ਰਾਤ ਫਸਲ ਨੂੰ ਪਾਣੀ ਲਾਉਣ ਗਿਆ ਖੇਤ ਮਜ਼ਦੂਰ ਸਵੇਰੇ ਮ੍ਰਿਤਕ ਮਿਲਿਆ
Wednesday, Jan 17, 2018 - 07:14 AM (IST)
ਸਮਾਣਾ (ਦਰਦ)- ਪਿੰਡ ਬੁਜਰਕ ਦੇ ਖੇਤ ਵਿਚ ਰਾਤ ਸਮੇਂ ਫਸਲ ਨੂੰ ਪਾਣੀ ਲਾਉਣ ਗਏ ਖੇਤ ਮਜ਼ਦੂਰ ਦੇ ਸਵੇਰੇ ਮ੍ਰਿਤਕ ਮਿਲਣ ਦਾ ਸਮਾਚਾਰ ਹੈ। ਹਸਪਤਾਲ ਵਿਚ ਪਹੁੰਚੇ ਵਾਰਿਸਾਂ ਨੇ ਦੱਸਿਆ ਕਿ ਮੇਲਾ ਰਾਮ (50) ਪੁੱਤਰ ਸੀਤਾ ਰਾਮ ਨਿਵਾਸੀ ਬੁਜਰਕ ਫਤਿਹ ਸਿੰਘ ਦੇ ਖੇਤਾਂ ਵਿਚ ਮਜ਼ਦੂਰ ਦੇ ਤੌਰ 'ਤੇ ਕੰਮ ਕਰਦਾ ਸੀ। ਸੋਮਵਾਰ ਰਾਤ ਵੇਲੇ ਉਹ ਫਸਲ ਨੂੰ ਪਾਣੀ ਲਾਉਣ ਲਈ ਖੇਤ ਗਿਆ ਤਾਂ ਉਹ ਮ੍ਰਿਤਕ ਮਿਲਿਆ। ਮਵੀ ਕਲਾਂ ਪੁਲਸ ਅਨੁਸਾਰ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਲਈ ਵਾਰਿਸਾਂ ਹਵਾਲੇ ਕਰ ਦਿੱਤਾ।
