ਵਿਦਿਆਰਥਣ ਵੀਰਪਾਲ ਕੌਰ ਦੇ ਘਰ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਾਏ
Wednesday, Feb 07, 2018 - 07:43 AM (IST)

ਭਾਦਸੋਂ, (ਅਵਤਾਰ)- ਬਹੁਚਰਚਿਤ ਵਿਦਿਆਰਥਣ ਵੀਰਪਾਲ ਕੌਰ ਸੈਕੰਡਰੀ ਸਕੂਲ ਟੌਹੜਾ ਮਾਮਲੇ 'ਚ ਪ੍ਰਸ਼ਾਸਨ ਵੱਲੋਂ ਫੁਰਤੀ ਦਿਖਾਉਂਦਿਆਂ ਹੁਣ ਉਕਤ ਵਿਦਿਆਰਥਣ ਦੇ ਪਿੰਡ ਰਾਮਪੁਰ ਸਾਹੀਵਾਲ ਵਿਖੇ ਉਸ ਦੇ ਘਰ ਦੇ ਬਾਹਰਲੇ ਪਾਸੇ 2 ਸੀ. ਸੀ. ਟੀ. ਵੀ. ਕੈਮਰੇ ਲਾ ਦਿੱਤੇ ਹਨ ਜਦਕਿ ਪੁਲਸ ਪ੍ਰਸ਼ਾਸਨ ਵੱਲੋਂ ਵਿਦਿਆਰਥਣ ਦੇ ਘਰ ਨੇੜੇ ਕਈ ਦਿਨ ਪਹਿਲਾਂ ਤੋਂ ਪੁਲਸ ਚੌਕੀ ਬਣਾ ਕੇ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।
ਪਿੰਡ ਰਾਮਪੁਰ ਸਾਹੀਏਵਾਲ 'ਚ ਡਿਊਟੀ 'ਤੇ ਤਾਇਨਾਤ ਹੌਲਦਾਰ ਹਰਫੂਲ ਸਿੰਘ ਨੇ ਦੱਸਿਆ ਕਿ ਉਕਤ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਵੀਰਪਾਲ ਕੌਰ ਦੇ ਘਰ ਬਾਹਰ ਆਉਣ-ਜਾਣ ਵਾਲਿਆਂ 'ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਵੀਰਪਾਲ ਕੌਰ ਦੀ ਜਾਨੀ-ਮਾਲੀ ਹਿਫਾਜ਼ਤ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਦਿਅਰਾਥਣ ਵੀਰਪਾਲ ਕੌਰ ਦੀ ਸੁਰੱਖਿਆ ਲਈ ਬਣਾਈ ਚੌਕੀ 'ਚ ਦੋ ਪੁਰਸ਼ ਅਤੇ ਦੋ ਮਹਿਲਾ ਪੁਲਸ ਮੁਲਾਜ਼ਮ ਵੀ ਤਾਇਨਾਤ ਹਨ।