ਮੋਦੀ ਸਰਕਾਰ ਨੇ MSME ਦੇ ਵਿਕਾਸ ਤੇ ਵਿਸਤਾਰ ਲਈ ਸ਼ਲਾਘਾਯੋਗ ਕਾਰਜ ਕੀਤਾ : ਅਸ਼ਵਨੀ ਸ਼ਰਮਾ
Monday, Aug 09, 2021 - 02:12 AM (IST)
ਲੁਧਿਆਣਾ(ਗੁਪਤਾ)– ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਐੱਮ. ਐੱਸ. ਐੱਮ. ਈ. ਸੈੱਲ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਡਾਬਰ ਨੇ ਅੱਜ ਪੰਜਾਬ ਭਾਜਪਾ ਦੇ ਐੱਮ. ਐੱਸ. ਐੱਮ. ਈ. ਸੈੱਲ ਦੇ ਕਾਰਜਕਰਣੀ ਮੈਂਬਰਾਂ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ- ਜੰਡਿਆਲਾ ਗੁਰੂ ਕਣਕ ਘਪਲਾ : ਜ਼ਿੰਮੇਵਾਰ ਅਧਿਕਾਰੀਆਂ-ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਦੇ ਹੁਕਮ
ਐਲਾਨ ਸੂਚੀ ਅਨੁਸਾਰ ਕਾਰਜਕਰਨੀ ਮੈਂਬਰਾਂ ’ਚ ਦੂਰੀ ਦੇ ਭੁਵਨੇਸ਼ ਜਿੰਦਲ ਨੂੰ ਪਟਿਆਲਾ ਦੇ ਯੋਗੇਸ਼ ਅਗਰਵਾਲ ਨੂੰ, ਸਮਾਣਾ ਦੇ ਭਾਨੂ ਪ੍ਰਤਾਪ ਸ਼ਰਮਾ ਨੂੰ, ਅੰਮ੍ਰਿਤਸਰ ਦੇ ਮਹੇਸ਼ ਸਿੰਗਲਾ, ਰਾਜੀਵ ਸਿੰਗਲਾ, ਰਾਜੀਵ ਸ਼ਰਮਾ ਨੂੰ, ਖੰਨਾ ਦੇ ਬਲਜਿੰਦਰ ਸਿੰਗਲਾ ਨੂੰ, ਜਲੰਧਰ ਦੇ ਪ੍ਰਸ਼ਾਂਤ, ਲੁਧਿਆਣਾ ਦੇ ਅਸ਼ੋਕ, ਪਠਾਨਕੋਟ ਦੇ ਰਾਕੇਸ਼ ਆਲ, ਲੁਧਿਆਣਾ ਦੇ ਸੁਨੀਲ ਮਹਿਰਾ, ਗੋਬਿੰਦਗੜ੍ਹ ਦੇ ਸੁਭਾਸ਼ ਸਿੰਗਲਾ ਨੂੰ ਲਿਆ ਗਿਆ।
ਇਹ ਵੀ ਪੜ੍ਹੋ- 378.77 ਏਕੜ ’ਚ ਹਾਈਟੈੱਕ ਵੈਲੀ ਦੀ ਸਥਾਪਨਾ ਨਾਲ ਲੁਧਿਆਣਾ ਵਿਸ਼ਵ ਦੇ ਨਕਸ਼ੇ ’ਤੇ ਹੋਵੇਗਾ : ਅਰੋੜਾ
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਐੱਮ. ਐੱਸ. ਐੱਮ. ਈ. ਦੇ ਵਿਕਾਸ ਅਤੇ ਵਿਸਤਾਰ ਲਈ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਦਿਨੇਸ਼ ਸ਼ਰਮਾ, ਜਨਰਲ ਸਕੱਤਰ ਜੀਵਨ ਗੁਪਤਾ, ਸੁਭਾਸ਼ ਸ਼ਰਮਾ, ਦਿਆਲ ਸਿੰਘ ਸੋਢੀ ਵੀ ਮੌਜੂਦ ਸਨ।