ਕਿਸਾਨਾਂ ''ਤੇ ਮੰਡਰਾਇਆ ਖ਼ਤਰਾ! ਦਰਿਆ ਦੇ ਪਾਣੀ ਦੀ ਲਪੇਟ ''ਚ ਆਏ ਦਰਜਨਾਂ ਪਿੰਡ
Monday, Aug 04, 2025 - 03:00 PM (IST)

ਨਡਾਲਾ (ਸ਼ਰਮਾ)-ਹਿਮਾਚਲ ਦੇ ਪਹਾੜਾਂ ਵਿਚ ਹੋ ਰਹੀਆਂ ਲਗਾਤਾਰ ਬਾਰਿਸ਼ਾਂ ਅਤੇ ਡੈਮ ਤੋਂ ਛੱਡੇ ਪਾਣੀ ਕਾਰਨ ਸਬ ਡਿਵੀਜ਼ਨ ਭੁਲੱਥ ਦੇ ਮੰਡ ਖੇਤਰ ਦੇ ਦਰਜਨਾਂ ਪਿੰਡਾਂ ਵਿਚ ਬਿਆਸ ਦਰਿਆ ਦਾ ਪਾਣੀ ਪੱਧਰ ਵਧਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਵੱਖ-ਵੱਖ ਫ਼ਸਲਾਂ ਦਾ ਪਾਣੀ ’ਚ ਡੁਬਣ ਕਾਰਨ ਨੁਕਸਾਨ ਹੋਇਆ, ਜਿਸ ਕਾਰਨ ਮੰਡ ਹਬੀਬਵਾਲ ਟਾਂਡੀ, ਰਾਏਪੁਰ ਅਰਾਈਆਂ, ਦਾਊਦਪੁਰ, ਮਿਰਜਾਪੁਰ, ਚੱਕੋਕੀ ਮੰਡ, ਬੁਤਾਲਾ, ਢਿੱਲਵਾਂ ਤੇ ਹੋਰ ਖੇਤਰਾਂ ’ਚ ਝੋਨੇ ਅਤੇ ਸਬਜ਼ੀ ਦੀ ਕਾਸ਼ਤ ਕਰਦੇ ਅਨੇਕਾਂ ਕਿਸਾਨਾਂ ਦੀ ਹਜ਼ਾਰਾਂ ਏੇਕੜ ਫ਼ਸਲ ਪਾਣੀ ’ਚ ਡੁੱਬ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਹੌਲੀ-ਹੌਲੀ ਵੱਧ ਰਿਹਾ ਹੈ, ਜਿਸ ਕਾਰਨ ਉਥੇ ਵੱਸਦੇ ਗੁੱਜਰ ਆਪਣੇ ਡੰਗਰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ ਹਨ ਅਤੇ ਸੜਕਾਂ ਤੇ ਰਹਿਣ ਬਸੇਰਾ ਬਣਾ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ Alert ਹੋ ਗਿਆ ਜਾਰੀ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਡੈਮ, BBMB ਨੇ ਖੋਲ੍ਹੇ 4 ਫਲੱਡ ਗੇਟ
ਦੱਸ ਦੇਈਏ ਕਿ 10 ਦਿਨ ਪਹਿਲਾਂ ਵੀ ਉਕਤ ਮੰਡ ਖੇਤਰਾਂ ਵਿਚ ਪਾਣੀ ਆਉਣ ਨਾਲ ਲੋਕਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਵੀ ਮੰਡ ਖੇਤਰ ਦੇ ਦਰਜਨਾਂ ਪਿੰਡ ਇਸ ਪਾਣੀ ਨਾਲ ਪ੍ਰਭਾਵਿਤ ਹੋਏ ਹਨ। ਜਾਣਕਾਰੀ ਅਨੁਸਾਰ ਰਣਧੀਰ ਸਿੰਘ ਦਾ 35 ਏਕੜ ਝੋਨਾ, ਨੰਬਰਦਾਰ ਮਲਕੀਤ ਸਿੰਘ ਦਾ 15 ਏਕੜ, ਪਰਮਜੀਤ ਸਿੰਘ ਦਾ 15 ਏਕੜ, ਰਣਜੀਤ ਸਿੰਘ ਦਾ 15 ਏਕੜ, ਸੁਖਵਿੰਦਰ ਸਿੰਘ ਦਾ 