ਕੀ ਪੁਲਸ ਪ੍ਰਸ਼ਾਸ਼ਨ ਜਾਂ ਸਿਹਤ ਵਿਭਾਗ ਲੋਕਾਂ ਨੂੰ ਕੋਰੋਨਾ ਤੋਂ ਨਿਜ਼ਾਤ ਦਿਵਾਉਣ ’ਚ ਹੋਵੇਗਾ ਸਫ਼ਲ ?
Thursday, Apr 15, 2021 - 07:14 PM (IST)
ਰਾਜਾਸਾਂਸੀ (ਰਾਜਵਿੰਦਰ)- ਭਾਵੇਂ ਕੋਰੋਨਾ ਨੇ ਅੰਮ੍ਰਿਤਸਰ ਜ਼ਿਲ੍ਹੇ ’ਚ ਪੂਰਾ ਕਹਿਰ ਮਚਾਇਆ ਹੋਇਆ ਹੈ ਤੇ ਹਰ ਰੋਜ਼ ਇਸ ਭਿਆਨਕ ਬੀਮਾਰੀ ਨਾਲ ਮਰਨ ਵਾਲਿਆਂ ਦੀ ਦਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ।ਜਿਸ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਅੰਮ੍ਰਿਤਸਰ ਦਾ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਪੱਬਾਂ ਭਾਰ ਹੋਇਆਂ ਦਿਖਾਈ ਦੇ ਰਿਹਾ ਹੈ। ਜਿਕਰਯੋਗ ਹੈ ਕਿ ਸਿਹਤ ਵਿਭਾਗ ਮੁਤਾਬਕ ਜਿਆਦਾ ਕੇਸ ਕੋਰੋਨਾ ਪੀੜਤ ਮਰੀਜਾਂ ਦੇ ਸੰਪਰਕ 'ਚ ਆਉਣ ਨਾਲ ਵੱਧ ਰਹੇ ਹਨ ਅਤੇ ਪਹਿਲਾਂ ਮੰਨਣਾ ਸੀ ਕਿ ਨੌਜਵਾਨਾਂ ਦੀ ਇਮਿਊਨਿਟੀ ਮਜਬੂਤ ਹੋਣ ਕਾਰਨ ਕੋਰੋਨਾ ਘੱਟ ਅਸਰ ਕਰਦਾ ਹੈ ਪਰ ਨਵੇਂ ਰੂਪ ਵਾਲੇ ਵਾਇਰਸ ਨੇ ਇਸ ਤੱਥ ਨੂੰ ਵੀ ਨਕਾਰਿਆਂ ਤੇ ਬੀਤੀ ਦਿਨੀ ਕੋਰੋਨਾ ਨਾਲ ਨੌਜਵਾਨਾਂ ਦੀਆਂ ਮੋਤਾਂ ਦੀ ਦਰ 'ਚ ਵੀ ਵਾਧਾ ਹੋਇਆਂ। ਜਿਸ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੋਰੋਨਾ ਹਰ ਦਿਨ ਕਿੰਨੀ ਤੇਜੀ ਨਾਲ ਪੈਰ ਪਸਾਰ ਰਿਹਾ ਹੈ।
ਖਤਰਨਾਕ ਵਾਇਰਸ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੋਤਾਂ ਚਿੰਤਾਜਨਕ ਹਨ ਪਰ ਜਦ ਇਹ ਸਾਰੇ ਮਕਿਹਮੇ ਜਾਂ ਸਰਕਾਰ ਇਸ ਨੂੰ ਰੋਕਣ ਲਈ ਪੱਬਾਂ ਭਾਰ ਹਨ ਤਾਂ ਫਿਰ ਵੀ ਲੋਕ ਸਰਕਾਰ ਜਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੰਨਣ ਨੂੰ ਤਿਆਰ ਕਿਉਂ ਨਹੀਂ ਹਨ ਜਾਂ ਫਿਰ ਕੁਝ ਅਧਿਕਾਰੀ ਆਪਣੀ ਡਿਉਟੀ ਤਨਦੇਹੀ ਨਾਲ ਨਹੀਂ ਨਿਭਾ ਰਹੇ। ਜਿਸ ਦੀ ਤਾਜਾ ਮਿਸਾਲ ਅੰਮ੍ਰਿਤਸਰ ਤੋਂ ਮਹਿਜ 7-8 ਕਿਲੋਮੀਟਰ ਦੀ ਦੂਰੀ ਏਅਰਪੋਰਟ ਰਾਜਾਸਾਂਸੀ ਨਜਦੀਕ ਸੰਘਣੀ ਅਬਾਦੀ ਵਾਲਾ ਕਸਬਾ ਰਾਜਾਸਾਂਸੀ ਤੇ ਆਸ-ਪਾਸ ਦੇ ਦਿਹਾਤੀ ਖੇਤਰ ਹਨ । ਜਿੱਥੋਂ ਕਿ ਹਰ ਰੋਜ਼ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ ਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ।
ਅੰਮ੍ਰਿਤਸਰ, ਮੀਰਾਕੋਟ ਚੌਕ 'ਤੇ ਸਾਰਾ ਸਹਿਰ ਕ੍ਰੀਬ 9 ਵਜੇ ਬੰਦ ਹੋ ਜਾਂਦਾ ਹੈ ਤਾਂ ਕੀ ਰਾਜਾਸਾਂਸੀ ਦਾ ਸਿਵਲ ਜਾਂ ਪੁਲਸ ਪ੍ਰਸ਼ਾਂਸਨ ਕੋਈ ਵੱਖਰੇ ਹੁਕਮਾਂ ਦੀ ਉਡੀਕ ਵਿੱਚ ਹੈ। ਜਿੱਥੇ ਹੋਰ ਰੋਜ਼ ਕ੍ਰੀਬ 11 ਵਜੇ ਤੱਕ ਅਜਨਾਲਾ ਅੰਮ੍ਰਿਤਸਰ ਮੁੱਖ ਰੋਡ ਤੇ ਥਾਣੇ ਤੋਂ ਮਹਿਜ 100 ਮੀਟਰ ਦੀ ਦੂਰੀ ਤੇ ਸ਼ਰੇਆਮ ਖੁੱਲੇ ਸ਼ਰਾਬ ਪਿਆਉਣ ਦੇ ਨਜਾਇਜ਼ ਅਹਾਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਜਿਸ ਸਬੰਧੀ ਕਈ ਵਾਰ ਸ਼ਹਿਰ ਦੇ ਲੋਕਾਂ ਵੱਲੋਂ ਪ੍ਰਸ਼ਾਂਸਨ ਦੇ ਧਿਆਨ ਚ’ ਵੀ ਲਿਆਦਾ ਗਿਆਂ ਹੈ। ਪਰ ਪਤਾ ਨਹੀ ਨਜਾਇਜ਼ ਅਹਾਤੇ ਚਲਾ ਰਹੇ ਇਨ੍ਹਾਂ ਲੋਕਾਂ ਨੂੰ ਕਿਸ ਵੱਡੇ ਅਧਿਕਾਰੀ ਜਾਂ ਸਿਆਸੀ ਨੇਤਾ ਦੀ ਸਰਪ੍ਰਸਤੀ ਹੈ ਕਿ ਪੁਲਸ ਪ੍ਰਸ਼ਾਸ਼ਨ ਦੀ ਇਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਜੋ ਕਿ ਮਾੜੇ ਤੇਲਾ ਦੀ ਵਰਤੋਂ ਤੇ ਕੋਵਿਡ 19 ਦੀਆਂ ਹਦਾਇਤਾਂ ਦੀ ਪ੍ਰਵਾਹ ਕੀਤੇ ਬਿਨਾ ਸਾਫ ਸਫਾਈ ਤੇ ਬਿਨਾ ਮਾਸਕ ਪੁਲਸ,ਸਿਹਤ ਵਿਭਾਗ, ਜਾਂ ਫੂਡ ਸੇਫਟੀ ਮਹਿਕਮੇ ਨੂੰ ਟਿੱਚ ਸਮਝ ਕੇ ਕੋਰੋਨਾ ਦੇ ਕਹਿਰ ਚ’ ਵੀ ਆਪਣੇ ਨਿੱਜੀ ਫੈਦੇ ਲਈ ਦੁਕਾਨਾਂ 'ਤੇ ਭੀੜ ਪਾ ਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ।
