ਮੋਬਾਇਲ ਵਿੰਗ ਨੇ ਲੁਧਿਆਣਾ ਸਥਿਤ 15 ਮਿੱਲਾਂ ਦੀ ਜਾਂਚ ਕਰ ਕੇ 11 ਟਰੱਕ ਕੀਤੇ ਜ਼ਬਤ

Friday, Aug 25, 2023 - 11:24 PM (IST)

ਲੁਧਿਆਣਾ (ਸੇਠੀ)–ਰਾਜ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਨੇ ਲੁਧਿਆਣਾ ਸਥਿਤ 15 ਮਿੱਲਾਂ ਦੀ ਜਾਂਚ ਕਰ ਕੇ 11 ਟਰੱਕ ਜ਼ਬਤ ਕੀਤੇ, ਜਿਸ ਵਿਚ ਜ਼ਿਆਦਾਤਰ ਸਕ੍ਰੈਪ ਦੇ ਟਰੱਕ ਸ਼ਾਮਲ ਹਨ। ਵਿਭਾਗੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਆਦਾਤਰ ਗੱਡੀਆਂ ਬੋਗਸ ਬਿਲਿੰਗ ਅਤੇ ਬਿਨਾਂ ਬਿੱਲ ਦੇ ਪਾਈਆਂ ਗਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਫੜ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ : CM ਮਾਨ ਪੜ੍ਹੇ-ਲਿਖੇ ਨੌਜਵਾਨਾਂ ਲਈ ਚੁੱਕਣ ਜਾ ਰਹੇ ਅਹਿਮ ਕਦਮ, ਦਿੱਤੇ ਇਹ ਨਿਰੇਦਸ਼

ਇਸ ਕਾਰਵਾਈ ਨੂੰ ਐਡੀਸ਼ਨਲ ਕਮਿਸ਼ਨਰ (ਪੀ. ਸੀ. ਐੱਸ.) ਜੀਵਨਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤਾ ਗਿਆ, ਜਦਕਿ ਮੌਕੇ ’ਤੇ ਸਟੇਟ ਟੈਕਸ ਅਫ਼ਸਰ ਲਖਬੀਰ ਸਿੰਘ ਚਹਿਲ, ਸ਼ੰਭੂ ਮੋਬਾਇਲ ਵਿੰਗ ਤੋਂ ਰੁਦਰਮਨੀ, ਜਲੰਧਰ ਤੋਂ ਦਿਲਬਾਗ ਸਿੰਘ ਚੀਮਾ, ਸੁਖਜੀਤ ਸਿੰਘ, ਰਾਹੁਲ ਬਾਂਸਲ ਦੇ ਨਾਲ ਕਈ ਹੋਰ ਅਧਿਕਾਰੀ ਸ਼ਾਮਲ ਰਹੇ।

ਇਹ ਖ਼ਬਰ ਵੀ ਪੜ੍ਹੋ : ਨਾਨੇ ਨੇ ਮਾਸੂਮ ਦੋਹਤੇ ਨੂੰ ਨਹਿਰ ’ਚ ਧੱਕਾ ਦੇ ਕੇ ਉਤਾਰਿਆ ਮੌਤ ਦੇ ਘਾਟ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਅਧਿਕਾਰੀਆਂ ਨੇ ਦੱਸਿਆ ਕਿ ਫੜੀਆਂ ਗਈਆਂ ਗੱਡੀਆਂ ਦੀ ਫਿਜ਼ੀਕਲ ਚੈਕਿੰਗ ਕਰ ਕੇ ਟੈਕਸ ਚੋਰੀ ਦਾ ਪਤਾ ਲਗਾਇਆ ਜਾਵੇਗਾ ਅਤੇ ਬਣਦੀ ਕਾਰਵਾਈ ਅਤੇ ਜੁਰਮਾਨਾ ਤੈਅ ਕੀਤਾ ਜਾਵੇਗਾ। ਵਿਭਾਗ ਨੂੰ ਕਾਰਵਾਈ ਤੋਂ ਚੰਗਾ ਮਾਲੀਆ ਪ੍ਰਾਪਤ ਹੋਣ ਦੀ ਉਮੀਦ ਹੈ। ਸਟੇਟ ਟੈਕਸ ਅਫ਼ਸਰ ਲਖਬੀਰ ਸਿੰਘ ਚਹਿਲ ਵੱਲੋਂ ਸ਼ੁੱਕਰਵਾਰ ਦੀ ਕਾਰਵਾਈ ’ਚ ਸਭ ਤੋਂ ਜ਼ਿਆਦਾ ਗੱਡੀਆਂ ਫੜੀਆਂ ਗਈਆਂ, ਜਿਸ ਵਿਚ 7 ਟਰੱਕ ਸ਼ਾਮਲ ਹਨ।

