16 ਅਗਸਤ ਤੋਂ ਬੰਦ ਰਹੇਗਾ ਪੰਜਾਬ ਦਾ ਇਹ ਸ਼ਹਿਰ! ਚੱਕਾ ਜਾਮ ਦਾ ਐਲਾਨ

Friday, Aug 15, 2025 - 11:28 AM (IST)

16 ਅਗਸਤ ਤੋਂ ਬੰਦ ਰਹੇਗਾ ਪੰਜਾਬ ਦਾ ਇਹ ਸ਼ਹਿਰ! ਚੱਕਾ ਜਾਮ ਦਾ ਐਲਾਨ

ਸਾਦਿਕ (ਪਰਮਜੀਤ): ਸਾਦਿਕ ਵਿਖੇ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਕਰੀਬ ਇਕ ਮਹੀਨੇ ਵਿਚ ਤਿੰਨ ਵੱਡੀਆਂ ਚੋਰੀਆਂ ਹੋਈਆਂ ਹਨ। ਪਰ ਹਾਲੇ ਤਕ ਕਿਸੇ ਵੀ ਚੋਰੀ ਦਾ ਕੋਈ ਸੁਰਾਗ ਨਹੀਂ ਲੱਗਾ। ਜਿਸ ਕਾਰਨ ਸਾਦਿਕ ਦੇ ਦੁਕਾਨਦਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਬੀਤੀ ਰਾਤ ਫਿਰ ਬਾਲਾ ਜੀ ਮੋਬਾਈਲ ਦੀ ਦੁਕਾਨ ਤੇ ਚੋਰ ਛੱਤ ਪਾੜ ਕੇ ਅੰਦਰ ਦਾਖਲ ਹੋਏ ਤੇ ਕਰੀਬ ਇੱਕ ਲੱਖ ਰੁਪਏ ਦੇ ਨਵੇਂ-ਪੁਰਾਣੇ ਮੋਬਾਈਲ ਚੋਰੀ ਕਰਕੇ ਲੈ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 20 ਅਗਸਤ ਨੂੰ ਵੀ ਛੁੱਟੀ ਦੀ ਮੰਗ!

ਅੱਜ ਸਵੇਰੇ ਜਦ ਦੁਕਾਨਦਾਰਾਂ ਨੂੰ ਚੋਰੀ ਦਾ ਪਤਾ ਲੱਗਾ ਤਾਂ ਲੋਕ ਗੁੱਸੇ ਵਿਚ ਆ ਗਏ। ਜਿਸ ਨੂੰ ਦੇਖਦਿਆਂ ਵਪਾਰ ਮੰਡਲ ਸਾਦਿਕ ਨੇ ਤੁਰੰਤ ਹੰਗਾਮੀ ਮੀਟਿੰਗ ਕੀਤੀ। ਗੱਲਬਾਤ ਕਰਦਿਆਂ ਵਪਾਰ ਮੰਡਲ ਸਾਦਿਕ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਕਿਹਾ ਕਿ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਦੁਕਾਨਦਾਰਾਂ ਤੇ ਨਿਤ ਦਿਨ ਹੋ ਰਹੀਆਂ ਚੋਰੀਆਂ ਦੀ ਮਾਰ ਪੈ ਰਹੀ ਹੈ, ਪਰ ਪੁਲਸ ਗੋਗਲੂਆਂ ਤੋਂ ਮਿੱਟੀ ਝਾੜ ਰਹੀ ਹੈ। ਸਮੂਹ ਦੁਕਾਨਦਾਰਾਂ ਨੇ ਫ਼ੈਸਲਾ ਕੀਤਾ ਕਿ ਜਦ ਤੱਕ ਚੋਰੀਆਂ ਦਾ ਮਸਲਾ ਹੱਲ ਨਹੀਂ ਕੀਤਾ ਜਾਂਦਾ, 16 ਅਗਸਤ ਦਿਨ ਸ਼ਨੀਵਾਰ ਤੋਂ ਸਾਦਿਕ ਦੀਆਂ ਦੁਕਾਨਾਂ ਅਣਮਿਥੇ ਸਮੇਂ ਲਈ ਬੰਦ ਰਹਿਣਗੀਆਂ ਤੇ ਸਵੇਰੇ 10 ਵਜੇ ਚੱਕਾ ਜਾਮ ਕਰਕੇ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਮੌਕੇ ਅਪਾਰ ਸੰਧੂ, ਡਾ. ਹਰਨੇਕ ਸਿੰਘ ਭੁੱਲਰ, ਅਨੂਪ ਗੱਖੜ, ਜਗੇਦਵ ਸਿੰਘ ਢਿੱਲੋਂ, ਰਾਜੂ ਗੱਖੜ, ਸੁਰਿੰਦਰ ਛਿੰਦਾ, ਵਿਨੀਤ ਸੇਠੀ ਪ੍ਰਧਾਨ ਕਰਿਆਨਾਂ ਯੂਨੀਅਨ, ਅਮਨਦੀਪ ਸਿੰਘ, ਫਲਵਿੰਦਰ ਮੱਕੜ ਸਮੇਤ ਅਨੇਕਾਂ ਦੁਕਾਨਦਾਰਾਂ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News