ਜੇਕਰ ਵਾਕੇ ਹੀ ਕੋਰੋਨਾ ਨਾਲ ਲੜੀ ਜਾ ਰਹੀ ਜੰਗ ਨੂੰ ਜਿੱਤਣਾ ਹੈ ਤਾਂ ਪੁਲਸ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਫ਼ਸਰਾਂ ਨੂੰ ਪੇਂਡੂ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਜਦ ਇਸ ਸਬੰਧੀ ਫੂਡ ਸੇਫਟੀ ਦੇ ਅਧਿਕਾਰੀ ਸਿਮਰਨਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਾਰੀ ਗੱਲ ਸੁਣਨ ਉਪਰੰਤ ਕੋਈ ਜਵਾਬ ਦਿੱਤੇ ਬਿਨਾ ਹੀ ਫੋਨ ਕੱਟ ਦਿੱਤਾ ਜਿਸ ਤੋਂ ਸਾਬਤ ਹੁੰਦਾ ਹੈ ਕਿ ਜਿਹੜਾ ਅਧਿਕਾਰੀ ਪ੍ਰੈਸ ਨਾਲ ਗੱਲ ਨਹੀਂ ਕਰ ਸਕਦਾ ਉਹ ਇਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਕੀ ਕਰੇਗਾ। ਕੁਝ ਦਿਨ ਪਹਿਲਾ ਐੱਸ.ਡੀ.ਐੱਮ ਅਜਨਾਲਾ ਨੇ ਵਿਸ਼ਵਾਸ਼ ਦਿਵਾਇਆਂ ਸੀ ਰਾਜਾਸਾਂਸੀ ਸ਼ਹਿਰ ਚ’ ਵੱਧ ਰਹੇ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਸਖਤੀ ਕੀਤੀ ਜਾਵੇਗੀ ਪਰ ਬੇ-ਖੋਫ਼ ਦੇਰ ਰਾਤ ਚੱਲ ਰਹੇ ਨਜਾਇਜ਼ ਸ਼ਰਾਬ ਪਿਆਉਣ ਦੇ ਅਹਾਤਿਆਂ 'ਤੇ ਲੱਗੀਆਂ ਭੀੜਾਂ ਤੇ ਦੇਰ ਰਾਤ ਤੱਕ ਖੁੱਲੀਆਂ ਦੁਕਾਨਾਂ ਵੇਖ ਲੱਗਦਾ ਹੈ ਕਿ ਪ੍ਰਸ਼ਾਂਸਨ ਵੱਲੋਂ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ। ਪਰ ਇਨ੍ਹਾਂ ਸਾਰੇ ਮਹਿਕਮਿਆਂ ਦੇ ਨਾਲ-ਸਾਡਾ ਵੀ ਸਾਰਿਆਂ ਦਾ ਮੁੱਡਲਾ ਫਰਜ਼ ਬਣਦਾ ਹੈ ਸਮੁੱਚੇ ਦੇਸ਼ ਵੱਲੋਂ ਇਸ ਵਾਇਰਸ ਨਾਲ ਲੜੀ ਜਾ ਰਹੀ ਜੰਗ 'ਚ ਆਪਣਾ ਯੋਗਦਾਨ ਪਾਈਏ ਤੇ ਦੇਸ਼ ਨੂੰ ਕੋਰੋਨਾ ਮੁਕਤ ਕਰੀਏ।