ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਕਰਨ ਵਾਲੇ ਪਿਉ-ਪੁੱਤਰ ਗ੍ਰਿਫਤਾਰ

Thursday, Mar 01, 2018 - 06:18 AM (IST)

ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਕਰਨ ਵਾਲੇ ਪਿਉ-ਪੁੱਤਰ ਗ੍ਰਿਫਤਾਰ

ਜਲੰਧਰ, (ਮ੍ਰਿਦੁਲ ਸ਼ਰਮਾ)- ਥਾਣਾ ਨੰ. 7 ਦੀ ਪੁਲਸ ਨੇ ਕੈਨੇਡਾ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਪਿਉ-ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਪਿਉ ਕੈਨੇਡਾ ਦਾ ਪੱਕਾ ਸਿਟੀਜ਼ਨ ਹੈ, ਜਦਕਿ ਪੁੱਤਰ ਇਥੇ ਫਰਜ਼ੀ ਦਫਤਰ ਖੋਲ੍ਹ ਕੇ ਲੋਕਾਂ ਨੂੰ ਕੈਨੇਡਾ ਵਿਚ ਪੀ. ਆਰ. ਦਿਵਾਉਣ ਦੇ ਨਾਂ 'ਤੇ ਠੱਗ ਰਿਹਾ ਸੀ। ਪੁਲਸ ਨੇ ਦੋਵੇਂ ਮੁਲਜ਼ਮ ਪਿਉ-ਪੁੱਤਰ ਨੂੰ ਫੜ ਕੇ ਕੋਰਟ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਲਿਆ ਹੈ।   ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਬੱਸ ਸਟੈਂਡ ਚੌਕੀ ਇੰਚਾਰਜ ਸੇਵਾ ਸਿੰਘ ਨੂੰ ਕੁਝ ਦਿਨ ਪਹਿਲਾਂ ਪਤਾ ਲੱਗਾ ਸੀ ਕਿ ਗੜ੍ਹਾ ਰੋਡ 'ਤੇ ਸਥਿਤ ਸਹੋਤਾ ਬਿਲਡਿੰਗ ਵਿਚ ਸਵਿਸ ਇਮੀਗ੍ਰੇਸ਼ਨ ਦੇ ਨਾਂ 'ਤੇ ਦਫਤਰ ਹੈ ਅਤੇ ਜਿਸ ਕੋਲ ਲਾਇਸੈਂਸ ਵੀ ਨਹੀਂ ਹੈ। ਦਫਤਰ ਵਿਚ ਪਹਿਲਾਂ ਪੁੱਤਰ ਗੁਰਪਿਆਰ ਸਿੰਘ ਬੈਠਦਾ ਸੀ ਪਰ ਹੁਣ ਇਕ ਸਾਲ ਪਹਿਲਾਂ ਉਸ ਦਾ ਪਿਉ ਅਜੀਤਪਾਲ ਸਿੰਘ ਕੈਨੇਡਾ ਤੋਂ ਭਾਰਤ ਪਰਤਿਆ ਅਤੇ ਜਲੰਧਰ ਵਿਚ ਇਮੀਗ੍ਰੇਸ਼ਨ ਦਾ ਦਫਤਰ ਖੋਲ੍ਹ ਕੇ ਗਾਹਕ ਨੂੰ ਦੇਖ ਕੇ ਉਸ ਹਿਸਾਬ ਨਾਲ ਉਸ ਨੂੰ ਆਪਣੇ ਜਾਲ ਵਿਚ ਫਸਾਉਂਦਾ ਸੀ। ਇਸ ਗੱਲ ਦੀ ਇਨਪੁਟ ਮਿਲਣ ਤੋਂ ਬਾਅਦ ਏ. ਸੀ. ਪੀ. ਸਮੀਰ ਵਰਮਾ ਦੇ ਨਾਲ ਰੇਡ ਕੀਤੀ ਗਈ ਤਾਂ ਉਕਤ ਮੁਲਜ਼ਮ ਪਿਉ-ਪੁੱਤਰ ਨੂੰ ਮੌਕੇ 'ਤੇ ਹੀ ਰਾਊਂਡਅਪ ਕਰ ਲਿਆ, ਜਿਥੋਂ ਉਸ ਦੇ ਦਫਤਰ 'ਚੋਂ 9 ਫਾਈਲਾਂ ਅਤੇ 15 ਜਾਅਲੀ ਪਾਸਪੋਰਟ ਬਰਾਮਦ ਕੀਤੇ। ਰੇਡ ਦੌਰਾਨ ਇੰਨੇ ਵਿਚ ਹੀ ਮੋਗਾ ਦਾ ਰਹਿਣ ਵਾਲਾ ਰਣਜੀਤ ਉਨ੍ਹਾਂ ਦੇ ਦਫਤਰ ਪਹੁੰਚਿਆ ਅਤੇ ਪੁਲਸ ਨੂੰ ਦੱਸਣ ਲੱਗਾ ਕਿ ਦੋਵੇਂ ਪਿਉ-ਪੁੱਤਰ ਨੇ ਉਸ ਤੋਂ 20 ਲੱਖ ਰੁਪਏ ਕੈਨੇਡਾ ਵਿਚ ਪੀ. ਆਰ. ਦਿਵਾਉਣ ਦੇ ਨਾਂ 'ਤੇ ਠੱਗ ਲਏ, ਜਿਸ ਦੀ ਐਡਵਾਂਸ ਪੇਮੈਂਟ 2 ਲੱਖ ਰੁਪਏ ਕਰ ਚੁੱਕਾ ਹੈ ਅਤੇ ਉਸ ਤੋਂ ਬਾਅਦ ਕੋਈ ਫੋਨ ਨਹੀਂ ਚੁੱਕ ਰਿਹਾ ਹੈ, ਜਿਸ ਨੂੰ ਲੈ ਕੇ ਜਦੋਂ ਪੂਰੀ ਜਾਂਚ ਕੀਤੀ ਤਾਂ ਦੋਵੇਂ ਮੁਲਜ਼ਮਾਂ ਨੇ ਜ਼ੁਲਮ ਕਬੂਲ ਕਰ ਲਿਆ, ਜਿਸ ਤੋਂ ਬਾਅਦ ਦੋਵੇਂ ਪਿਉ-ਪੁੱਤਰ ਅਜੀਤਪਾਲ ਸਿੰਘ ਤੇ ਗੁਰਪਿਆਰ ਸਿੰਘ 'ਤੇ ਕੇਸ ਦਰਜ ਕਰ ਕੇ ਅਰੈਸਟ ਕਰ ਲਿਆ। ਦੋਵਾਂ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਲਿਆ ਹੈ। ਜਾਂਚ ਕੀਤੀ ਜਾਵੇਗੀ ਕਿ ਕਿੰਨੇ ਲੋਕਾਂ ਦੇ ਨਾਲ ਠੱਗੀ ਕਰ ਚੁੱਕੇ ਹਨ।


Related News