15 ਏਕੜ, ਬਾਬਾ ਹਰਦੀਪ ਸਿੰਘ ਦਾ 12 ਏਕੜ, ਮਨਜੀਤ ਕੌਰ ਦਾ 15 ਏਕੜ, ਨਿਸ਼ਾਨ ਸਿੰਘ ਦਾ 10 ਏਕੜ, ਕੁਲਤਾਰ ਪਵਿੱਤਰ ਸਿੰਘ ਦਾ 9 ਏਕੜ, ਵਰਿੰਦਰ ਸਿੰਘ, ਆਸਿਫ਼ ਅਲੀ, ਸ਼ਾਹ ਅਲੀ, ਅਹਿਸਾਨ ਅਲੀ, ਜਲਾਉਦੀਨ ਸਾਰੇ ਵਾਸੀ ਚੱਕੋਕੀ, ਖ਼ੁਸ਼ਦੀਪ ਖਹਿਰਾ ਰਾਏਪੁਰ ਰਾਈਆਂ ਮੰਡ ਅਤੇ ਹੋਰ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਜਿਸ ਵਿਚ ਝੋਨਾ, ਮੱਕੀ, ਕਮਾਦ, ਤੇ ਹੋਰ ਫਸਲਾਂ ਡੁੱਬ ਗਈਆਂ ਹਨ। ਚੱਕੋਕੀ ਸਰਪੰਚ ਜਗਤਾਰ ਸਿੰਘ ਹੈਪੀ ਖੱਦਰ ਅਤੇ ਹੋਰਾਂ ਨੇ ਦੱਸਿਆ ਕਿ ਦਰਿਆ ਪਾਰ ਬਿਆਸ ਦੇ ਧਾਰਮਿਕ ਡੇਰੇ ਵੱਲੋਂ ਦਰਿਆ ਵਿਚ ਕੁਦਰਤੀ ਵਹਾਅ ਨਾਲ ਛੇੜ-ਛਾੜ ਕਰਕੇ ਇੱਧਰ ਮੰਡ ਵੱਲ ਢਾਹ ਲਗਾਈ ਜਾ ਰਹੀ ਹੈ, ਜਿਸ ਕਾਰਨ ਹਰੇਕ ਸਾਲ ਮੰਡ ’ਚ ਪਾਣੀ ਆ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਤੋਂ 7 ਤਾਰੀਖ਼ ਤੱਕ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ, ਹੋ ਗਈ ਵੱਡੀ ਭਵਿੱਖਬਾਣੀ
ਕੀ ਕਹਿੰਦੇ ਨੇ ਅਧਿਕਾਰੀ
ਡਰੇਨਿੰਗ ਪ੍ਰਸ਼ਾਸ਼ਨ ਐੱਸ. ਡੀ. ਓ. ਕਪੂਰਥਲਾ ਖ਼ੁਸ਼ਮਿੰਦਰ ਸਿੰਘ ਨੇ ਦੱਸਿਆ ਕਿ ਚੱਕੀ ਤੇ ਮੀਰਥਲ ਵਿਚੋਂ ਫਲੈਸ਼-ਫਲੱਡ ਹੋਣ ਕਾਰਨ ਇਸ ਸਮੇਂ ਬਿਆਸ ਦਰਿਆ ਵਿਚ 76 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ, ਜੋਕਿ ਹੌਲੀ-ਹੌਲੀ ਪਾਣੀ ਘਟਣਾ ਸ਼ੁਰੂ ਹੋਵੇਗਾ ਅਤੇ ਹੋਰ ਪਾਣੀ ਛੱਡਿਆ ਜਾਣਾ ਹੈ ਕਿ ਨਹੀਂ ਇਸ ਸਬੰਧੀ ਅਜੇ ਕੋਈ ਵੀ ਜਾਣਕਾਰੀ ਨਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਪਾਣੀ ਹੌਲੀ-ਹੌਲੀ ਘੱਟ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਧਰਨੇ 'ਤੇ ਬੈਠੇ ਟਿੱਪਰ ਚਾਲਕ ਤੇ ਮਾਲਕਾਂ ਨੂੰ ਤੇਲ ਟੈਂਕਰ ਨੇ ਕੁਚਲਿਆ, ਪਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e