ਚੀਫ ਜਸਟਿਸ ਨੇ ਕਾਇਮ ਕੀਤੀ ਮਿਸਾਲ, ਭਿਆਨਕ ਗਰਮੀ ’ਚ ਪਿਆਸੇ ਪੰਛੀਆਂ ਲਈ ਕੀਤਾ ਪਾਣੀ ਦਾ ਪ੍ਰਬੰਧ
Saturday, Jun 01, 2024 - 09:42 AM (IST)
ਨਵੀਂ ਦਿੱਲੀ (ਭਾਸ਼ਾ)- ਕੌਮੀ ਰਾਜਧਾਨੀ ’ਚ ਰਿਕਾਰਡ ਉੱਚ ਤਾਪਮਾਨ ਦਰਜ ਕੀਤੇ ਜਾਣ ਕਾਰਨ ਜਾਰੀ ਭਿਆਨਕ ਗਰਮੀ ਨੂੰ ਵੇਖਦਿਆਂ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਮਿਸਾਲ ਕਾਇਮ ਕਰਦਿਆਂ ਸੁਪਰੀਮ ਕੋਰਟ ਕੰਪਲੈਕਸ ਵਿਚ ਪੰਛੀਆਂ ਤੇ ਛੋਟੇ ਜਾਨਵਰਾਂ ਲਈ ਲੋੜੀਂਦੇ ਪਾਣੀ ਦਾ ਪ੍ਰਬੰਧ ਕੀਤਾ ਹੈ। ਪਾਣੀ ਤੇ ਅਨਾਜ ਨਾਲ ਭਰੇ ਭਾਂਡੇ ਸੁਪਰੀਮ ਕੋਰਟ ਕੰਪਲੈਕਸ ’ਚ ਰਣਨੀਤਕ ਤੌਰ ’ਤੇ ਰੱਖੇ ਗਏ ਹਨ ਤਾਂ ਜੋ ਭੁੱਖੇ-ਪਿਆਸੇ ਪੰਛੀਆਂ ਤੇ ਗਾਲ੍ਹੜ ਵਰਗੇ ਛੋਟੇ ਜੀਵਾਂ ਨੂੰ ਤੇਜ਼ ਗਰਮੀ ਤੋਂ ਕੁਝ ਰਾਹਤ ਮਿਲ ਸਕੇ।
ਚੋਟੀ ਦੀ ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਸਟਿਸ ਚੰਦਰਚੂੜ ਨੇ ਪਹਿਲਾਂ ਹੀ ਉਨ੍ਹਾਂ ਥਾਵਾਂ ਦੀ ਪਛਾਣ ਕਰ ਲਈ ਸੀ ਜਿੱਥੇ ਅਜਿਹੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਣਾ ਸੀ। ਚੀਫ ਜਸਟਿਸ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਥਾਵਾਂ ’ਤੇ ਪਾਣੀ ਤੇ ਭੋਜਨ ਦੀ ਲਗਾਤਾਰ ਸਪਲਾਈ ਯਕੀਨੀ ਬਣਾਉਣ ਦੀ ਵੀ ਹਦਾਇਤ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8