ਪੰਜਾਬ ਦੇ ਕਿਸਾਨਾਂ ''ਤੇ ਅਚਾਨਕ ਆ ਖੜ੍ਹੀ ਵੱਡੀ ਮੁਸੀਬਤ! ਪਾਣੀ ''ਚ ਡੁੱਬੀ ਫ਼ਸਲ, ਆਰਜੀ ਬੰਨ੍ਹ ਟੁੱਟਣੇ ਸ਼ੁਰੂ

Sunday, Aug 03, 2025 - 03:16 PM (IST)

ਪੰਜਾਬ ਦੇ ਕਿਸਾਨਾਂ ''ਤੇ ਅਚਾਨਕ ਆ ਖੜ੍ਹੀ ਵੱਡੀ ਮੁਸੀਬਤ! ਪਾਣੀ ''ਚ ਡੁੱਬੀ ਫ਼ਸਲ, ਆਰਜੀ ਬੰਨ੍ਹ ਟੁੱਟਣੇ ਸ਼ੁਰੂ

ਸੁਲਤਾਨਪੁਰ ਲੋਧੀ (ਧੀਰ)-ਬੀਤੇ ਦਿਨਾਂ ਤੋਂ ਪਹਾੜੀ ਖੇਤਰਾਂ ਵਿੱਚ ਹੋ ਰਹੀ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਦਰਿਆ ਬਿਆਸ ਵਿੱਚ ਵੱਡੇ ਪੱਧਰ 'ਤੇ ਆਏ ਪਾਣੀ ਨੇ ਬਹੁਤੇ ਥਾਵਾਂ 'ਤੇ ਝੋਨੇ ਦੀ ਸੈਂਕੜੇ ਏਕੜ ਫਸਲ ਡੋਬ ਦਿੱਤੀ ਹੈ। ਕਈ ਥਾਵਾਂ ਅਤੇ ਆਰਜੀ ਬੰਨ੍ਹਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਮੰਡ ਖੇਤਰ ਦੇ ਉੱਘੇ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਨੇ ਦੱਸਿਆ ਕਿ ਮੰਡ ਮੁਬਾਰਕਪੁਰ ਦੇ ਨੇੜੇ ਆਰਜੀ ਬੰਨ੍ਹ ਨੂੰ ਬਹੁਤ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਮੰਡ ਨਿਵਾਸੀ ਸਵੇਰ ਤੋਂ ਹੀ ਆਰਜੀ ਬੰਨ੍ਹ ਉੱਪਰ ਮਿੱਟੀ ਪਾ ਰਹੇ ਹਨ। 

ਉਨ੍ਹਾਂ ਦੱਸਿਆ ਕਿ ਮੰਡ ਬਾਊਪੁਰ ਤੋਂ ਲੈ ਕੇ ਮੁਬਾਰਕਪੁਰ ਤੱਕ ਆਰਜੀ ਬੰਨ੍ਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ, ਜਿਸ ਨਾਲ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਰਜੀ ਬੰਨ੍ਹ ਤੋਂ ਦਰਿਆ ਵਾਲੇ ਪਾਸੇ ਵੱਲ ਨੂੰ ਝੋਨੇ ਦੀ ਫ਼ਸਲ ਲਗਭਗ ਸਾਰੀ ਹੀ ਡੁੱਬ ਚੁੱਕੀ ਹੈ। ਉਨਾਂ ਕਿਹਾ ਕਿ ਦਰਿਆ ਬਿਆਸ ਵਿੱਚ ਲਗਾਤਾਰ ਪਾਣੀ ਦੇ ਪੱਧਰ ਵਿੱਚ ਵਾਧਾ ਹੋ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਮੁੜ ਚਰਚਾ 'ਚ ਪੰਜਾਬ ਦਾ ਇਹ ਸਿਵਲ ਹਸਪਤਾਲ! ਮਹਿਲਾ ਡਾਕਟਰ ਨਾਲ ਹੱਥੋਪਾਈਂ, ਇਨ੍ਹਾਂ ਅਧਿਕਾਰੀਆਂ 'ਤੇ ਡਿੱਗੀ ਗਾਜ

