ਕਿਸਾਨਾਂ ਜੇਤਲੀ ਦਾ ਪੁਤਲਾ ਫੂਕਿਆ

Friday, Feb 09, 2018 - 05:46 AM (IST)

ਕਿਸਾਨਾਂ ਜੇਤਲੀ ਦਾ ਪੁਤਲਾ ਫੂਕਿਆ

ਮਾਲੇਰਕੋਟਲਾ, (ਜ਼ਹੂਰ, ਸ਼ਹਾਬੂਦੀਨ)— ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪਿੰਡ ਭੋਗੀਵਾਲ ਵਿਖੇ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ ਖਿਲਾਫ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਨਾਅਰੇਬਾਜ਼ੀ ਕਰਦਿਆਂ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਜਟ ਪੇਸ਼ ਕਰਨ 'ਤੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੁਤਲਾ ਫੂਕਿਆ। ਕਿਸਾਨ ਯੂਨੀਅਨ ਦੇ ਆਗੂਆਂ ਬਲਜਿੰਦਰ ਸਿੰਘ ਹਥਨ, ਸਰਬਜੀਤ ਸਿੰਘ ਭੁਰਥਲਾ, ਮਿੱਠੂ ਹਥਨ, ਕੁਲਵਿੰਦਰ ਸਿੰਘ ਭੂਦਨ ਨੇ ਕਿਹਾ ਕਿ ਸਰਕਾਰ ਕੋਲ ਮਿਹਨਤਕਸ਼ ਲੋਕਾਂ ਲਈ ਸਿਰਫ ਲਾਰੇ ਹੀ ਹਨ ਅਤੇ ਬਜਟ ਦਾ ਸਾਰਾ ਪੈਸੇ ਕਾਰਪੋਰੇਟ ਘਰਾਣਿਆਂ ਨੂੰ ਛਕਾਉਣ ਲਈ ਰੱਖਿਆ ਗਿਆ ਹੈ । ਇਸ ਮੌਕੇ ਅਜਮੇਰ ਸਿੰਘ ਮਾਣਕੀ, ਮੇਲਾ ਸਿੰਘ ਕੰਗਣਵਾਲ, ਜਰਨੈਲ ਸਿੰਘ ਭੈਣੀ ਕਲਾਂ, ਤਰਲੋਚਨ ਸਿੰਘ ਨਾਰੋਮਾਜਰਾ, ਮਨਜਿੰਦਰ ਸਿੰਘ ਮੰਗਾ, ਚੰਦ ਸਿੰਘ ਸੱਦੋਪੁਰ, ਨਿਰਮਲ ਸਿੰਘ ਅਲੀਪੁਰ ਅਤੇ ਜਗਤਾਰ ਸਿੰਘ ਸਰੌਦ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਹਾਜ਼ਰ ਸਨ।


Related News