ਸਕੂਲਾਂ ''ਚ ਮਿਡ-ਡੇ-ਮੀਲ ਦਾ ਨਵਾਂ ਵੀਕਲੀ ਮੈਨਿਊ: ਦਾਲ-ਰੋਟੀ, ਰਾਜਮਾ-ਚੌਲ, ਕੜ੍ਹੀ-ਪਕੌੜਾ ਦੇ ਨਾਲ ਮਿਲੇਗਾ ਮੌਸਮੀ ਫਲ

Friday, Oct 09, 2026 - 09:01 AM (IST)

ਸਕੂਲਾਂ ''ਚ ਮਿਡ-ਡੇ-ਮੀਲ ਦਾ ਨਵਾਂ ਵੀਕਲੀ ਮੈਨਿਊ: ਦਾਲ-ਰੋਟੀ, ਰਾਜਮਾ-ਚੌਲ, ਕੜ੍ਹੀ-ਪਕੌੜਾ ਦੇ ਨਾਲ ਮਿਲੇਗਾ ਮੌਸਮੀ ਫਲ

ਲੁਧਿਆਣਾ (ਵਿੱਕੀ) : ਪੀ.ਐੱਮ. ਪੋਸ਼ਣ ਸਕੀਮ ਦੇ ਤਹਿਤ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਲਈ ਨਵਾਂ ਵੀਕਲੀ ਮੈਨਿਊ ਜਾਰੀ ਕਰ ਦਿੱਤਾ ਗਿਆ ਹੈ ਜੋ 31 ਅਕਤੂਬਰ ਤੱਕ ਲਾਗੂ ਰਹੇਗਾ। ਵਿਭਾਗ ਦੇ ਨਿਰਦੇਸ਼ਾਂ ਦੇ ਮੁਤਾਬਕ ਵਿਦਿਆਰਥੀਆਂ ਦੇ ਲਾਈਨ ਵਿਚ ਬਿਠਾ ਕੇ ਮਿਡ ਡੇ ਮੀਲ ਇੰਚਾਰਜ ਦੀ ਦੇਖਰੇਖ ਵਿਚ ਤੈਅ ਮੈਨਿਊ ਦੇ ਮੁਤਾਬਕ ਹੀ ਖਾਣਾ ਖਿਲਾਉਣਾ ਯਕੀਨੀ ਬਣਾਇਆ ਜਾਵੇ। ਜੇਕਰ ਕਿਸੇ ਸਕੂਲ ਵਿਚ ਮੈਨਿਊ ਦੇ ਮੁਤਾਬਕ ਖਾਣਾ ਨਹੀਂ ਬਣਦਾ ਜਾਂ ਨਿਰਦੇਸ਼ਾਂ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਦੀ ਸਿੱਧੀ ਜਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।

ਇਸ ਦੇ ਨਾਲ ਹੀ ‘ਤੀਥੀ ਭੋਜਨ’ ਦੇ ਤਹਿਤ ਪਿੰਡ ਦੇ ਸਰਪੰਚ, ਦਾਨੀ ਸੱਜਣਾਂ ਜਾਂ ਹੋਰਨਾਂ ਪਤਵੰਤੇ ਲੋਕਾਂ ਦੇ ਸਹਿਯੋਗ ਨਾਲ ਕਿਸੇ ਵਿਸ਼ੇਸ਼ ਦਾਨ, ਤਿਉਹਾਰ ਜਾਂ ਪ੍ਰੋਗਰਾਮ ’ਤੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਸਪੈਸ਼ਲ ਖਾਣਾ, ਫਲ ਜਾਂ ਮਠਿਆਈ ਦੇਣ ਦੇ ਯਤਨ ਕਰਨ ਲਈ ਕਿਹਾ ਗਿਆ ਹੈ। ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਨੇ ਸਾਰੇ ਸਕੂਲ ਮੁਖੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : UPI Payment ਨੂੰ ਲੈ ਕੇ ਵਪਾਰੀਆਂ 'ਚ ਵਧਿਆ ਵਿਰੋਧ, ਕਿਹਾ-MDR ਲ਼ੱਗਾ ਤਾਂ...

ਇਸ ਤਰ੍ਹਾਂ ਰਹੇਗਾ ਵੀਕਲੀ ਮੈਨਿਊ

ਸੋਮਵਾਰ : ਮਾਹ-ਛੋਲਿਆਂ ਦੀ ਦਾਲ ਅਤੇ ਰੋਟੀ।
ਮੰਗਲਵਾਰ : ਰਾਜਮਾ, ਚੌਲ ਅਤੇ ਖੀਰ।
ਬੁੱਧਵਾਰ : ਕਾਲੇ ਛੋਲੇ/ਚਿੱਟੇ ਛੋਲੇ (ਆਲੂ ਮਿਲਾ ਕੇ) ਅਤੇ ਪੂਰੀ/ਰੋਟੀ।
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ ਦੇ ਪਕੌੜਿਆਂ ਸਮੇਤ) ਅਤੇ ਚੌਲ।
ਸ਼ੁੱਕਰਵਾਰ : ਮੌਸਮੀ ਸਬਜ਼ੀ ਅਤੇ ਰੋਟੀ।
ਸ਼ਨੀਵਾਰ : ਸਾਬਤ ਮਾਹ ਦੀ ਦਾਲ, ਚੌਲ ਅਤੇ ਮੌਸਮੀ ਫਲ।

ਪੂਰੇ ਹਫਤੇ ਵਿਚ ਕਿਸੇ ਵੀ ਇਕ ਦਿਨ ਵਿਦਿਆਰਥੀਆਂ ਨੂੰ ਮਿੱਠੇ ਵਜੋਂ ਖੀਰ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News