ਇਸ ਮੌਕੇ ਮੰਡ ਖੇਤਰ ਦੇ ਆਗੂ ਅਮਰ ਸਿੰਘ ਮੰਡ ਨੇ ਦੱਸਿਆ ਕਿ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਅਤੇ ਸਥਿਤੀ 2023 ਵਾਲੀ ਬਣਦੀ ਜਾ ਰਹੀ ਹੈ। ਜੇਕਰ ਪ੍ਰਸ਼ਾਸਨ ਹੁਣ ਵੀ ਜਾਗ ਪਵੇ ਤਾਂ ਸਥਿਤੀ ਕੰਟਰੋਲ ਵਿੱਚ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ, ਉਸ ਨਾਲ ਪੂਰੇ ਮੰਡ ਖੇਤਰ ਵਿੱਚ ਵੱਡਾ ਨੁਕਸਾਨ ਹੋਣ ਖ਼ਦਸ਼ਾ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਆਗੂ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਅਤੇ ਮੰਡ ਖੇਤਰ ਦੇ ਕਿਸਾਨਾਂ ਵੱਲੋਂ ਆਪਣੇ ਤੌਰ 'ਤੇ ਆਰਜੀ ਬੰਨ੍ਹਾਂ ਉੱਪਰ ਮਿੱਟੀ ਪਾਈ ਜਾ ਰਹੀ ਹੈ। 

PunjabKesari

ਮੰਡ ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਪਰਤਾਪਪੁਰਾ, ਖਿਜਰਪੁਰ, ਸ਼ੇਰਪੁਰ ਡੋਗਰਾਂ, ਮਹੀਂਵਾਲ, ਮੰਡ ਧੂੰਦਾ ਆਦਿ ਪਿੰਡਾਂ ਵਿੱਚ ਵੀ ਝੋਨੇ ਦੀ ਫ਼ਸਲ ਡੁੱਬ ਚੁੱਕੀ ਹੈ ਅਤੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਮੰਡ ਬਾਊਪੁਰ ਦੇ ਨਜਦੀਕ ਦਰਿਆ ਬਿਆਸ ਵਿੱਚ 60 ਹਜਾਰ ਕਿਊਸਿਕ ਦੇ ਕਰੀਬ ਪਾਣੀ ਅੱਗੇ ਜਾ ਰਿਹਾ ਹੈ ਜਦ ਕਿ ਹਰੀਕੇ ਹੈੱਡ ਤੋਂ ਅੱਗੇ ਬਹੁਤ ਘੱਟ ਪਾਣੀ ਰੀਲੀਜ਼ ਕੀਤਾ ਜਾ ਰਿਹਾ ਹੈ। ਜੇਕਰ ਪ੍ਰਸ਼ਾਸਨ ਨੇ ਤਰੁੰਤ ਕਦਮ ਨਾ ਚੁੱਕੇ ਤਾਂ ਸਮੁੱਚੇ ਮੰਡ ਵਿੱਚ ਵੱਡਾ ਨੁਕਸਾਨ ਹੋਣ ਦਾ ਡਰ ਹੈ। 

ਇਹ ਵੀ ਪੜ੍ਹੋ: ਵੱਡੇ ਖ਼ਤਰੇ ਦੀ ਘੰਟੀ! ਡੁੱਬ ਚੱਲਿਆ ਪੰਜਾਬ ਦਾ ਇਹ ਪਿੰਡ, ਹੜ੍ਹ ਵਰਗੇ ਬਣੇ ਹਾਲਾਤ (ਵੀਡੀਓ)

PunjabKesari

ਉਨ੍ਹਾਂ ਨੇ ਦੱਸਿਆ ਕਿ ਕੁਝ ਥਾਵਾਂ ਤੇ ਕਿਸਾਨਾਂ ਵੱਲੋਂ ਆਪਣੇ ਪੱਧਰ 'ਤੇ ਲਾਏ ਗਏ ਆਰਜੀ ਬੰਨ੍ਹ ਵੀ ਟੁੱਟ ਗਏ ਹਨ। ਦਰਿਆ ਬਿਆਸ ਵਿੱਚ ਵੱਧ ਰਹੇ ਲਗਾਤਾਰ ਪਾਣੀ ਦੇ ਪੱਧਰ ਕਾਰਨ ਮੰਡ ਖੇਤਰ ਵਿੱਚ ਵੀ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪਿੰਡ ਆਹਲੀ ਕਲਾਂ, ਆਹਲੀ ਖੁਰਦ, ਬੂਲੇ ਆਦਿ ਪਿੰਡਾਂ ਦੇ ਕਿਸਾਨ ਰਸ਼ਪਾਲ ਸਿੰਘ ਸੰਧੂ, ਸੇਵਕ ਸਿੰਘ ਆਹਲੀ ਖ਼ੁਰਦ ,ਤਰਲੋਚਨ ਸਿੰਘ ਉੱਪਲ ,ਗੁਰਸੇਵਕ ਸਿੰਘ ਬਲੋਰੀਆ, ਸਤਨਾਮ ਸਿੰਘ, ਭਿੰਦਰ ਸਿੰਘ, ਸਰਬਜੀਤ ਸਿੰਘ ਆਦਿ ਨੇ ਅੱਜ ਪਾਣੀ ਦੀ ਖਤਰਨਾਕ ਸਥਿਤੀ ਨੂੰ ਵੇਖਦਿਆਂ ਫਿਰ ਤੋਂ ਹਰੀਕੇ ਹੈੱਡ ਦਾ ਦੌਰਾ ਕੀਤਾ। ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਅੱਜ ਹਰੀਕੇ ਹੈੱਡ 'ਤੇ ਵੀ ਸਥਿਤੀ ਬਹੁਤ ਮਾੜੀ ਹੈ। 

