜੇ ਹੋਈ, ਜਦੋਂ ਅੰਗਰੇਜ਼ ਸਿੰਘ ਤੇ ਉਸ ਦਾ ਬੇਟਾ ਰਾਕੇਸ਼ ਕੁਮਾਰ ਲੁਹਾਰੇ ਮੱਥਾ ਟੇਕਣ ਜਾ ਰਹੇ ਸਨ ਤਾਂ ਕੈਂਬ੍ਰਿਜ ਸਕੂਲ ਕੋਲ 2 ਲੁਟੇਰਿਆਂ ਨੇ ਉਨ੍ਹਾਂ ਦੀਆਂ ਅੱਖਾਂ 'ਚ ਲਾਲ ਮਿਰਚਾਂ ਪਾ ਕੇ ਉਨ੍ਹਾਂ ਕੋਲੋਂ 600 ਰੁਪਏ ਖੋਹ ਲਏ ਤੇ ਮੋਟਰਸਾਈਕਲ 'ਤੇ ਫਰਾਰ ਹੋ ਗਏ।  ਦੂਜੀ ਵਾਰਦਾਤ 8 ਵਜੇ ਰਾਤ ਨੂੰ ਦਾਤਾ ਰੋਡ ਤੇ ਜ਼ੀਰਾ ਰੋਡ ਦੇ ਮੋੜ 'ਤੇ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਹੋਈ, ਜਿਥੇ ਬੂਟ ਹਾਊਸ ਦਾ ਮਾਲਕ ਹੈਪੀ ਆਪਣੀ ਦੁਕਾਨ ਬੰਦ ਕਰ ਕੇ ਘਰ ਜਾ ਰਿਹਾ ਸੀ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੀਆਂ ਅੱਖਾਂ 'ਚ ਲਾਲ ਮਿਰਚ ਪਾ ਕੇ ਲੁੱਟ ਦੀ ਕੋਸ਼ਿਸ਼ ਕੀਤੀ ਪਰ ਰੌਲਾ ਪੈ ਜਾਣ ਕਾਰਨ ਲੁਟੇਰੇ ਉਥੋਂ ਭੱਜ ਗਏ ਤੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। 
 


Related News