ਅੱਤ ਦੀ ਗਰਮੀ 'ਚ ਪਿਘਲਿਆ ਕਿਸਾਨ ਦਾ ਦਿਲ, ਪੇਸ਼ ਕੀਤੀ ਅਜਿਹੀ ਮਿਸਾਲ ਕਿ ਹਰ ਪਾਸੇ ਹੋ ਰਹੀ ਤਾਰੀਫ਼

06/03/2024 11:52:19 AM

ਫਾਜ਼ਿਲਕਾ (ਨਾਗਪਾਲ) : ਜਦੋਂ ਤਪਦੀਆਂ ਸਿਖ਼ਰ ਦੁਪਹਿਰਾਂ ’ਚ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉਦੋਂ ਹੀ ਇਨ੍ਹਾਂ ਸਿਖ਼ਰ ਦੁਪਹਿਰਾਂ ’ਚ ਪਸ਼ੂਆਂ ਅਤੇ ਪਰਿੰਦਿਆਂ ਦਾ ਵੀ ਬੁਰਾ ਹਾਲ ਹੈ। ਗਰਮੀ ਦੇ ਪ੍ਰਕੋਪ ਨੇ ਹਰ ਇਕ ਨੂੰ ਹਾਲੋ-ਬੇਹਾਲ ਕਰ ਰੱਖਿਆ ਹੈ।

ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਬਦਲਣ ਵਾਲਾ ਹੈ ਮੌਸਮ, ਪੜ੍ਹੋ ਨਵੀਂ Update

ਇਸ 46 ਡਿਗਰੀ ਸੈਲਸੀਅਸ ਦੇ ਤਾਪਮਾਨ ’ਤੇ ਕੁੱਝ ਲੋਕ ਇਸ ਤਰ੍ਹਾਂ ਦੇ ਵੀ ਹਨ, ਜਿਹੜੇ ਆਪਣੇ ਆਲੇ-ਦੁਆਲੇ ਦੇ ਪੰਛੀਆਂ ਦਾ ਵੀ ਖ਼ਿਆਲ ਰੱਖਦੇ ਹਨ। ਇਸ ਤਰ੍ਹਾਂ ਹੀ ਫਾਜ਼ਿਲਕਾ ਉਪ-ਮੰਡਲ ਦੇ ਪਿੰਡ ਮੌਜਮ ਦੇ ਕਿਸਾਨ ਸੰਦੀਪ ਕੰਬੋਜ ਨੇ ਆਪਣੇ ਖੇਤ ’ਚ ਇਕ ਪੰਛੀ ਦੇ ਪਏ ਅੰਡਿਆਂ ਨੂੰ ਦੇਖਿਆ ਅਤੇ ਇਨ੍ਹਾਂ 'ਤੇ ਉਸ ਨੇ ਛਾਂ ਦਾ ਪ੍ਰਬੰਧ ਕੀਤਾ।

ਇਹ ਵੀ ਪੜ੍ਹੋ : ਗਰਮੀ ਦੇ ਸਤਾਏ ਲੋਕਾਂ ਲਈ ਰਾਹਤ ਭਰੀ ਖ਼ਬਰ, ਮਾਨਸੂਨ ਨੂੰ ਲੈ ਕੇ ਆਈ ਵੱਡੀ Update

ਉੱਥੇ ਹੀ ਉਸ ਨੇ ਪਾਣੀ ਵੀ ਰੱਖ ਦਿੱਤਾ। ਉਸ ਨੇ ਦੱਸਿਆ ਕਿ ਉਹ ਖੇਤ ਨੂੰ ਵਾਹ ਰਿਹਾ ਸੀ ਤਾਂ ਉੱਥੇ ਅੰਡੇ ਪਏ ਦੇਖੇ ਤਾਂ ਉਸ ਨੇ ਇਕ ਉਨ੍ਹਾਂ ਉੱਪਰ ਛਾਂ ਦਾ ਪ੍ਰਬੰਧ ਕਰ ਕੇ ਪਾਣੀ ਵੀ ਰੱਖ ਦਿੱਤਾ। ਉਸ ਦਾ ਕਹਿਣਾ ਹੈ ਕਿ ਪੰਛੀਆਂ ਲਈ ਵੀ ਪਾਣੀ ਆਦਿ ਦਾ ਪ੍ਰਬੰਧ ਕਰ ਕੇ ਉਸ ਨੂੰ ਸਕੂਨ ਮਿਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News