ਪਰਿਵਾਰ ਘਰ ਨਾ ਹੋਣ ਕਾਰਨ ਤਾਈ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਭਤੀਜੀ ਦਾ ਕੀਤਾ ਕਤਲ

Saturday, Sep 02, 2023 - 06:26 PM (IST)

ਪਰਿਵਾਰ ਘਰ ਨਾ ਹੋਣ ਕਾਰਨ ਤਾਈ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਭਤੀਜੀ ਦਾ ਕੀਤਾ ਕਤਲ

ਅੰਮ੍ਰਿਤਸਰ (ਨੀਰਜ, ਹਰਜੀਤ)- ਪੁਲਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਭਕਨਾ ਕਲਾਂ ਵਿਖੇ ਇਕ ਨੌਜਵਾਨ ਕੁੜੀ ਦੇ ਫਾਹ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਮ੍ਰਿਤਕ ਕੁੜੀ ਦੇ ਮਾਪਿਆਂ ਨੇ ਇਲਜ਼ਾਮ ਲਾਇਆ ਕਿ ਇਹ ਖੁਦਕੁਸ਼ੀ ਨਹੀਂ ਸਗੋਂ ਸਾਡੀ ਕੁੜੀ ਦਾ ਕਤਲ ਹੋਇਆ ਹੈ।

ਇਹ ਵੀ ਪੜ੍ਹੋ- ਡੇਢ ਦਹਾਕਾ ਸਿਡਨੀ ਤੋਂ ਪਿੰਡ ਆਉਣ ਨੂੰ ਤਰਸਦਾ ਰਿਹਾ ਨੌਜਵਾਨ, ਇਕੋ ਝਟਕੇ ਸਭ ਕੁਝ ਹੋ ਗਿਆ ਖ਼ਤਮ

ਇਸ ਸਬੰਧੀ ਮ੍ਰਿਤਕ ਕੁੜੀ ਦੀ ਮਾਤਾ ਬਲਜਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਟਰੱਕ ਡਰਾਈਵਰ ਹੈ, ਜੋ ਕਿ ਪਿਛਲੇ ਚਾਰ ਦਿਨਾਂ ਤੋਂ ਘਰ ਨਹੀਂ ਸੀ ਆਇਆ, ਇਸ ਪਿਛੋਂ ਮੇਰੀ ਜਠਾਣੀ ਜੈਸਮੀਨ ਕੌਰ ਅਤੇ ਉਸ ਦੀ ਮਾਸੀ ਸੁਖਵਿੰਦਰ ਕੌਰ ਅਤੇ ਉਸ ਦੀ ਮਾਂ ਪੰਮੀ ਕੌਰ ਨੇ ਮੇਰੀ ਕੁੜੀ ਪਲਕਪ੍ਰੀਤ ਕੌਰ, ਜਿਸ ਦੀ ਉਮਰ 14 ਸਾਲ ਸੀ ਤੇ 11 ਵੀਂ ਕਲਾਸ ਵਿਚ ਪੜ੍ਹਦੀ ਸੀ ’ਤੇ ਕਿਸੇ ਵਿਆਕਤੀ ਨਾਲ ਨਾਜਾਇਜ਼ ਸੰਬੰਧ ਹੋਣ ਦੇ ਝੂਠੇ ਇਲਜ਼ਾਮ ਲਾਏ ਤੇ ਉਸ ਦੀ ਕੁੱਟਮਾਰ ਵੀ ਕੀਤੀ। ਮੈਂ ਜਦੋਂ ਇਸ ਸਬੰਧੀ ਆਪਣੇ 12 ਸਾਲ ਦੇ ਛੋਟੇ ਪੁੱਤ ਨੂੰ ਨਾਲ ਲੈ ਕੇ ਥਾਣਾ ਘਰਿੰਡਾ ਵਿਖੇ ਰਿਪੋਰਟ ਦਰਜ ਕਰਵਾਉਣ ਲਈ ਗਈ ਤਾਂ ਮੇਰੀ ਕੁੜੀ ਪਲਕਪ੍ਰੀਤ ਕੌਰ ਇਕੱਲੀ ਸੀ, ਜਿਸ ਨੂੰ ਉਕਤ ਤਿੰਨਾਂ ਵੱਲੋਂ ਮਾਰ ਕੇ ਘਰ ਵਿਚ ਪਈ ਪੀਂਘ ਨਾਲ ਲਟਕਾ ਦਿੱਤਾ ਅਤੇ ਉਸ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਰੌਲਾ ਪਾ ਦਿੱਤਾ। ਘਟਨਾ ਉਪਰੰਤ ਮੌਕੇ ’ਤੇ ਪੁੱਜੇ ਅਵਤਾਰ ਸਿੰਘ ਨੇ ਕਿਹਾ ਕਿ ਕੁੜੀ ਦੇ ਪੈਰਾਂ ਹੇਠ ਕੁਰਸੀ ਪਈ ਹੋਈ ਸੀ ਅਤੇ ਉਸ ਦੀਆਂ ਲੱਤਾਂ ਵੀ ਮੁੜੀਆਂ ਹੋਈਆਂ ਸਨ, ਜਿਸ ਤੋਂ ਸਪੱਸ਼ਟ ਹੁੰਦਾ ਕਿ ਇਸ ਤਰ੍ਹਾਂ ਫਾਹ ਨਹੀਂ ਲਿਆ ਜਾ ਸਕਦਾ। ਕੁੜੀ ਨੂੰ ਮਾਰ ਕੇ ਉਸ ਪੀਂਘ ਨਾਲ ਲਮਕਾਇਆ ਗਿਆ ਹੈ।

