ਲਾਹੌਰ ’ਚ ਮਹੰਤਾਂ ਲਈ ਚੌਥਾ ਸਕੂਲ ਸ਼ੁਰੂ, ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲ ਦਾ ਕੀਤਾ ਉਦਘਾਟਨ

Thursday, Dec 08, 2022 - 05:11 PM (IST)

ਲਾਹੌਰ ’ਚ ਮਹੰਤਾਂ ਲਈ ਚੌਥਾ ਸਕੂਲ ਸ਼ੁਰੂ, ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲ ਦਾ ਕੀਤਾ ਉਦਘਾਟਨ

ਗੁਰਦਾਸਪੁਰ/ਲਾਹੌਰ (ਵਿਨੋਦ)- ਪਾਕਿਸਤਾਨ ’ਚ ਮਹੰਤਾਂ ਨੂੰ ਸਿੱਖਿਅਤ ਕਰਨ ਅਤੇ ਹੁਨਰ ਸਿਖਾਉਣ ਦੇ ਲਈ ਪਹਿਲਾ ਵਿਸ਼ੇਸ਼ ਸਕੂਲ ਲਾਹੌਰ ’ਚ ਸ਼ੁਰੂ ਕੀਤਾ ਗਿਆ। ਜਿਸ ਦਾ ਉਦਘਾਟਨ ਪੰਜਾਬ ਦੇ ਸਿੱਖਿਆ ਮੰਤਰੀ ਨੇ ਕੀਤਾ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਸਿਵਲ ਸੁਸਾਇਟੀ ਵਰਕਰ, ਸਿੱਖਿਆ ਸ਼ਾਸਤਰੀ ਅਤੇ ਮਹੰਤਾਂ ਦੇ ਫ਼ਿਰਕੇ ਦੇ ਲੋਕ ਹਾਜ਼ਰ ਸਨ।

ਇਹ ਵੀ ਪੜ੍ਹੋ- ਗੁਜਰਾਤ ਚੋਣ ਨਤੀਜਿਆਂ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਕੇਜਰੀਵਾਲ 'ਤੇ ਲਈ ਚੁਟਕੀ

ਸੂਤਰਾਂ ਅਨੁਸਾਰ ਬੀਤੇ ਸਾਲ ਸਿੱਖਿਆ ਵਿਭਾਗ ਨੇ ਮੁਲਤਾਨ, ਬਹਾਵਲਪੁਰ ਅਤੇ ਡੇਰਾ ਗਾਜੀ ਖ਼ਾਨ ’ਚ ਮਹੰਤਾਂ ਦੇ ਲਈ ਤਿੰਨ ਸਕੂਲ ਸ਼ੁਰੂ ਕੀਤੇ ਸਨ। ਇਹ ਸਕੂਲ ਪ੍ਰਾਇਮਰੀ ਤੋਂ ਲੈ ਕੇ ਹਾਈ ਸੈਕੰਡਰੀ ਤੱਕ ਮੁਫ਼ਤ ਸਿੱਖਿਆ ਨਾਲ ਸਿਲਾਈ, ਖਾਣਾ ਬਣਾਉਣ ਅਤੇ ਬਿਊਟੀ ਪਾਰਲਰ ਦੀ ਸਿਖਲਾਈ ਦੇ ਰਹੇ ਹਨ। ਇਹ ਲਾਹੌਰ ’ਚ ਸਥਿਤ ਸਕੂਲ ਦੋ ਸਿਫਟਾਂ ’ਚ ਕੰਮ ਕਰੇਗਾ। ਪਹਿਲੀ ਸਿਫ਼ਟ ’ਚ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਵੇਗੀ , ਜਦਕਿ ਦੂਜੀ ਸਿਫ਼ਟ ਵਿਚ ਹੁਨਰ ਸਬੰਧੀ ਤਕਨੀਕੀ ਸਿੱਖਿਆ ਦਿੱਤੀ ਜਾਵੇਗੀ। ਸਰਕਾਰ ਮਹੰਤਾਂ ਦੇ ਲਈ ਮੁਫ਼ਤ ਕਿਤਾਬਾਂ, ਵਰਦੀ, ਸਕੂਲ ਬੈਗ ਅਤੇ ਟਰਾਂਸਪੋਰਟ ਦੀ ਸਹੂਲਤ ਪ੍ਰਦਾਨ ਕਰੇਗੀ। ਸਕੂਲ ’ਚ ਪਹਿਲੇ ਚਰਨ ’ਚ 36 ਮਹੰਤਾਂ ਨੂੰ ਦਾਖ਼ਲਾ ਦਿੱਤਾ ਗਿਆ ਹੈ ਅਤੇ ਇਹ ਸਕੂਲ ਬਰਕਤ ਮਾਰਕੀਟ ਵਿਚ ਸ਼ੁਰੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਇਕ ਲੱਖ ਮਹੀਨਾ ਨੌਕਰੀ ਛੱਡ ਕਿਸਾਨ ਦੇ ਪੁੱਤ ਨੇ ਕੀਤੀ ਡਰੈਗਨ ਫਰੂਟ ਦੀ ਖੇਤੀ ਸ਼ੁਰੂ, ਹੋਰਾਂ ਲਈ ਬਣਿਆ ਮਿਸਾਲ

ਅਧਿਆਪਕ ਵੀ ਮਹੰਤਾਂ ਦੇ ਫਿਰਕੇ ਦੇ ਹੋਣਗੇ

ਇਸ ਮੌਕੇ ’ਤੇ ਮਹੰਤ ਅਲੀਸਾ ਸੈਰਾਜੀ ਨੇ ਕਿਹਾ ਕਿ ਸਮਾਜ ਵਿਚ ਸਾਡੇ ਨਾਲ ਚੰਗਾ ਵਿਵਹਾਰ ਨਹੀਂ ਹੁੰਦਾ, ਪਰ ਸਾਨੂੰ ਸਿੱਖਿਆ ਪ੍ਰਦਾਨ ਕਰਨਾ ਇਕ ਇਤਿਹਾਸਕ ਕਦਮ ਹੈ। ਅਲੀਸਾ ਨੇ ਦੱਸਿਆ ਕਿ ਉਸ ਨੇ ਆਪਣੀ ਐੱਮ.ਫਿਲ ਦੀ ਸਿੱਖਿਆ ਪੂਰੀ ਕਰ ਲਈ ਹੈ ਅਤੇ ਹੁਣ ਬਹਾਊਦੀਨ ਜ਼ਕਰੀਆ ਯੂਨੀਵਰਸਿਟੀ ਮੁਲਤਾਨ ਵਿਚ ਪੀ.ਐੱਚ.ਡੀ ਵਿਚ ਦਾਖ਼ਲਾ ਲਿਆ ਹੈ।


author

Shivani Bassan

Content Editor

Related News