ਅਮਰੀਕਾ ਦੀ ਬਜਾਏ ਹੋਰ ਦੇਸ਼ਾਂ ''ਚ ਭੇਜ ਕੇ ਮਾਰੀ 38,24,041 ਰੁਪਏ ਦੀ ਠੱਗੀ, 5 ਲੋਕਾਂ ਖ਼ਿਲਾਫ਼ ਕੇਸ ਦਰਜ

Wednesday, Jul 16, 2025 - 07:53 AM (IST)

ਅਮਰੀਕਾ ਦੀ ਬਜਾਏ ਹੋਰ ਦੇਸ਼ਾਂ ''ਚ ਭੇਜ ਕੇ ਮਾਰੀ 38,24,041 ਰੁਪਏ ਦੀ ਠੱਗੀ, 5 ਲੋਕਾਂ ਖ਼ਿਲਾਫ਼ ਕੇਸ ਦਰਜ

ਗੁਰਦਾਸਪੁਰ (ਵਿਨੋਦ) : ਅਮਰੀਕਾ ਭੇਜਣ ਦੀ ਬਜਾਏ ਹੋਰ ਵੱਖ-ਵੱਖ ਦੇਸ਼ਾਂ ’ਚ ਭੇਜ ਕੇ ਖੱਜਲ-ਖੁਆਰ ਕਰਨ ਅਤੇ 38,24,041 ਰੁਪਏ ਦੀ ਠੱਗੀ ਮਾਰਨ ਵਾਲੇ 5 ਲੋਕਾਂ ਖਿਲਾਫ ਭੈਣੀ ਮੀਆਂ ਖਾਂ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਸਬੀਰ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਨੈਣੇਕੋਟ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਦੋਸ਼ੀ ਰਾਹੁਲ ਮਨਹਾਸ ਪੁੱਤਰ ਗੰਗਾ ਸਿੰਘ ਵਾਸੀ ਬਾਂਗੜੀਆ ਥਾਣਾ ਭੈਣੀ ਮੀਆਂ ਖਾਂ, ਸਹਿਬਾਜ਼ ਖਾਂ ਪੁੱਤਰ ਅਨਵਰ ਖਾਨ ਵਾਸੀ ਜਿਤਵਾਲ ਕਲਾਂ ਜ਼ਿਲ੍ਹਾ ਮਾਲੇਰਕੋਟਲਾ, ਹਰਮਨਦੀਪ ਸਿੰਘ ਪੁੱਤਰ ਮੱਖਣ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਬਲਜੀਤ ਸਿੰਘ ਵਾਸੀਆਨ ਮਾਖੇਵਾਲ ਥਾਣਾ ਝੁਨੀਰ ਜ਼ਿਲ੍ਹਾ ਮਾਨਸਾ, ਚਮਕੌਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਚੀਮਾ ਜ਼ਿਲ੍ਹਾ ਸੰਗਰੂਰ ਨੇ ਇਕ ਸਲਾਹ ਕਰਕੇ ਉਸ ਦੇ ਲੜਕੇ ਤੇਜਪਾਲ ਸਿੰਘ ਨੂੰ ਵਿਦੇਸ਼ ਅਮਰੀਕਾ ਭੇਜਣ ਦੇ ਨਾਮ ’ਤੇ 38,24,041 ਰੁਪਏ ਹਾਸਲ ਕਰਕੇ ਉਸਦੇ ਲੜਕੇ ਨੂੰ ਵਿਦੇਸ਼ (ਅਮਰੀਕਾ) ਭੇਜਣ ਦੀ ਬਜਾਏ ਹੋਰ ਵੱਖ-ਵੱਖ ਦੇਸ਼ਾਂ ਵਿਚ ਭੇਜ ਦਿੱਤਾ, ਜਿੱਥੋਂ ਤੇਜਪਾਲ ਸਿੰਘ ਖੱਜਲ-ਖੁਆਰ ਹੋ ਕੇ ਵਾਪਸ ਆਪਣੇ ਘਰ ਆ ਗਿਆ।

ਇਹ ਵੀ ਪੜ੍ਹੋ : ਨਗਰ ਨਿਗਮ ਦੀ ਸਖ਼ਤੀ! ਨਾਜਾਇਜ਼ ਉਸਾਰੀਆਂ ਲਈ ਬਿਲਡਿੰਗ ਇੰਸਪੈਕਟਰ, ਏ.ਟੀ.ਪੀਜ਼ ਹੋਣਗੇ ਜ਼ਿੰਮੇਵਾਰ

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਸ਼ੁਰ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News