ਫੂਡ ਸੇਫਟੀ ਟੀਮ ਨੇ 8 ਸ਼ੱਕੀ ਪਦਾਰਥਾਂ ਦੇ ਲਏ ਸੈਂਪਲ

02/23/2018 2:45:58 AM

ਮੋਗਾ,  (ਸੰਦੀਪ)-  ਸਿਵਲ ਸਰਜਨ ਡਾ. ਮਨਜੀਤ ਸਿੰਘ ਦੇ ਆਦੇਸ਼ਾਂ 'ਤੇ ਫੂਡ ਬ੍ਰਾਂਚ ਦੀ ਟੀਮ ਨੇ ਵੱਖ-ਵੱਖ ਹੋਟਲਾਂ ਅਤੇ ਖਾਣ ਵਾਲੀਆਂ ਵਸਤੂਆਂ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ 'ਤੇ ਛਾਪੇਮਾਰੀ ਕਰ ਕੇ 9 ਸ਼ੱਕੀ ਪਦਾਰਥਾਂ ਦੇ ਸੈਂਪਲ ਭਰੇ। ਜਾਣਕਾਰੀ ਦਿੰਦਿਆਂ ਐਡੀਸ਼ਨਲ ਫੂਡ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀਰਵਾਰ ਦੀ ਸਵੇਰੇ 8 ਵਜੇ ਤੋਂ ਸ਼ੁਰੂ ਕੀਤੀ ਗਈ ਇਸ ਛਾਪੇਮਾਰੀ ਵਿਚ ਬੁੱਘੀਪੁਰਾ ਰੋਡ 'ਤੇ ਸਥਿਤ ਹੋਟਲ ਕਿੰਗਡਮ ਤੋਂ ਸ਼ੱਕੀ ਦਹੀਂ, ਪਨੀਰ ਦੇ ਸੈਂਪਲ ਲੈਣ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਖਾਣ ਵਾਲੇ ਪਦਾਰਥ ਵਿਕਰੇਤਾਵਾਂ ਦੀਆਂ ਦੁਕਾਨਾਂ 'ਤੇ ਚੈਕਿੰਗ ਕਰਦੇ ਹੋਏ ਕਈ ਹੋਰ ਸ਼ੱਕੀ ਵਸਤੂਆਂ ਦੇ ਸੈਂਪਲ ਭਰੇ ਹਨ। 
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਫਾਸਟ ਫੂਡ ਰੇਹੜੀ ਅਤੇ ਰਨਿੰਗ ਸ਼ਾਪ ਕਰਨ ਵਾਲਿਆਂ ਨੂੰ ਆਪਣੀਆਂ ਦੁਕਾਨਾਂ 'ਤੇ ਖਾਣ ਵਾਲੇ ਪਦਾਰਥ ਤਿਆਰ ਕਰਦੇ ਸਮੇਂ ਸਾਫ-ਸਫਾਈ ਦਾ ਪੂਰਾ ਧਿਆਨ ਰੱਖਣ ਦੀ ਹਦਾਇਤ ਕੀਤੀ। ਇਸ ਦੌਰਾਨ ਟੀਮ ਵੱਲੋਂ ਸ਼ੱਕੀ ਮਸਾਲਾ, ਚਿਪਸ, ਦਾਲ, ਮੂੰਗ ਦੀ ਦਾਲ, ਕੋਲਡ ਡਰਿੰਕ ਅਤੇ ਬਿਸਕੁਟ ਆਦਿ ਦੇ ਸੈਂਪਲ ਭਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਇਹ ਛਾਪੇਮਾਰੀ ਭਵਿੱਖ 'ਚ ਵੀ ਜਾਰੀ ਰਹੇਗੀ।


Related News