ਅੱਤ ਦੀ ਗਰਮੀ ''ਚ ਚਣੌਤੀ ਬਣੀਆਂ ਚੋਣ ਰੈਲੀਆਂ, ਉਮੀਦਵਾਰਾਂ, ਵਰਕਰਾਂ ਤੇ ਆਮ ਲੋਕਾਂ ਦੇ ਕੱਢੇ ਵੱਟ

05/30/2024 11:57:10 AM

ਤਰਨਤਾਰਨ (ਰਮਨ ਚਾਵਲਾ)- ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਜਿੱਥੇ ਤਾਪਮਾਨ 46 ਡਿਗਰੀ ਤੋਂ ਵੱਧ ਚੁੱਕਾ ਹੈ ਉਥੇ ਹੀ ਲੋਕ ਹਾਲੋਂ ਬੇਹਾਲ ਹੁੰਦੇ ਹੋਏ ਰੱਬ ਅੱਗੇ ਮੀਂਹ ਵਰਸਾਉਣ ਦੀਆਂ ਅਰਦਾਸਾਂ ਕਰਨ ਲੱਗ ਪਏ ਹਨ। ਇਸ ਗਰਮੀ ਦੌਰਾਨ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ’ਚ ਗਰਮੀ ਹੋਰ ਵਧਣ ਦੇ ਚੱਲਦਿਆਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਗਰਮੀ ਦੇ ਚੱਲਦਿਆਂ ਜਿੱਥੇ ਛੋਟੇ ਬੱਚੇ ਅਤੇ ਬਜ਼ੁਰਗਾਂ ਦਾ ਬੁਰਾ ਹਾਲ ਹੋ ਰਿਹਾ ਹੈ ਉਥੇ ਹੀ ਲੋਕ ਸਭਾ ਚੋਣਾਂ ਦੌਰਾਨ ਆਪਣੀਆਂ ਡਿਊਟੀਆਂ ਨਿਭਾ ਰਹੇ ਚੋਣ ਅਮਲੇ ਤੋਂ ਇਲਾਵਾ ਪੁਲਸ ਕਰਮਚਾਰੀਆਂ ਦੀ ਵੀ ਤੌਬਾ ਹੁੰਦੀ ਵੇਖੀ ਜਾ ਸਕਦੀ ਹੈ। ਇਸ ਦੌਰਾਨ ਗਰਮੀ 'ਚ ਚੋਣ ਰੈਲੀਆਂ ਉਮੀਦਵਾਰਾਂ ਲਈ ਇਕ ਚਣੌਤੀ ਦੀ ਤਰ੍ਹਾਂ ਸੀ, ਜਿਸ ਕਾਰਨ ਉਮੀਦਵਾਰ ਅਤੇ ਵਰਕਰਾਂ ਦਾ ਵੀ ਬੁਰਾ ਹਾਲ ਹੋ ਗਿਆ ਹੈ। 

ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ

ਲੂ ਤੋਂ ਬਚਣ ਲਈ ਬਾਹਰ ਜਾਣ ਤੋਂ ਕਰੋ ਗੁਰੇਜ਼ : ਡਾ. ਐੱਸ. ਐੱਸ. ਮਾਨ

ਚਮੜੀ ਰੋਗਾਂ ਦੇ ਮਾਹਿਰ ਡਾਕਟਰ ਐੱਸ. ਐੱਸ. ਮਾਨ ਨੇ ਆਪਣੀ ਕਲੀਨਿਕ ਨਜ਼ਦੀਕ ਪਾਸੀ ਮੈਡੀਕਲ ਸਟੋਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰਮੀ ਦੌਰਾਨ ਤਾਪਮਾਨ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਜਿਸ ਦੇ ਚੱਲਦਿਆਂ ਲੋਕ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਗਰਮੀ ਦੌਰਾਨ ਧੁੱਪ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਲੂ ਲੱਗਣ ਦਾ ਖਦਸਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਜਿਸ ਤੋਂ ਬਚਣ ਲਈ ਉਨ੍ਹਾਂ ਨੂੰ ਧੁੱਪ ’ਚ ਕੰਮ ਕਰਨ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਗਰਮੀ ’ਚ ਲੋਕਾਂ ਦੀ ਚਮੜੀ ਜਿੱਥੇ ਕਾਲੀ ਹੋ ਰਹੀ ਹੈ ਉਥੇ ਹੀ ਉਨ੍ਹਾਂ ਨੂੰ ਵੱਖ-ਵੱਖ ਕਿਸਮ ਦੀਆਂ ਬੀਮਾਰੀਆਂ ਵੀ ਘੇਰਾ ਪਾ ਰਹੀਆਂ ਹਨ। ਡਾਕਟਰ ਮਾਨ ਨੇ ਦੱਸਿਆ ਕਿ ਧੁੱਪ ਵਿਚ ਬਾਹਰ ਨਿਕਲਣ ਤੋਂ ਗੁਰੇਜ਼ ਕਰੋ ਅਤੇ ਸ਼ਿਕੰਜਵੀ ,ਓ. ਆਰ. ਐੱਸ. ਦੇ ਘੋਲ, ਕੱਚੀ ਲੱਸੀ, ਠੰਡੇ ਸ਼ਰਬਤ ਆਦਿ ਦੀ ਜ਼ਿਆਦਾ ਵਰਤੋਂ ਕਰੋ।

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਪਾਰੀਆਂ ਦੀ ਮੀਟਿੰਗ ਦੌਰਾਨ ਗਰਜ਼ੇ CM ਕੇਜਰੀਵਾਲ-ਜੇਕਰ 13 MP ਦਿਓਗੇ ਤਾਂ ਮਸਲੇ ਹੱਲ ਹੋਣਗੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News