PunjabKesari

ਇਹ ਵੀ ਪੜ੍ਹੋ: ਭਾਜਪਾ ਆਗੂ ਗਿੱਲ ’ਤੇ ਵਿਜੀਲੈਂਸ ਦੀ ਰੇਡ ਬਾਰੇ ਬੋਲੇ CM ਮਾਨ-ਜੋ ਜਿਹੋ ਜਿਹਾ ਕਰੇਗਾ, ਉਹੋ ਜਿਹਾ ਭਰੇਗਾ

ਉਨ੍ਹਾਂ ਦੱਸਿਆ ਕਿ ਪਹਾੜੀ ਖੇਤਰ ਤੇ ਕੰਡੀ ਖੇਤਰ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਹ ਕਾਰਨ ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਦਰਿਆ ਬਿਆਸ ਵਿੱਚ ਪਾਣੀ ਦੀ ਸਥਿਤੀ ਬਹੁਤ ਹੀ ਖਰਾਬ ਹੋ ਗਈ ਹੈ। ਪਾਣੀ ਨੀਵੇਂ ਖੇਤਾਂ ਵੱਲ ਭਰਨ ਲੱਗ ਪਿਆ ਹੈ, ਜਿਸ ਨੂੰ ਬਚਾਉਣ ਲਈ ਕਿਸਾਨਾਂ ਵੱਲੋਂ ਬੰਨ੍ਹ ਦੇ ਆਲੇ ਦੁਆਲੇ ਮਿੱਟੀ ਪਾ ਕੇ ਆਰਜੀ ਬੰਨ ਬਣਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਮੌਜੂਦਾ ਸਥਿਤੀ ਮੁਤਾਬਕ ਢਿੱਲਵਾਂ ਹੈੱਡ 'ਤੇ ਹੁਣ 74623 ਕਿਊਸਕ ਪਾਣੀ ਹੋ ਗਿਆ ਹੈ। 

ਪੌਂਗ ਡੈਮ ਦਾ ਇਕ ਫਲੋਅ 199568 ਕਿਊਸਕ ਅਤੇ ਓਵਰਫਲੋਅ 12,754 ਕਿਊਸਿਕ ਹੈ। ਉਨ੍ਹਾਂ ਦੱਸਿਆ ਕਿ ਹਰੀਕੇ ਹੈਡ ਤੋਂ ਬੀਤੇ ਦਿਨੀਂ ਸਾਡੇ ਵੱਲੋਂ ਜੋ ਦਰ ਖੁਲਵਾਏ ਗਏ ਸਨ ਉਹ ਫਿਰ ਡੈਮ ਅਧਿਕਾਰੀਆਂ ਨੇ ਬੰਦ ਕਰ ਦਿੱਤੇ ਹਨ ਜਿਸ ਕਾਰਨ ਪਾਣੀ ਬਹੁਤ ਘੱਟ ਮਾਤਰਾ ਵਿੱਚ ਰਿਲੀਜ਼ ਹੋਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ 'ਤੇ ਮੰਡ ਖੇਤਰ ਹੜ ਦੀ ਲਪੇਟ ਵਿੱਚ ਆ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰੀਕੇ ਹੈੱਡ ਵਰਕਸ ਤੋਂ ਜਲਦ ਪਾਣੀ ਰੀਲੀਜ ਕਰਵਾਇਆ ਜਾਵੇ ਤਾਂ ਕਿ ਕਿਸਾਨਾਂ ਨੂੰ ਰਾਹਤ ਮਿਲ ਸਕੇ ਅਤੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਥਿਤੀ ਨੂੰ ਵੇਖਦਿਆਂ ਮੰਡ ਖੇਤਰ ਦੇ ਲੋਕਾਂ ਲਈ ਢੁੱਕਵੇਂ ਪ੍ਰਬੰਧ ਜਲਦ ਕੀਤੇ ਜਾਣ।

ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਗੁੱਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News