50 ਰੁਪਏ ਬਦਲੇ ਮਿਲੇ 21,00,000 ਰੁਪਏ! ਰਾਤੋ-ਰਾਤ ਚਮਕ ਗਈ ਪੰਜਾਬੀ ਮੁੰਡੇ ਦੀ ਕਿਸਮਤ

Wednesday, Jul 09, 2025 - 08:59 AM (IST)

50 ਰੁਪਏ ਬਦਲੇ ਮਿਲੇ 21,00,000 ਰੁਪਏ! ਰਾਤੋ-ਰਾਤ ਚਮਕ ਗਈ ਪੰਜਾਬੀ ਮੁੰਡੇ ਦੀ ਕਿਸਮਤ

ਲੁਧਿਆਣਾ (ਜੋਸ਼ੀ, ਬੀ. ਐੱਨ. 8709)- ਰਾਜਸ਼੍ਰੀ-50 ਲਾਟਰੀ ’ਚ ਹਰ ਰੋਜ਼ 21 ਲੱਖ ਦੇ ਇਨਾਮ ਜਿੱਤਣ ਦੇ ਰੁਝਾਨ ਨੂੰ ਜਾਰੀ ਰੱਖਦੇ ਹੋਏ, ਸੁਨਾਮ ਸ਼ਹਿਰ ਦਾ ਇਕ ਨਿਵਾਸੀ 4 ਜੁਲਾਈ 2025 ਨੂੰ ਗੋਆ ’ਚ ਕੱਢੇ ਡ੍ਰਾਅ ’ਚ 21 ਲੱਖ ਦਾ ਪਹਿਲਾ ਇਨਾਮ ਜਿੱਤ ਕੇ ਅਮੀਰ ਹੋ ਗਿਆ ਹੈ। ਇਹ ਟਿਕਟ ਸੁਨਾਮ ਸ਼ਹਿਰ ਦੇ ਸਥਾਨਕ ਰਿਟੇਲਰ ਜਿੰਮੀ ਲਾਟਰੀ ਵਲੋਂ ਵੇਚੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਅੱਜ ਭਾਰਤ ਬੰਦ! ਜਾਣੋ ਕੀ ਕੁਝ ਖੁੱਲ੍ਹਿਆ ਤੇ ਕੀ ਰਹੇਗਾ ਬੰਦ, ਸਕੂਲਾਂ 'ਚ ਛੁੱਟੀ ਹੈ ਜਾਂ ਨਹੀਂ? ਪੜ੍ਹੋ ਪੂਰੀ ਅਪਡੇਟ

ਇਸ ਤੋਂ ਠੀਕ ਇਕ ਮਹੀਨਾ ਪਹਿਲਾਂ 5 ਜੂਨ 2025 ਨੂੰ ਰਾਜਸ਼੍ਰੀ-50 ਵੀਕਲੀ ਲਾਟਰੀ ’ਚ 21 ਲੱਖ ਦਾ ਪਹਿਲਾ ਇਨਾਮ ਰਾਣਾ ਸਾਹਿਬ ਲੁਧਿਆਣਾ ਦੇ ਰਿਟੇਲਰ ਮੁੰਨਾ ਖਾਨ ਵਲੋਂ ਵੇਚੀ ਗਈ ਟਿਕਟ ਦਾ ਨਿਕਲਿਆ ਸੀ। ਇਸ ਤੋਂ ਪਹਿਲਾਂ ਵੀ 22 ਅਪ੍ਰੈਲ 2025 ਨੂੰ ਕੱਢੇ ਰਾਜਸ਼੍ਰੀ-50 ਲਾਟਰੀ ਦੇ ਡ੍ਰਾਅ ਦਾ 21 ਲੱਖ ਦਾ ਪਹਿਲਾ ਇਨਾਮ ਮਿਹਰ ਲਾਟਰੀ ਅਬੋਹਰ ਨੇ ਜਿੱਤਿਆ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ! ਹੋ ਗਿਆ ਨਵਾਂ ਐਲਾਨ

ਰਾਜਸ਼੍ਰੀ-50 ਲਾਟਰੀ ’ਚ 21 ਲੱਖ ਦਾ ਇਨਾਮ ਜਿੱਤਣ ਕਾਰਨ ਸੁਨਾਮ ਸ਼ਹਿਰ ’ਚ ਖੁਸ਼ੀ ਦਾ ਮਾਹੌਲ ਹੈ। ਰਾਜਸ਼੍ਰੀ-50 ਲਾਟਰੀ ’ਚ ਸਿਰਫ਼ 50 ਰੁਪਏ ’ਚ 21 ਲੱਖ ਦਾ ਇੰਨਾ ਵੱਡਾ ਇਨਾਮ ਜਿੱਤਣ ’ਤੇ ਕੰਪਨੀ ਵਲੋਂ ਜਿੰਮੀ ਲਾਟਰੀ ਦੇ ਮਾਲਕ ਨੂੰ 1 ਲੱਖ ਦਾ ਸੇਲਜ਼ ਇੰਸੈਂਟਿਵ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News