ਸਵੇਰ ਤੇ ਸ਼ਾਮ ਦੇ ਸਮੇਂ ਮੌਸਮ ’ਚ ਆਈ ਤਬਦੀਲੀ, ਹਲਕੀ ਠੰਢ ਦਾ ਹੋਣ ਲੱਗਾ ਅਹਿਸਾਸ

Thursday, Oct 01, 2026 - 08:32 PM (IST)

ਸਵੇਰ ਤੇ ਸ਼ਾਮ ਦੇ ਸਮੇਂ ਮੌਸਮ ’ਚ ਆਈ ਤਬਦੀਲੀ, ਹਲਕੀ ਠੰਢ ਦਾ ਹੋਣ ਲੱਗਾ ਅਹਿਸਾਸ

ਲੁਧਿਆਣਾ (ਖ਼ੁਰਾਣਾ)- ਬੀਤੇ ਦਿਨੀਂ ਲਗਾਤਾਰ ਹੋਈ ਬਾਰਿਸ਼ ਦਾ ਅਸਰ ਹੁਣ ਸ਼ਹਿਰ ਵਾਸੀਆਂ ਨੂੰ ਭਾਰੀ ਗਰਮੀ ਤੋਂ ਨਿਜਾਤ ਦਿਵਾਉਣ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਸਵੇਰ ਅਤੇ ਸ਼ਾਮ ਦੇ ਸਮੇਂ ਮੌਸਮ ’ਚ ਤਬਦੀਲੀ ਮਹਿਸੂਸ ਹੋਣ ਲੱਗੀ ਹੈ। ਤਾਪਮਾਨ ’ਚ ਭਾਰੀ ਗਿਰਾਵਟ ਦਰਜ ਹੋਣ ਕਾਰਨ ਲੋਕਾਂ ਨੂੰ ਹੁਣ ਹਲਕੀ ਠੰਢ ਦਾ ਅਹਿਸਾਸ ਹੋਣ ਲੱਗਾ ਹੈ।

ਪਿਛਲੇ ਕਰੀਬ ਦੋ ਦਿਨਾਂ ਤੋਂ ਸਵੇਰ ਅਤੇ ਸ਼ਾਮ ਦੇ ਸਮੇਂ ਪਾਰਕਾਂ ’ਚ ਸੈਰ ਕਰਨ ਲਈ ਨਿਕਲਣ ਵਾਲੇ ਸ਼ਹਿਰ ਵਾਸੀ ਹੁਣ ਹਾਫ਼ ਸਲੀਵਜ਼ ਸ਼ਰਟ ਪਹਿਨਣ ਦੀ ਬਜਾਏ ਫ਼ੁੱਲ ਸਲੀਵਜ਼ ਸ਼ਰਟ ਪਹਿਨਣ ਲੱਗੇ ਹਨ ਕਿਉਂਕਿ ਸਵੇਰੇ ਕਰੀਬ 5 ਵਜੇ ਮੌਸਮ ’ਚ ਕਾਫ਼ੀ ਠੰਢਕ ਬਣੀ ਰਹਿੰਦੀ ਹੈ। ਅਜਿਹੇ ’ਚ ਹਲਕੀ ਠੰਢ ਮਹਿਸੂਸ ਹੋਣ ’ਤੇ ਲੋਕ ਹੁਣ ਟੀ-ਸ਼ਰਟ ਅਤੇ ਹਾਫ਼ ਪੈਂਟ ਦੀ ਜਗ੍ਹਾ ਟ੍ਰੈਕ ਸੂਟ ਜਾਂ ਫ਼ਿਰ ਪਜ਼ਾਮਾ ਆਦਿ ਪਹਿਨ ਕੇ ਹੀ ਸੈਰ ਕਰਨ ਲਈ ਨਿਕਲਣ ਲੱਗੇ ਹਨ ਤਾਂ ਜੋ ਬਦਲਦੇ ਮੌਸਮ ’ਚ ਉਹ ਬੀਮਾਰ ਨਾ ਪੈ ਜਾਣ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਤਾਇਨਾਤ ਮੌਸਮ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਬੁੱਧਵਾਰ ਨੂੰ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 20 ਡਿਗਰੀ, ਜਦੋਂਕਿ ਵੱਧ ਤੋਂ ਵੱਧ 32.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਤਿੰਨ-ਚਾਰ ਦਿਨਾਂ ਤੱਕ ਲੁਧਿਆਣਾ ’ਚ ਹਾਲ ਦੀ ਘੜੀ ਬਾਰਿਸ਼ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।


author

Anmol Tagra

Content Editor

Related News