 ਇਨ੍ਹਾਂ ਫਰਮਾਂ ’ਤੇ ਕੀਤੀ ਗਈ ਵਿਭਾਗੀ ਕਾਰਵਾਈ

ਅਧਿਕਾਰੀਆਂ ਨੇ ਅੰਡਰ ਸੈਕਸ਼ਨ-71 ਤਹਿਤ ਇਨ੍ਹਾਂ ਫਰਮਾਂ ’ਤੇ ਕਾਰਵਾਈ ਕੀਤੀ, ਜਿਸ ਵਿਚ ਵਾਈਟਲ ਸਟੀਲ, ਬੁੱਢੇਵਾਲ ਲੁਧਿਆਣਾ, ਜਗਰਾਓਂ ਮਲਟੀਮੈਟਲਸ, ਬੁੱਢੇਵਾਲ ਲੁਧਿਆਣਾ, ਕੇ. ਕੇ. ਅਲਾਇਜ, ਸਾਹਨੇਵਾਲ (ਯੂਨਿਟ- 2) ਬੇਦੀ ਸਟੀਲਸ, ਦੋਰਾਹਾ, ਜਗਰਾਓਂ ਕਾਨਕਾਸਟ, ਢੰਡਾਰੀ, ਕੇ. ਐੱਚ. ਕੇ. ਅਲਾਇਜ ਪ੍ਰਾਈਵੇਟ ਲਿਮ., ਜੁਗਿਆਣਾ, ਅਲਾਇਡ ਰੀਸਾਈਕਲਿੰਗ ਲਿਮ., ਚੰਡੀਗੜ੍ਹ ਰੋਡ, ਆਰ. ਪੀ. ਕੇ. ਸਟੀਲਸ ਰੋਲਿੰਗ ਮਿੱਲਸ ਪ੍ਰਾਈਵੇਟ ਲਿਮ., ਕੋਹਾੜਾਂ, ਜੇ. ਐੱਲ. ਤਾਇਲ ਸਟੀਲਸ, ਸਾਹਨੇਵਾਲ, ਮਾਰੂਤੀ ਅਲਾਇਜ, ਪਾਇਲ ਲੁਧਿਆਣਾ, ਮੋਹਿਤ ਫਰਨਿਸ, ਕੋਹਾੜਾ, ਮੋਂਗਾ ਬ੍ਰਦਰਜ਼ (ਯੂਨਿਟ-2) ਬੁੱਢੇਵਾਲ ਸਟੀਲ ਪ੍ਰੋਸੈੱਸਰਜ਼, ਚੰਡੀਗੜ੍ਹ ਰੋਡ ’ਤੇ ਵਿਭਾਗ ਦੀਆਂ ਟੀਮਾਂ ਪੁੱਜੀਆਂ।

ਇਸ ਤੋਂ ਇਲਾਵਾ ਟਰਾਂਸਪੋਰਟ ਨਗਰ ਲੁਧਿਆਣਾ ਸਥਿਤ ਸਚਦੇਵਾ ਟਰਾਂਸਪੋਰਟ ਦੇ ਗੋਦਾਮ ਤੋਂ ਇਕ ਹੌਜ਼ਰੀ ਗਾਰਮੈਂਟਸ ਨਾਲ ਲੱਦੇ ਹੋਏ ਟਰੱਕ ਨੂੰ ਜ਼ਬਤ ਕੀਤਾ ਹੈ। ਇਹ ਕਾਰਵਾਈ ਲਖਬੀਰ ਸਿੰਘ ਚਹਿਲ ਵੱਲੋਂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦਸਤਾਵੇਜ਼ਾਂ ’ਚ ਖਾਮੀਆਂ ਹੋਣ ਕਾਰਨ ਅਧਿਕਾਰੀਆਂ ਨੇ ਟਰੱਕ ਜ਼ਬਤ ਕਰ ਲਿਆ ਹੈ।


Manoj

Content Editor

Related News