ਇਹ ਵੀ ਪੜ੍ਹੋ- ਸੁਰੱਖਿਆ ਏਜੰਸੀਆਂ ਆਈਆਂ ਹਰਕਤ 'ਚ, ਸਰਹੱਦੀ ਖ਼ੇਤਰ 'ਚੋਂ ਬਰਾਮਦ ਹੋਈਆਂ ਇਹ ਵਸਤੂਆਂ

ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਧਾਰਾ 306 ਅਧੀਨ ਪਰਚਾ ਦਰਜ ਕੀਤਾ ਗਿਆ ਹੈ ਪਰ ਹੁਣ ਤੱਕ ਉਕਤ ਔਰਤਾਂ ਵਿਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਕਤ ਔਰਤਾਂ ਸਾਨੂੰ ਜਾਨੋਂ ਮਰਵਾ ਦੇਣ ਦੀਆਂ ਧਮਕੀਆਂ ਦਿਵਾ ਰਹੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਮੇਰੀ ਕੁੜੀ ਨੂੰ ਉਕਤ ਤਿੰਨਾਂ ਔਰਤਾਂ ਨੇ ਮਾਰਿਆ ਹੈ ਤੇ ਇਨ੍ਹਾਂ ਖ਼ਿਲਾਫ਼ ਧਾਰਾ 302 ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਦੂਜੀ ਧਿਰ ਦੀ ਸੁਖਵਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਕੁੜੀ ਨੇ ਖੁਦਕੁਸ਼ੀ ਕੀਤੀ ਹੈ, ਇਸ ਵਿਚ ਸਾਡਾ ਕੋਈ ਦੋਸ਼ ਨਹੀਂ, ਸਾਨੂੰ ਨਾਜਾਇਜ ਫਸਾਇਆ ਜਾ ਰਿਹਾ ਹੈ। ਇਸ ਸਬੰਧੀ ਪੁਲਸ ਥਾਣਾ ਘਰਿੰਡਾ ਐੱਸ. ਐੱਚ. ਓ. ਡਾ. ਸੀਤਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਛਾਣਬੀਣ ਕਰ ਰਹੇ ਹਨ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News