ਫਿਰੋਜ਼ਪੁਰ : ਪਾਕਿਸਤਾਨ ਵੱਲ ਰੁੜ੍ਹਨ ਲੱਗੀ ਕਿਸਾਨਾਂ ਨਾਲ ਭਰੀ ਕਿਸ਼ਤੀ! ਹੱਥੋਂ ਛੁੱਟ ਗਈ ਰੱਸੀ ਤੇ ਫਿਰ...
Tuesday, Aug 12, 2025 - 10:42 AM (IST)

ਫਿਰੋਜ਼ਪੁਰ (ਕੁਮਾਰ) : ਸਤਲੁਜ ਦਰਿਆ ’ਚ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋਣ ਕਾਰਨ ਇਕ ਕਿਸ਼ਤੀ ’ਚ ਸਵਾਰ ਕਰੀਬ 50 ਕਿਸਾਨ ਵਾਲ-ਵਾਲ ਬਚ ਗਏ। ਜੇਕਰ ਉਨ੍ਹਾਂ ਨੂੰ ਬਚਾਇਆ ਨਾ ਜਾਂਦਾ ਤਾਂ ਉਹ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਕੇ ਪਾਕਿਸਤਾਨ ਵੱਲ ਚਲੇ ਜਾਂਦੇ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਮਮਦੋਟ ਕਸਬੇ ਦੇ ਪਿੰਡ ਗਜ਼ਨੀ ਵਾਲਾ ਦੇ ਕਿਸਾਨਾਂ ਦੀ ਜ਼ਮੀਨ ਸਤਲੁਜ ਦਰਿਆ ਨਾਲ ਲੱਗਦੀ ਹੈ, ਜਿੱਥੇ ਉਹ ਕਿਸ਼ਤੀ ’ਚ ਆਪਣੀਆਂ ਜ਼ਮੀਨਾਂ ਵਾਹੁਣ ਜਾਂਦੇ ਹਨ ਅਤੇ ਸ਼ਾਮ ਨੂੰ ਵਾਪਸ ਆਉਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਤੋਂ ਸਨਸਨੀਖੇਜ਼ ਖ਼ਬਰ : ਕਾਲੀ ਗੱਡੀ 'ਚ ਲਾਸ਼ਾਂ ਦੇਖ ਕੰਬੇ ਲੋਕ, ਇਕੱਠਾ ਹੋ ਗਿਆ ਸਾਰਾ ਪਿੰਡ
ਖੇਤਾਂ ’ਚ ਜਾਂਦੇ ਸਮੇਂ ਇਹ ਕਿਸਾਨ ਦੋਵੇਂ ਪਾਸੇ ਇਕ ਰੱਸੀ ਫੜ੍ਹ ਕੇ ਸੁਰੱਖਿਅਤ ਆਪਣੀਆਂ ਜ਼ਮੀਨਾਂ ਤੱਕ ਪਹੁੰਚਦੇ ਹਨ। ਇਸ ਤੋਂ ਕੁੱਝ ਹੀ ਦੂਰੀ ’ਤੇ ਦਰਿਆ ਦਾ ਇਕ ਹਿੱਸਾ ਪਾਕਿਸਤਾਨ ਵੱਲ ਜਾਂਦਾ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਜਦੋਂ ਇਹ ਕਿਸਾਨ ਇਕ ਵੱਡੇ ਬੇੜੇ ’ਚ ਵਾਪਸ ਆ ਰਹੇ ਸਨ ਤਾਂ ਦਰਿਆ ’ਚ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋਣ ਕਾਰਨ ਉਨ੍ਹਾਂ ਦੀ ਰੱਸੀ ਤੋਂ ਪਕੜ ਖੁੱਸ ਗਈ ਅਤੇ ਉਹ ਡੁੱਬਣ ਲੱਗੇ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ, ਹੋਸ਼ ਉਡਾ ਦੇਣ ਵਾਲੀ ਰਿਪੋਰਟ ਆਈ ਸਾਹਮਣੇ
ਕੁੱਝ ਨੌਜਵਾਨਾਂ ਨੇ ਬੜੀ ਜੱਦੋ-ਜਹਿਦ ਤੋਂ ਬਾਅਦ ਕਿਸਾਨਾਂ ਨੂੰ ਬਚਾਇਆ। ਕਿਸਾਨਾਂ ਨੇ ਕਿਹਾ ਕਿ ਸਤਲੁਜ 'ਚ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8