ਵਿਭਾਗ ਦੀ ਵੱਡੀ ਅਣਗਹਿਲੀ, ਧਰਤੀ ''ਤੇ ਲਟਕਦੀ ਹਾਈ ਵੋਲਟੇਜ ਤਾਰ ਨੇ ਲਈ ਬੱਚੇ ਦੀ ਜਾਨ

Sunday, Feb 14, 2021 - 08:05 PM (IST)

ਵਿਭਾਗ ਦੀ ਵੱਡੀ ਅਣਗਹਿਲੀ, ਧਰਤੀ ''ਤੇ ਲਟਕਦੀ ਹਾਈ ਵੋਲਟੇਜ ਤਾਰ ਨੇ ਲਈ ਬੱਚੇ ਦੀ ਜਾਨ

ਸ੍ਰੀ ਮੁਕਤਸਰ ਸਾਹਿਬ, (ਰਿਣੀ/ਪਵਨ)- ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਉਦੇਕਰਨ ਵਿਖੇ ਪਤੰਗ ਲੁੱਟਦਾ 15 ਸਾਲ ਦਾ ਬੱਚਾ ਧਰਤੀ 'ਤੇ ਲਟਕਦੀ ਹਾਈ ਵੋਲਟੇਜ ਬਿਜਲੀ ਦੀ ਤਾਰ ਦੀ ਲਪੇਟ 'ਚ ਆ ਗਿਆ ਜਿਸ ਨਾਲ ਉਸਦੀ ਮੌਕੇ 'ਤੇ ਮੌਤ ਹੋ ਗਈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਮੁੱਖ ਰੋਡ ਅਤੇ ਨਿੱਜੀ ਸਕੂਲ ਦੇ ਨਾਲ ਲੱਗੇ ਬਿਜਲੀ ਦੇ ਟਰਾਂਸਫਾਰਮਰ ਦੀ ਹਾਈ ਵੋਲਟੇਜ ਤਾਰ ਸਕੂਲ ਦੀ ਇਕ ਪਾਸੇ ਛਤ ਅਤੇ ਦੂਜੇ ਪਾਸੇ ਲੱਗਦੇ ਖਾਲੀ ਪਲਾਟ 'ਚ ਲਟਕ ਰਹੀ ਹੈ। ਇਸ ਸਬੰਧੀ ਪਿੰਡ ਵਾਸੀਆਂ ਵੱਲੋ ਅਤੇ ਸਕੂਲ ਵੱਲੋ ਕਈਂ ਵਾਰ ਸਿਕਾਇਤ ਕੀਤੀ ਗਈ ਹੈ। ਪਰ ਵਿਭਾਗ ਨੇ ਇਸ ਲਟਕਦੀ ਤਾਰ ਨੂੰ ਸਹੀ ਨਹੀਂ ਕਰਵਾਇਆ ਅਤੇ ਅਜ ਪਿੰਡ ਦਾ 15 ਸਾਲ ਦਾ ਬਚਾ ਅਰਸ਼ਦੀਪ ਜਦ ਖੇਡ ਰਿਹਾ ਸੀ ਤਾਂ ਤਾਰ ਦੀ ਲਪੇਟ 'ਚ ਆ ਉਸਨੂੰ ਜੋਰਦਾਰ ਕਰੰਟ ਲੱਗਿਆ ਅਤੇ ਅਰਸ਼ਦੀਪ ਦੀ ਮੌਕੇ 'ਤੇ ਮੌਤ ਹੋ ਗਈ।  ਪਿੰਡ ਵਾਸੀਆਂ ਅਨੁਸਾਰ ਪਿੰਡ 'ਚ ਥਾਂ-ਥਾਂ 'ਤੇ ਤਾਰਾਂ ਲਟਕ ਰਹੀਆਂ ਹਨ। ਕਈਂ ਵਾਰ ਇਸ ਸਬੰਧੀ ਸਿਕਾਇਤ ਕਰਨ ਉਪਰੰਤ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ ਅਤੇ ਅਣਗਹਿਲੀ ਕਾਰਨ ਇਹ ਘਟਨਾ ਵਾਪਰੀ।


author

Bharat Thapa

Content Editor

Related News