ਲੁਧਿਆਣਾ ''ਚ ਸਾਬਕਾ ਡਿਪਟੀ ਡਾਇਰੈਕਟਰ ''ਤੇ ਜਾਨਲੇਵਾ ਹਮਲਾ! ਨਕਦੀ ਤੇ ਮੋਬਾਈਲ ਲੁੱਟਿਆ

Monday, Oct 05, 2026 - 07:34 PM (IST)

ਲੁਧਿਆਣਾ ''ਚ ਸਾਬਕਾ ਡਿਪਟੀ ਡਾਇਰੈਕਟਰ ''ਤੇ ਜਾਨਲੇਵਾ ਹਮਲਾ! ਨਕਦੀ ਤੇ ਮੋਬਾਈਲ ਲੁੱਟਿਆ

ਲੁਧਿਆਣਾ: ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਪਿੰਡ ਲਲਤੋਂ ਖੇੜੀ ਨੇੜੇ ਦਿਨ-ਦਿਹਾੜੇ ਹਥਿਆਰਬੰਦ ਬਦਮਾਸ਼ਾਂ ਨੇ ਖੇਤੀਬਾੜੀ ਵਿਭਾਗ ਦੇ 69 ਸਾਲਾ ਸਾਬਕਾ ਡਿਪਟੀ ਡਾਇਰੈਕਟਰ ਅਤੇ 'ਸ਼ਾਰਦਾ ਐਗਰੋ ਸਰਵਿਸ' ਦੇ ਮਾਲਕ ਡਾ. ਮੋਹਿੰਦਰ ਕੁਮਾਰ ਸ਼ਾਰਦਾ 'ਤੇ ਹਮਲਾ ਕਰਕੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 

ਜਾਣਕਾਰੀ ਮੁਤਾਬਕ, ਦੋ ਅਣਪਛਾਤੇ ਨੌਜਵਾਨ ਗਾਹਕ ਬਣ ਕੇ ਸ਼ੋਅਰੂਮ ਦੇ ਅੰਦਰ ਆਏ ਅਤੇ ਖਾਦ ਤੇ ਹੋਰ ਸਾਮਾਨ ਦਿਖਾਉਣ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅਰੂਮ ਦਾ ਮੁੱਖ ਸ਼ੀਸ਼ੇ ਵਾਲਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਡਾ. ਸ਼ਾਰਦਾ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਡਾ. ਸ਼ਾਰਦਾ ਨੇ ਹਿੰਮਤ ਦਿਖਾਉਂਦੇ ਹੋਏ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਲੋਹਾ ਕੱਟਣ ਵਾਲੀ ਆਰੀ ਨਾਲ ਉਨ੍ਹਾਂ ਦੇ ਮੱਥੇ 'ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ।

ਬਦਮਾਸ਼ ਪਿਸਤੌਲ ਦੇ ਜ਼ੋਰ 'ਤੇ 5 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਕੇ ਐਕਟਿਵਾ 'ਤੇ ਫ਼ਰਾਰ ਹੋ ਗਏ। ਭੱਜਣ ਤੋਂ ਪਹਿਲਾਂ ਉਨ੍ਹਾਂ ਨੇ ਸੀਸੀਟੀਵੀ ਦੀਆਂ ਤਾਰਾਂ ਵੀ ਕੱਟ ਦਿੱਤੀਆਂ। ਹਸਪਤਾਲ ਪਹੁੰਚਣ 'ਤੇ ਡਾ. ਸ਼ਾਰਦਾ ਦੇ ਮੱਥੇ 'ਤੇ 8 ਟਾਂਕੇ ਲੱਗੇ। 


author

Anmol Tagra

Content Editor

Related News